Ad-Time-For-Vacation.png

ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਖੁਦਕੁਸ਼ੀਆਂ ਜਾਰੀ:ਮਰੇ ਤਿੰਨ ਕਿਸਾਨ

ਕੈਪਟਨ ਰਾਜ ਦੇ ਤਿੰਨ ਮਹੀਨਿਆਂ ਵਿੱਚ 90 ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਬਠਿੰਡਾ 20 ਜੂਨ (ਅਨਿਲ ਵਰਮਾ) : ਕਿਸਾਨਾਂ ਦੇ ਸਿਰ ਕਰਜੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਭਾਵੇਂ ਉਸ ਪੰਡ ਨੂੰ ਕੈਪਟਨ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਕਰਜਾ ਮੁਆਫ ਕਰਨ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਕੁੱਝ ਹੌਲਾ ਕਰਨ ਦੇ ਯਤਨ ਕੀਤੇ ਪਰ ਕਿਸਾਨਾਂ ਨੂੰ ਇਸ ਐਲਾਨ ਤੋਂ ਵੀ ਕੋਈ ਬਾਹਲੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 5 ਏਕੜ ਤੋਂ ਥੱਲੜੇ ਕਿਸਾਨਾਂ ਲਈ 2 ਲੱਖ ਰੁਪਏ ਕਰਜਾ ਮੁਆਫ ਕਰਨ ਦਾ ਐਲਾਨ ਕੀਤਾ ਹੈ ਪਰ ਦੂਜੇ ਪਾਸੇ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਵੀ ਉਸੇ ਤਰਾਂ ਜਾਰੀ ਹੈ। 18 ਅਤੇ 19 ਜੂਨ ਨੂੰ ਤਿੰਨ ਹੋਰ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਕੈਪਟਨ ਰਾਜ ਦੇ ਤਿੰਨ ਮਹੀਨਿਆਂ ਦਾ ਅੰਕੜਾ ਦੇਖਿਆ ਜਾਵੇ ਤਾਂ ਹੁਣ ਤੱਕ 90 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਪਿਛਲੇ 10 ਦਿਨਾਂ ਵਿੱਚ 12 ਹੋਰ ਕਿਸਾਨਾਂ ਨੇ ਕਰਜੇ ਦੀ ਮਾਰ ਨਾ ਝੱਲਦਿਆਂ ਖੁਦਕੁਸ਼ੀ ਕਰ ਲਈ।

ਪ੍ਰਾਪਤ ਵੇਰਵਿਆਂ ਅਨੁਸਾਰ 3 ਜੂਨ ਨੂੰ ਕਿਸਾਨ ਜਸਪਾਲ ਸਿੰਘ ਸੰਗਤਪੁਰਾ, 4 ਜੂਨ ਨੂੰ ਜਗਸੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਖਿਆਲੀਵਾਲਾ, 6 ਜੂਨ ਨੂੰ ਜੋਗਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬਰਨਾਲਾ ਨੇ ਕਰਜੇ ਤੋਂ ਤੰਗ ਆਕੇ ਖੁਦਕੁਸ਼ੀ ਕਰ ਲਈ, 7 ਜੂਨ ਬਲਰਾਜ ਸਿੰਘ ਪਿੰਡ ਉਪਲਾਂ ਸਾਹਨੇਵਾਲ, 10 ਜੂਨ ਨੂੰ ਕਿਸਾਨ ਜੁਗਰਾਜ ਸਿੰਘ ਝੰਡੂਕੇ, ਜਗਤਾਰ ਸਿੰਘ ਕੰਡਿਆਲ ਸੰਗਰੂਰ ਅਤੇ ਜਸਵਿੰਦਰ ਸਿੰਘ ਖੋਟੇ ਮੋਘਾ, 11 ਜੂਨ ਨੂੰ ਗੁਰਤੇਜ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਚਨਾਰਥਲ ਖਾਨਾ ਨੇ, ਸਫਾਈ ਸੇਵਕ ਗੁਰਪ੍ਰੀਤ ਸਿੰਘ ਬਠਿੰਡਾ ਨੇ ਕਰਜੇ ਦੀ ਮਾਰ ਹੇਠ ਖੁਦਕੁਸ਼ੀ ਕਰ ਲਈ, 15 ਜੂਨ ਨੂੰ ਪਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ, 16 ਜੂਨ ਨੂੰ ਕਿਸਾਨ ਸਤਪਾਲ ਸਿੰਘ ਵਾਸੀ ਸਰਦੂਲਗੜ ਨੇ ਕਰਜੇ ਦੀ ਮਾਰ ਨਾ ਝੱਲਦਿਆਂ ਖੁਦ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ, ਬਲਰਾਜ ਸਿੰਘ ਉਰਫ ਬਾਜ ਪੁੱਤਰ ਆਲਾ ਸਿੰਘ ਵਾਸੀ ਘਣੀਆਂ ਬਾਜਾਖਾਨਾ ਨੇ ਜ਼ਹਿਰੀਲੀ ਚੀਜ ਪੀਕੇ, 19 ਜੂਨ ਨੂੰ ਸੁਖਮੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਪਿੰਡ ਮਰਖਾਈ ਜੀਰਾ ਨੇ ਕਰਜੇ ਦੀ ਮਾਰ ਨਾ ਝੱਲਦਿਆਂ ਖੁਦਕੁਸ਼ੀ ਕਰ ਲਈ।ਕੈਪਟਨ ਸਰਕਾਰ ਵੱਲੌਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਰਾਹਤ, ਆਰਥਿਕ ਮੱਦਦ ਨੂੰ 3 ਲੱਖ ਤੋਂ ਵਧਾਕੇ 5 ਲੱਖ ਰੁਪਏ ਕਰ ਦਿੱਤਾ ਹੈ ਪਰ ਦੂਜੇ ਪਾਸੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ ਲਈ ਵਿਧਾਇਕਾਂ ਦੀ 5 ਮੈਂਬਰੀ ਕਮੇਟੀ ਬਨਾਉਣ ਦਾ ਵੀ ਐਲਾਨ ਕੀਤਾ ਹੈ । ਜਾਣਕਾਰੀ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ ਕਰੀਬ 86 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਕਰਜਾ ਹੈ ਪਰ ਕੈਪਟਨ ਸਰਕਾਰ ਵੱਲੋਂ ਇਸ ਰਾਹਤ ਲਈ ਵਿੱਤੀ ਸਾਲ ਦੇ ਬੱਜਟ ਵਿੱਚ 1500 ਕਰੋੜ ਰੁਪਏ ਹੀ ਰਾਖਵੇਂ ਰੱਖੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਕੀ ਕੈਪਟਨ ਸਰਕਾਰ ਦੇ ਇਹ ਉਪਰਾਲੇ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਰੋਕਣ ਲਈ ਸਾਰਥਿਕ ਸਿੱਧ ਹੋਣਗੇ ਜਾਂ ਕਰਜੇ ਦੀ ਭਾਰੀ ਹੋ ਰਹੀ ਪੰਡ ਹੇਠ ਇਸੇ ਤਰਾਂ ਕਿਸਾਨ ਮਰਦੇ ਰਹਿਣਗੇ?

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.