ਸੁਸ਼ੀਲ ਕੁਮਾਰ ਸ਼ਸ਼ੀ,ਲੁਧਿਆਣਾ : ਨਿੱਜੀ ਜ਼ਰੂਰਤ ਲਈ ਉਧਾਰ ਲਏ 10 ਲੱਖ ਰੁਪਏ ਦਾ ਭੁਗਤਾਨ ਨਾ ਕਰਕੇ ਦੋ ਵਿਅਕਤੀਆਂ ਨੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਸੁਦੇਸ਼ ਸ਼ਰਮਾ ਨਾਲ ਧੋਖਾਧੜੀ ਕੀਤੀ l ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਉੱਚ ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਨਿਊ ਟੈਗੋਰ ਨਗਰ ਹੈਬੋਵਾਲ ਕਲਾਂ ਦੇ ਵਾਸੀ ਦਵਿੰਦਰ ਕੁਮਾਰ ਅਤੇ ਘਾਟੀ ਗੁਜਰਾਂ ਦੇ ਰਹਿਣ ਵਾਲੇ ਗੌਰਵ ਸ਼ਰਮਾ ਦੇ ਖਿਲਾਫ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।

8 ਅਪ੍ਰੈਲ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਸੁਦੇਸ਼ ਸ਼ਰਮਾ ਨੇ ਦੱਸਿਆ ਦੋਵੇਂ ਮੁਲਜਮ ਉਸ ਦੇ ਪੁਰਾਣੇ ਵਾਕਫ ਹਨl ਕੁਝ ਸਮਾਂ ਪਹਿਲੋਂ ਉਨ੍ਹਾਂ ਨੇ ਨਿੱਜੀ ਲੋੜਾ ਲਈ ਸੁਦੇਸ਼ ਸ਼ਰਮਾ ਕੋਲੋਂ 10 ਲੱਖ ਰੁਪਏ ਉਧਾਰ ਲਏ l ਦੋਵਾਂ ਮੁਲਜ਼ਮਾਂ ਨੇ ਸਮੇਂ ਸਿਰ ਪੈਸੇ ਦੀ ਅਦਾਇਗੀ ਨਾ ਕਰਕੇ ਸੁਦੇਸ਼ ਸ਼ਰਮਾ ਨਾਲ ਧੋਖਾਧੜੀ ਕੀਤੀ l ਉਧਰੋਂ ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 6 ਦੇ ਥਾਣੇਦਾਰ ਸੰਦੀਪ ਸਿੰਘ ਦੇ ਮੁਤਾਬਿਕ ਪੁਲਿਸ ਨੇ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਦਵਿੰਦਰ ਕੁਮਾਰ ਅਤੇ ਗੌਰਵ ਸ਼ਰਮਾ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ l ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ l