ਸਟਾਫ ਰਿਪੋਰਟਰ, ਖੰਨਾ : ਏਐੱਸ ਕਾਲਜ ਆਫ਼ ਐਜੂਕੇਸ਼ਨ ਵਿਖੇ ਐੱਨਐੱਸਐੱਸ ਯੂਨਿਟ ਵੱਲੋਂ ਰਾਸ਼ਟਰੀ ਏਕਤਾ ਦਿਵਸ ਡਾ. ਸ਼ਿਲਪਾ ਅਰੋੜਾ ਦੀ ਅਗਵਾਈ ਹੇਠ ਮਨਾਇਆ ਗਿਆ।
ਇਸ ਦੌਰਾਨ ਐੱਨਐੱਸਐੱਸ ਵਲੰਟੀਅਰਾਂ ਵੱਲੋਂ ਕਵਿਤਾ ਉਚਾਰਣ, ਭਾਸ਼ਨ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਕਾਲਜ ਪਿੰ੍ਸੀਪਲ ਡਾ. ਪਵਨ ਕੁਮਾਰ ਨੇ ਦੱਸਿਆ ਕਾਲਜ ਦੀ ਵਿਦਿਆਰਥਣ ਸ਼ਗਨਪ੍ਰਰੀਤ ਵੱਲੋਂ ਸਮਾਗਮ ਦੇ ਸਟੇਜ ਸੰਚਾਲਣ ਦੀ ਭੂਮਿਕਾ ਨਿਭਾਈ ਗਈ। ਪ੍ਰਦੀਪ ਕੌਰ ਤੇ ਸ਼ਿਖਾ ਵੱਲੋਂ ਭਾਰਤ ਦੇ ਲੋਹ ਪੁਰਸ਼ ਦੀ ਜੀਵਨੀ ਸਬੰਧੀ ਭਾਸ਼ਨ ਦਿੱਤੇ ਗਏ। ਰੀਆ, ਰਿਤਿਕਾ ਤੇ ਨਿਤਿਕਾ ਸ਼ਰਮਾ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਪਿੰ੍ਸੀਪਲ ਡਾ. ਪਵਨ ਕੁਮਾਰ ਵੱਲੋਂ ਵਿਦਿਆਰਥੀਆਂ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਆਜ਼ਾਦੀ ਲਈ ਪਾਏ ਪੂਰਨਿਆਂ ਦੀ ਜਾਣਕਾਰੀ ਦਿੰਦਿਆਂ ਰਲ ਮਿਲ ਕੇ ਰਹਿਣ ਤੇ ਮਿਹਨਤ ਕਰਨ ਲਈ ਪੇ੍ਰਿਤ ਕੀਤਾ। ਕਾਲਜ ਕਮੇਟੀ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰਪਾਲ ਡੈਵਿਟ, ਸਕੱਤਰ ਦਿਨੇਸ਼ ਕੁਮਾਰ ਸ਼ਰਮਾ ਆਦਿ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ।


