ਹਰਪ੍ਰਰੀਤ ਸਿੰਘ ਲਾਡੀ, ਰਾਏਕੋਟ : ਲੁਧਿਆਣਾ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ 8 ਦਸੰਬਰ ਤੋਂ ਲੈ ਕੇ 10 ਦਸੰਬਰ ਤਕ ਹੋਣ ਵਾਲੀਆਂ 24ਵੀਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ ਖੇਡਾਂ ‘ਚ ਭਾਗ ਲੈਣ ਲਈ ਰਾਏਕੋਟ ਦੇ ਜਸਕਰਨ ਸਪੈਸ਼ਲ ਸਕੂਲ ਦੇ ਬੱਚਿਆਂ ਦੀ ਟੀਮ ਮਨਪ੍ਰਰੀਤ ਕੌਰ ਤੇ ਸੰਦੀਪ ਕੌਰ ਦੀ ਅਗਵਾਈ ‘ਚ ਲੁਧਿਆਣਾ ਲਈ ਰਵਾਨਾ ਹੋਈ। ਟੀਮ ਨੂੰ ਸਕੂਲ ਦੇ ਚੇਅਰਮੈਨ ਪਰਮਿੰਦਰ ਸਿੰਘ ਜੱਟਪੁਰਾ ਨੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਖੇਡਾਂ ‘ਚ ਭਾਗ ਲੈਣ ਜਾ ਰਹੇ ਬੱਚਿਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਖੇਡਾਂ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਖੇਡਾਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ‘ਚ ਅੰਗਦ ਸਿੰਘ, ਲਵਿਸ਼, ਹਰਜੋਤ ਸਿੰਘ, ਜਸਕਰਨ ਸਿੰਘ ਤੇ ਰਿਤਿਕ ਆਦਿ ਸ਼ਾਮਲ ਹਨ, ਜੋ ਇੰਨ੍ਹਾਂ ਖੇਡਾਂ ‘ਚ ਹੋਣ ਵਾਲੇ ਵੱਖ ਵੱਖ ਮੁਕਾਬਲਿਆਂ ‘ਚ ਭਾਗ ਲੈਣਗੇ।

ਇਸ ਤੋਂ ਇਲਾਵਾ 2019 ਸਪੈਸ਼ਲ ਓਲੰਪਿਕਸ ਜੇਤੂ ਖਿਡਾਰਨ ਸ਼ਾਮਲੀ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਟੀਮ ‘ਚ ਸ਼ਾਮਲ ਸੀ। ਉਨ੍ਹਾਂ ਦੱਸਿਆ ਸ਼ਾਮਲੀ ਸ਼ਰਮਾ ਨੂੰ ਖੇਡਾਂ ‘ਚ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਗੁਰਜੀਤ ਕੌਰ, ਅਮਿਤ ਕੁਮਾਰ, ਲਖਵਿੰਦਰ ਸਿੰਘ ਤੇ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।