ਹੈਪੀ ਜੱਲ੍ਹਾ, ਪਾਇਲ : ਏਆਰ ਦਫ਼ਤਰ ਪਾਇਲ ‘ਚ ਤਾਇਨਾਤ ਸੁਪਰਡੈਂਟ ਨੇ ਪੱਖੇ ਨਾਲ ਗਲ ਫਰਾਲਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਥਾਣਾ ਪਾਇਲ ਦੇ ਮੁੱਖ ਅਫਸਰ ਸੰਤੋਖ ਸਿੰਘ ਨੇ ਦੱਸਿਆ ਏਆਰ ਦਫਤਰ ਪਾਇਲ ‘ਚ ਤਾਇਨਾਤ ਸੁਪਰਡੈਂਟ ਗੁਰਮਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਗੁਰੂ ਅਮਰਦਾਸ ਨਗਰ ਲੁਧਿਆਣਾ ਹਾਲ ਵਾਸੀ ਪਾਇਲ ਵਿਖੇ ਇਕੱਲਾ ਹੀ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ, ਜਿਸ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਚੱਲਦਾ ਸੀ। ਮਿ੍ਤਕ ਸੁਪਰਡੈਂਟ ਗੁਰਮਿੰਦਰ ਸਿੰਘ ਨੇ 3 ਦਸੰਬਰ ਦੀ ਰਾਤ ਨੂੰ ਪਾਇਲ ਕਿਰਾਏ ਦੇ ਮਕਾਨ ‘ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿ੍ਤਕ ਗੁਰਮਿੰਦਰ ਸਿੰਘ ਦੀ ਲਾਸ਼ ਨੂੰ ਕਬਜੇ ‘ਚ ਲੈ ਕੇ ਸਿਵਲ ਹਸਪਤਾਲ ਪਾਇਲ ਦੀ ਮੋਰਚਰੀ ‘ਚ ਰੱਖ ਦਿੱਤਾ ਗਿਆ ਹੈ। ਤਫਤੀਸ਼ੀ ਸਬ ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਥਾਣਾ ਪਾਇਲ ਅੰਦਰ ਮਿ੍ਤਕ ਗੁਰਮਿੰਦਰ ਸਿੰਘ ਦੀ ਭੈਣ ਜਸਵਿੰਦਰਪਾਲ ਕੌਰ ਦੇ ਬਿਆਨਾਂ ‘ਤੇ ਮਿ੍ਤਕ ਦੀ ਪਤਨੀ ਰਮਨਦੀਪ ਕੌਰ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਪੋਸਟਮਾਰਟਮ ਹੋਣ ਤੋ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।