ਵੀਨਸ (ਇਟਲੀ), (ਹਰਦੀਪ ਸਿੰਘ ਕੰਗ)- ਸਿੱਖ ਧਰਮ ਦੀ ਮਹਾਨਤਾ ਤੇ ਵਿਸ਼ਾਲਤਾ ਤੋਂ ਪ੍ਰਭਾਵਿਤ ਹੋ ਕੇ ਵਿਦੇਸ਼ੀ ਲੋਕਾਂ ਦਾ ਸਿੱਖੀ ਨੂੰ ਅਪਨਾਉਣ ਦਾ ਰੁਝਾਨ ਜਾਰੀ ਹੈ। ਕਨੇਡਾ, ਅਮਰੀਕਾ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਜੰਮਪਲ ਗੋਰੇ-ਗੋਰੀਆਂ ਸਿੱਖ ਧਰਮ ਨੂੰ ਅਪਣਾ ਕੇ ਬਕਾਇਦਾ ਅੰਮਿ੍ਤ ਛਕ ਕੇ ਸਿੱਖੀ ਨੂੰ ਸਮਰਪਿਤ ਹੋ ਚੁੱਕੇ ਹਨ। ਇਸੇ ਤਰ੍ਹਾਂ ਇਟਲੀ ਵਿਚ ਵੀ ਬੀਤੇ ਦਿਨ ਇਕ ਹੋਰ ਇਟਾਲੀਅਨ ਨੌਜਵਾਨ ਨੇ ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਅੰਮਿ੍ਤ ਛੱਕ ਲਿਆ ਹੈ। ਵੀਨਸ ਨੇੜਲੇ ਸ਼ਹਿਰ ਮਾਏਸਟਰੇ ਦੇ ਰਹਿਣ ਵਾਲੇ ਇਸ ਨੌਜਵਾਨ ਨੇ ਹੁਣ ਆਪਣਾ ਨਾਂਅ ਬਦਲ ਕੇ ਕਰਤਾਰ ਸਿੰਘ ਖਾਲਸਾ ਰੱਖ ਲਿਆ ਹੈ ਅਤੇ ਉਹ ਪੰਜ ਕਕਾਰਾਂ ਦਾ ਧਾਰਨੀ ਹੋ ਕੇ ਸਿੱਖੀ ਪਹਿਰਾਵਾ ਪਹਿਨ ਕੇ ਅਥਾਹ ਮਾਣ ਮਹਿਸੂਸ ਕਰ ਰਿਹਾ ਹੈ।ਵਿਸ਼ੇਸ਼ ਗੱਲਬਾਤ ਦੌਰਾਨ ਇਸ ਇਟਾਲੀਅਨ ਨੌਜਵਾਨ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਵਿਚੈਸਾ ਨੇੜਲੇ ਕਾਸਤਲਗੌਮਬੈਰਤੋ ਅਤੇ ਲੋਨੀਗੋ ਗੁਰਦੁਆਰਿਆਂ ਵਿਚ ਗਿਆ ਸੀ। ਅੰਮਿਰਤ ਛਕਣ ਵਾਲੀ ਇਟਾਲੀਅਨ ਲੜਕੀ ਹਰਗੁਣ ਕੌਰ ਖਾਲਸਾ ਨੇ ਵੀ ਉਸ ਨੂੰ ਇਟਾਲੀਅਨ ਭਾਸ਼ਾ ਵਿਚ ਸਿੱਖੀ ਬਾਰੇ ਚੋਖੀ ਜਾਣਕਾਰੀ ਮੁਹੱਈਆ ਕਰਵਾਈ ਸੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


