ਸੁਖਦੇਵ ਗਰਗ, ਜਗਰਾਓਂ : ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਵਾਲੀ ਸੰਸਥਾ ਆਲ ਇੰਡੀਆ ਹਿਊਮਨ ਰਾਈਟਸ ਜਗਰਾਓਂ ਵੱਲੋਂ ਕਰਵਾਏ 166ਵੇਂ ਪੈਨਸ਼ਨ ਵੰਡ ਸਮਾਰੋਹ ਵਿਚ 25 ਬਜ਼ੁਰਗਾਂ ਨੂੰ ਪੈਨਸ਼ਨ ਤੇ ਗਰਮ ਕੰਬਲ ਵੰਡੇ ਗਏ। ਸਥਾਨਕ ਕੋਲੰਬੀਅਨ ਇੰਸਟੀਚਿਊਟ ਮੈਗਾਮਾਇੰਡ ਐਜੂਕੇਸ਼ਨ ਵਿਖੇ ਸਵ. ਪੇ੍ਮ ਲਾਲ ਵਰਮਾ ਤੇ ਸਵ. ਮੀਨਾ ਰਾਣੀ ਵਰਮਾ ਦੀ ਯਾਦ ਵਿੱਚ ਹਰੀ ਓਮ ਵਰਮਾ, ਵਿਸ਼ਨੂੰ ਵਰਮਾ ਇਟਲੀ ਅਤੇ ਰਾਕੇਸ਼ ਵਰਮਾ ਰਾਮੂ ਦੇ ਪਰਿਵਾਰ ਵੱਲੋਂ 25 ਬਜ਼ੁਰਗਾਂ ਨੂੰ ਪੈਨਸ਼ਨ ਤੇ ਗਰਮ ਕੰਬਲ ਤਕਸੀਮ ਕੀਤੇ ਗਏ।

ਇਸ ਸਮਾਗਮ ਦੇ ਮੁੱਖ ਮਹਿਮਾਨ ਲਖਵਿੰਦਰ ਸਿੰਘ ਅੌਲਖ ਕੈਨੇਡਾ ਤੇ ਪਰਮਿੰਦਰ ਕੌਰ ਅੌਲਖ ਕੈਨੇਡਾ ਤੇ ਬਲਵੀਰ ਸਿੰਘ ਕਲੇਰ ਕੈਨੇਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਦੋ ਮਹੀਨਿਆਂ ਦੀ 25 ਬਜ਼ੁਰਗਾਂ ਦੀ ਪੈਨਸ਼ਨ ਦੇਣ ਦੇ ਨਾਲ ਹੀ ਬਜ਼ੁਰਗਾਂ ਲਈ ਸਰਦੀ ਦੇ ਗਰਮ ਕੱਪੜਿਆਂ ਲਈ ਮਾਈਕ ਸਹਾਇਤਾ ਵੀ ਦਿੱਤੀ। ਇਸ ਮੌਕੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਹਨੀ ਨੇ ਸਮੂਹ ਮਹਿਮਾਨਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਲਖਵਿੰਦਰ ਸਿੰਘ ਅੌਲਖ ਕੈਨੇਡਾ ਅਤੇ ਬਲਵੀਰ ਸਿੰਘ ਕਲੇਰ ਕੈਨੇਡਾ ਵੱਲੋਂ ਹਰ ਸਾਲ ਇਨਾਂ੍ਹ ਬਜ਼ੁਰਗਾਂ ਨੂੰ ਦੋ ਮਹੀਨਿਆਂ ਦੀ ਪੈਨਸ਼ਨ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਾਲੂ ਓਬਰਾਏ ਵੱਲੋਂ ਆਪਣੇ ਬੇਟੇ ਦੇ ਵਿਆਹ ਦੀ ਖ਼ੁਸ਼ੀ ਬਜ਼ੁਰਗਾਂ ਲਈ ਮਾਈਕ ਸਹਾਇਤਾ ਭੇਜੀ ਗਈ ਹੈ। ਸਮਾਗਮ ਦਾ ਮੰਚ ਸੰਚਾਲਕ ਕਰਦਿਆਂ ਦਮਨਦੀਪ ਸਿੰਘ ਅਤੇ ਪ੍ਰਰੋ. ਕਰਮ ਸਿੰਘ ਸੰਧੂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਦਿਨ-ਬ-ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਭਾਰਤ ਵਿਕਾਸ ਪ੍ਰਰੀਸ਼ਦ ਦੇ ਚੇਅਰਮੈਨ ਕੁਲਭੂਸ਼ਨ ਅਗਰਵਾਲ, ਜ਼ਿਲ੍ਹਾ ਕੋਆਰਡੀਨੇਟਰ ਡਾ. ਚੰਦਰ ਮੋਹਨ ਓਹਰੀ, ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਦੇ ਸੈਕਟਰੀ ਸ਼ਸ਼ੀ ਭੂਸ਼ਣ ਜੈਨ, ਪੈਟਰਨ ਵਿਨੋਦ ਬਾਂਸਲ, ਐਡਵੋਕੇਟ ਬਲਦੇਵ ਕਿਸ਼ਨ ਗੋਇਲ, ਸੈਕਟਰੀ ਰਾਕੇਸ਼ ਮੈਣੀ, ਫਾਈਨੈਂਸ ਸੈਕਟਰੀ ਰਾਜਨ ਬਾਂਸਲ, ਵਿੱਕੀ ਅੌਲਖ, ਜਸਪਾਲ ਸਿੰਘ, ਦੀਪਕ ਸੇਠੀ, ਆਈਐੱਸਜੀ ਕੰਪਿਊਟਰ ਸੈਂਟਰ ਦੇ ਡਾਇਰੈਕਟਰ ਅਸ਼ੀਸ਼ ਕਪੂਰ, ਰਾਜ ਵਰਮਾ, ਡਾ. ਭਾਰਤ ਭੂਸ਼ਨ ਸਿੰਗਲਾ, ਰਾਜੇਸ਼ ਲੂੰਬਾ, ਸੋਨੂੰ ਜੈਨ, ਵਿਕਰਮ ਵਰਮਾ, ਸਤਿਅਮ ਵਰਮਾ, ਬਬੀਤਾ ਵਰਮਾ, ਦੀਪਕ ਕੁਮਾਰ, ਰੇਖਾ ਰਾਣੀ, ਪਹਿਚਾਣ ਰਾਏ, ਪੰਖੁਦੀ ਰਾਏ, ਰਾਕੇਸ਼ ਕੁਮਾਰ ਵਰਮਾ ਰਾਮੂ, ਨਿਸ਼ੀ ਵਰਮਾ, ਭੂਮੀ ਵਰਮਾ, ਨੂਪੁਰ ਵਰਮਾ, ਯੁਕਤੀ ਵਰਮਾ, ਰਾਕੇਸ਼ ਵਿੱਜ, ਬਬੀਤਾ ਵਿੱਜ, ਅਨਮੋਲ ਵਿੱਜ, ਮੁਸਕਾਨ ਵਿੱਜ, ਨਿਪੁੰਨ ਵਿੱਜ, ਮੋਨਿਕਾ ਰਾਣੀ, ਰੇਸਾ ਰਾਣੀ, ਫਲੇਵੀਓ ਆਦਿ ਹਾਜ਼ਰ ਸਨ।