ਜਾਸ, ਭਿਵਾਨੀ: ਰਵੀ ਬੌਕਸਰ ਦੀ ਹੱਤਿਆ ਮਾਮਲੇ ‘ਚ ਮੁਲਜ਼ਮ ਡਾਬਰ ਕਾਲੋਨੀ ਨਿਵਾਸੀ ਹਰਿਕਿਸ਼ਨ ਉਰਫ਼ ਹਰੀਆ ‘ਤੇ ਸੋਮਵਾਰ ਸਵੇਰੇ ਕੀਰੀਬ ਸਾਢੇ ਸੱਤ ਵਜੇ ਦੋ ਮੋਟਰਸਾਈਕਲਾਂ ‘ਤੇ ਆਏ ਬਦਮਾਸ਼ਾਂ ਨੇ ਤਾਬੜਤੋੜ ਫਾਇਰਿੰਗ ਕੀਤੀ। ਬਦਮਾਸ਼ਾਂ ਨੇ ਅੱਠ ਤੋਂ ਦਸ ਫਾਇਰ ਕੀਤੇ, ਜਿਨ੍ਹਾਂ ‘ਚੋਂ ਤਿੰਨ ਗੋਲੀਆਂ ਹਰੀਆ ਨੂੰ ਲੱਗੀਆਂ ਹਨ। ਜਾਨ ਬਚਾਉਣ ਲਈ ਉਹ ਘਰ ਦੇ ਅੰਦਰ ਭੱਜਿਆ ਅਤੇ ਗੇਟ ਬੰਦ ਕੀਤਾ। ਹਮਲਾਵਰ ਘਰ ਦੇ ਅੰਦਰ ਵੜਨ ਲੱਗੇ ਤਾਂ ਸਾਹਮਣੇ ਮਕਾਨ ਤੋਂ ਡਾਂਗ ਲੈ ਕੇ ਆਈ ਔਰਤ ਨੇ ਬਦਮਾਸ਼ਾਂ ਨੂੰ ਭਜਾ ਦਿੱਤਾ।

ਔਰਤ ਨਾ ਪਿਸਤੌਲ ਤੋਂ ਡਰੀ ਅਤੇ ਨਾ ਹੀ ਬਦਮਾਸ਼ਾਂ ਦੀ ਧਮਕੀ ਤੋਂ। ਗੰਭੀਰ ਹਾਲਤ ‘ਚ ਹਰੀਆ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁਢਲੇ ਇਲਾਜ ਤੋਂ ਬਾਅਦ ਪੀਜੀਆਈ ਰੋਹਤਕ ਰੈਫ਼ਰ ਕਰ ਦਿੱਤਾ ਗਿਆ।

ਹਰੀਆ ਨੇ ਭੱਜ ਕੇ ਬਚਾਈ ਆਪਣੀ ਜਾਨ

ਮਾਮਲਾ ਸੋਮਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਦਾ ਹੈ। ਡਾਬਰ ਕਾਲੋਨੀ ਨਿਵਾਸੀ 28 ਸਾਲਾ ਹਰਿਕਿਸ਼ਨ ਉਰਫ਼ ਹਰੀਆ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਅਚਾਨਕ ਹੀ ਦੋ ਬਾਈਕਾਂ ‘ਤੇ ਚਾਰ ਨੌਜਵਾਨ ਆਏ, ਜਿਨ੍ਹਾਂ ਨੇ ਉਸ ਤੋਂ ਕਿਸੇ ਦਾ ਪਤਾ ਪੁੱਛਿਆ। ਜਦੋਂ ਵੁਹ ਪਤਾ ਦੱਸਣ ਲੱਗਿਆ ਤਾਂ ਪਿੱਛੇ ਬੈਠੇ ਦੋਵਾਂ ਬਦਮਾਸ਼ਾਂ ਨੇ ਬੰਦੂਕ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਘਰ ਦੇ ਅੰਦਰ ਵੱਲ ਭੱਜਿਆ। ਫਾਇਰਿੰਗ ਦੌਰਾਨ ਉਸ ਦੇ ਤਿੰਨ ਗੋਲ਼ੀਆ ਲੱਗੀਆਂ ਹਨ, ਜਿਸ ਵਿੱਚ ਇਕ ਗੋਲੀ ਉਸ ਦੇ ਪੈਰ, ਇਕ ਕੁੱਲੇ, ਇੱਕ ਹੱਥ ਤੇ ਇਕ ਗੋਲੀ ਸਿਰ ਨੂੰ ਛੂੰਹਦੀ ਹੋਈ ਚਲੀ ਗਈ। ਹਰੀਆ ਨੇ ਭੱਜ ਕੇ ਆਪਣੀ ਜਾਨ ਬਚਾਈ। ਉੱਥੇ ਮੁਲਜ਼ਮ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਬਦਮਾਸ਼ਾਂ ਨਾਲ ਭਿੜੀ ਔਰਤ

ਹਰਿਕਿਸ਼ਨ ਉਰਫ਼ ਹਰੀਆ ਸਵੇਰੇ ਘਰ ਦੇ ਬਾਹਰ ਗਲੀ ‘ਚ ਖੜ੍ਹਾ ਸੀ। ਇਸੇ ਦੌਰਾਨ ਦੋ ਬਾਈਕਾਂ ‘ਤੇ ਚਾਰ ਬਦਮਾਸ਼ ਆਏ। ਪਿੱਛੇ ਬੈਠੇ ਦੋਵਾਂ ਬਦਮਾਸ਼ਾਂ ਨੇ ਉਤਰਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਕਰਨ ਵਾਲੇ ਦੋਵੇ. ਬਦਮਾਸ਼ ਦੋਵੇਂ ਹੱਥਾਂ ‘ਚ ਪਿਸਤੌਲ ਲਏ ਹੋਏ ਸਨ। ਹਰੀਆ ਨੇ ਘਰ ‘ਚ ਭੱਜ ਕੇ ਅਤੇ ਅੰਦਰੋਂ ਗੇਟ ਬੰਦ ਕਰ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਪਰਿਵਾਰੀ ਇਕ ਔਰਤ ਜੋ ਘਰ ਦੇ ਸਾਹਮਣੇ ਵਾਲੇ ਮਕਾਨ ਵਿੱਚ ਸੀ ਡਾਂਗ ਲੈ ਕੇ ਬਚਾਅ ਲਈ ਆਈ ਅਤੇ ਬਦਮਾਸ਼ਾਂ ਨੂੰ ਭਜਾਇਆ। ਔਰਤ ਪਿਸਤੌਰ ਨਾਲ ਚਲਦੀਆਂ ਗੋਲੀਆਂ ਤੋਂ ਵੀ ਨਹੀਂ ਡਰੀ ਅਤੇ ਬਦਮਾਸ਼ਾਂ ਨੂੰ ਡਾਂਗ ਦੇ ਜ਼ੋਰ ‘ਤੇ ਭਜਾਇਆ।