ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੀਏਯੂ ਦੇ ਸਕਿੱਲ ਡਵੈੱਲਪਮੈਂਟ ਸੈਂਟਰ ਵਿਖੇ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ‘ਗੁੜ-ਸ਼ੱਕਰ ਬਨਾਉਣ ਦੇ ਸੁਰੱਖਿਅਤ ਤਰੀਕੇ, ਸੇਬ ਤੇ ਗੰਨੇ ਦੇ ਰਸ ਤੋਂ ਕੁਦਰਤੀ ਸਿਰਕਾ ਬਣਾਉਣ ਸਬੰਧੀ’ ਪੰਜ ਦਿਨਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਵੈੱਲਪਮੈਂਟ) ਨੇ ਦੱਸਿਆ ਕਿ ਇਸ ਕੋਰਸ ਵਿਚ 45 ਸਿਖਿਆਰਥੀਆਂ ਨੇ ਭਾਗ ਲਿਆ। ਉਹਨਾਂ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਕੋਰਸ ਉਪਰੰਤ ਕਿਸਾਨ ਸਹੀ ਤਰੀਕੇ ਨਾਲ ਗੁੜ-ਸ਼ੱਕਰ ਤਿਆਰ ਕਰਨ ਦੇ ਨਾਲ-ਨਾਲ ਗੰਨੇ ਦੇ ਰਸ ਤੋਂ ਕੁਦਰਤੀ ਸਿਰਕਾ ਤਿਆਰ ਕਰ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ।

ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਪੇ੍ਰਰਨਾ ਕਪਿਲਾ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਇਸ ਕੋਰਸ ਵਿੱਚ ਪੋ੍ਸੈਸਿੰਗ ਅਤੇ ਫੂਡ ਇੰਜੀਅਰਿੰਗ ਵਿਭਾਗ ਦੇ ਵੱਖ-ਵੱਖ ਮਾਹਿਰਾਂ ਨੇ ਡਾ. ਮਹੇਸ਼ ਕੁਮਾਰ, ਡਾ. ਸੁਰੇਖਾ ਭਾਟੀਆ, ਡਾ. ਐੱਮਐੱਸ ਆਲਮ, ਡਾ. ਪ੍ਰਰੀਤਇੰਦਰ ਕੌਰ, ਰਿਜ਼ਨਲ ਰਿਸਰਚ ਸਟੇਸ਼ਨ ਕਪੂਰਥਲਾ ਤੋਂ ਡਾ. ਜਸ਼ਨਜੋਤ ਕੌਰ, ਡਾ. ਅਨੁਰਾਧਾ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਤੋਂ ਡਾ. ਲੇਨਿਕਾ ਕਸ਼ਯਪ, ਫਰੂਟ ਸਾਇੰਸ ਵਿਭਾਗ ਤੋਂ ਡਾ. ਨਰੇਸ਼ ਅਰੋੜਾ, ਮਾਈਕਰੋਬਾਇਓਲੋਜੀ ਵਿਭਾਗ ਤੋਂ ਡਾ. ਜੀਐੱਸ ਕੋਚਰ, ਡਾ. ਕਿਸ਼ਾਨੀ, ਡਾ. ਪੂਜਾ, ਅਤੇ ਡਾ. ਪਿ੍ਰਆ ਕਤਿਆਲ ਨੇ ਕੋਰਸ ਸੰਬੰਧੀ ਵੱਖੋ-ਵੱਖ ਵਿਸ਼ਿਆਂ ਉੱਪਰ ਪ੍ਰਰੈਕਟੀਕਲ ਤਰੀਕੇ ਨਾਲ ਭਰਪੂਰ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।