Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਓਮ ਪੁਰੀ ਦੀ ਮੌਤ ‘ਤੇ ਡੂੰਘਾ ਹੋਇਆ ਰਾਜ਼, ਸ਼ੱਕ ਦੇ ਘੇਰੇ ‘ਚ ਦੂਜੀ ਪਤਨੀ!

By Admin Published 2 min read

ਮੁੰਬਈ — ਚੋਟੀ ਦੇ ਫਿਲਮ ਅਭਿਨੇਤਾ ਓਮ ਪੁਰੀ ਦੀ ਮੌਤ ‘ਤੇ ਭੇਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਪਹਿਲਾਂ ਉਨ੍ਹਾਂ ਦੇ ਦੇਹਾਂਤ ਪਿੱਛੇ ਦਿਲ ਦਾ ਦੌਰਾ ਪੈਣ ਨੂੰ ਕਾਰਨ ਦਸਿਆ ਗਿਆ ਸੀ ਪਰ ਮੌਤ ਪਿੱਛੋਂ ਵਾਪਰੇ ਘਟਨਾਚੱਕਰ ਨੇ ਸਥਿਤੀ ਨੂੰ ਇਕ ਨਵਾਂ ਮੋੜ ਦੇ ਦਿੱਤਾ ਹੈ। ਕੀ ਹੈ ਓਮ ਪੁਰੀ ਦੀ ਮੌਤ ਦਾ ਰਾਜ਼? ਕੀ ਹੋਇਆ ਸੀ ਮੌਤ ਤੋਂ ਕੁਝ ਘੰਟੇ ਪਹਿਲਾਂ? ਅਤੇ ਕੀ ਓਮ ਪੁਰੀ ਦੀ ਮੌਤ ਦਾ ਕੁਨੈਕਸ਼ਨ ਉਨ੍ਹਾਂ ਦੀ ਜਾਇਦਾਦ ਨਾਲ ਹੈ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਨੂੰ ਹੱਲ ਕਰਨ ਲਈ ਮੁੰਬਈ ਪੁਲਸ ਨੇ ਦਿਨ-ਰਾਤ ਇਕ ਕੀਤਾ ਹੋਇਆ ਹੈ।

ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਪੁਲਸ ਹੁਣ ਓਮ ਪੁਰੀ ਦੀ ਦੂਜੀ ਪਤਨੀ ਨੰਦਿਤਾ ਕੋਲੋਂ ਵੀ ਪੁੱਛਗਿਛ ਕਰਨ ਵਾਲੀ ਹੈ। ਪੁਲਸ ਉਸ ਕੋਲੋਂ ਇਹ ਜਾਣਨਾ ਚਾਹੁੰਦੀ ਹੈ ਕਿ ਆਖਿਰ ਓਮ ਪੁਰ ਦੀ ਮੌਤ ਤੋਂ ਦੂਜੇ ਹੀ ਦਿਨ ਉਸ ਨੇ ਸਾਰੇ ਬੈਂਕ ਖਾਤਿਆਂ ‘ਤੇ ਰੋਕ ਕਿਉਂ ਲੁਆਈ। ਨੰਦਿਤਾ ਨੇ ਸਾਰੀ ਜਾਇਦਾਦ ‘ਤੇ ਆਪਣਾ ਤਾਲਾ ਵੀ ਲਾ ਦਿੱਤਾ ਹੈ। ਇਸ ਲਈ ਉਹ ਹੁਣ ਮੁੰਬਈ ਪੁਲਸ ਦੇ ਰਾਡਾਰ ‘ਤੇ ਹੈ। ਪੂਰੇ ਮਾਮਲੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਓਮ ਪੁਰੀ ਪਰਿਵਾਰਕ ਕਾਰਨਾਂ ਕਰ ਕੇ ਪ੍ਰੇਸ਼ਾਨ ਸਨ।

ਪੋਸਟਮਾਰਟਮ ਦੀ ਰਿਪੋਰਟ ਵਿਚ ਓਮ ਪੁਰੀ ਦੇ ਸਿਰ ‘ਤੇ ਡੂੰਘੀ ਸੱਟ ਸਾਹਮਣੇ ਆਈ ਹੈ ਪਰ ਮੌਤ ਦਾ ਅਸਲ ਕਾਰਨ ਸਪੱਸ਼ਟ ਨਹੀਂ ਹੋਇਆ ਹੈ। ਫਿਲਹਾਲ ਪੁਲਸ ਓਮ ਪੁਰੀ ਦੀ ਮੌਤ ਨੂੰ ਇਕ ਹਾਦਸਾ ਮੰਨ ਕੇ ਜਾਂਚ ਕਰ ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp