ਭਾਰਤ ਦੇ ਿਕਟ ਮੈਦਾਨਾਂ ਦੀਆਂ ਪਿੱਚਾਂ ’ਤੇ ਖੇਡੇ ਗਏ ਦੁਨੀਆ ਦੀ ਿਕਟ ਦੇ 13ਵੇਂ ਸੁਪਰ ਿਕਟ ਖੇਡ ਮੇਲੇ-2023 ਦਾ ਖ਼ਿਤਾਬ ਆਸਟਰੇਲੀਆ ਦੀ ਝੋਲੀ ’ਚ ਜਾ ਪਿਆ ਹੈਕੰਗਾਰੂ ਟੀਮ ਨੇ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾਉਣ ’ਚ ਸਫਲਤਾ ਹਾਸਲ ਕੀਤੀ ਹੈਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ’ਚ 10 ਵਿਕਟਾਂ ’ਤੇ 240 ਦੌੜਾਂ ਸਕੋਰ ਕੀਤੀਆਂ, ਜਿਸ ਦੇ ਜਵਾਬ ’ਚ ਕੰਗਾਰੂ ਟੀਮ ਦੇ ਬੱਲੇਬਾਜ਼ਾਂ ਨੇ 43 ਓਵਰਾਂ ’ਚ 4 ਵਿਕਟਾਂ ਗਵਾਉਣ ਸਦਕਾ 241 ਦੌੜਾਂ ਨਾਲ ਟਰਾਫੀ ਜਿੱਤਣ ’ਚ ਸਫਲਤਾ ਹਾਸਲ ਕੀਤੀਜੇਤੂ ਟੀਮ ਵਲੋਂ ਓਪਨਰ ਬੱਲੇਬਾਜ਼ ਟਰੇਵਿਸ ਹੈਡ ਨੇ 120 ਗੇਂਦਾਂ ’ਤੇ ਸਭ ਤੋਂ ਵੱਧ 137 ਦੌੜਾਂ ਸਕੋਰ ਕਰਕੇ ‘ਪਲੇਅਰ ਆਫ ਦਿ ਮੈਚ’ ਦਾ ਖ਼ਿਤਾਬ ਹਾਸਲ ਕੀਤਾਵੈਸਟ ਇੰਡੀਜ਼ ਤੇ ਭਾਰਤ ਨੇ ਵਿਸ਼ਵ ਿਕਟ ਕੱਪ ’ਤੇ ਕ੍ਰਮਵਾਰ ਦੋਦੋ ਵਾਰ ਤੇ ਪਾਕਿਸਤਾਨ, ਇੰਗਲੈਂਡ ਤੇ ਸ੍ਰੀਲੰਕਾ ਨੇ ਇਕਇਕ ਵਾਰ ਵਿਸ਼ਵਵਿਆਪੀ ਖ਼ਿਤਾਬ ’ਤੇ ਕਬਜ਼ਾ ਜਮਾਇਆ ਹੈਨਰਿੰਦਰ ਮੋਦੀ ਿਕਟ ਸਟੇਡੀਅਮ ਦੀ ਪਿੱਚ ’ਤੇ ਭਾਰਤ ਨੇ 50 ਓਵਰਾਂ ’ਚ 10 ਵਿਕਟਾਂ ਗਵਾ ਕੇ 240 ਦੌੜਾਂ ਬਣਾਈਆਂਵਿਰਾਟ ਕੋਹਲੀ ਤੇ ਕੇਐਲ ਰਾਹੁਲ ਨੇ ਅਰਧ ਸੈਂਕੜਿਆਂ ਨਾਲ ਕ੍ਰਮਵਾਰ 54 ਤੇ 66 ਦੌੜਾਂ ਸਕੋਰ ਕੀਤੀਆਂਕੰਗਾਰੂ ਟੀਮ ਦੇ ਤੇਜ਼ ਗੇਂਦਬਾਜ਼ ਸਟਾਰਕ ਵਲੋਂ ਮੇਜ਼ਬਾਨ ਟੀਮ ਦੇ ਮੁੱਖ ਬੱਲੇਬਾਜ਼ ਸ਼ੁਭਮਨ ਗਿੱਲ ਨੂੰ 4 ਦੌੜਾਂ ’ਤੇ ਆਊਟ ਕਰਕੇ ਪਹਿਲਾ ਝਟਕਾ ਦਿੱਤਾ ਗਿਆਇਸ ਤੋਂ ਬਾਅਦ 31 ਗੇਂਦਾਂ ’ਤੇ 47 ਦੌੜਾਂ ਬਣਾਉਣ ਵਾਲਾ ਕਪਤਾਨ ਰੋਹਿਤ ਸ਼ਰਮਾ ਦੀ ਵਿਕਟ ਮੈਕਸਵੈਲ ਗਲੇਨ ਨੇ ਝਾੜ ਕੇ ਦੂਜਾ ਵੱਡਾ ਝਟਕਾ ਦਿੱਤਾ ਗਿਆਮਿਚੇਲ ਸਟਾਰਕ ਨੇ 55 ਦੌੜਾਂ ਖਰਚ ਕੇ 3 ਵਿਕਟਾਂ, ਕਪਤਾਨ ਪੈਟ ਕਮਿੰਗ ਤੇ ਹੇਜਲਵੁੱਡ ਨੇ ਕਰਮਵਾਰ 34 ਤੇ 60 ਦੌੜਾਂ ਦੇ ਕੇ 2-2 ਵਿਕਟਾਂ ਤੇ ਜੰਪਾ ਤੇ ਗਲੇਨ ਮੈਕਸਵੈਨ ਨੇ 1-1 ਵਿਕਟ ਝਾੜਨ ’ਚ ਸਫਲਤਾ ਹਾਸਲ ਕੀਤੀਕੰਗਾਰੂ ਟੀਮ ਦੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਡੇਵਿਡ ਵਾਰਨਰ ਨੂੰ 7, ਮਿਚੇਲ ਮਾਰਸ਼ ਨੂੰ 15 ਤੇ ਸਟੀਵ ਸਮਿੱਥ ਨੂੰ 4 ਦੌੜਾਂ ’ਤੇ ਭਾਰਤੀ ਗੇਂਦਬਾਜ਼ਾਂ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਵਲੋਂ ਪੈਵਲੀਅਨ ਤੋਰ ਦਿੱਤਾਜਸਪ੍ਰੀਤ ਬੁਮਰਾਹ ਨੇ 2 ਤੇ ਮੁਹੰਮਦ ਸ਼ਮੀ ਤੇ ਮੁਹੰਮਦ ਸਿਰਾਜ ਨੇ 1-1 ਆਸਟਰੇਲੀਅਨ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਦੋਵਾਂ ਨੂੰ ਪਵੇਲੀਅਨ ਭੇਜ ਦਿੱਤਾ

10 ਟੀਮਾਂ ਵਿਚਾਲੇ 48 ਮੈਚ ਖੇਡੇ

ਕੁੱਲ ਆਲਮ ਦੇ 13ਵੇਂ ਤਾਜ਼ਾ ਿਕਟ ਖੇਡ ਮੇਲੇ ’ਚ ਮੇਜ਼ਬਾਨ ਭਾਰਤ ਦੇ ਧਰਮਸ਼ਾਲਾ, ਨਵੀਂ ਦਿੱਲੀ, ਕੋਲਕਾਤਾ, ਲਖਨਊ, ਅਹਿਮਦਾਬਾਦ, ਮੁੰਬਈ, ਹੈਦਰਾਬਾਦ, ਪੁਣੇ, ਬੰਗਲੌਰ ਤੇ ਚੇਨਈ ਅਤਿਆਧੁਨਿਕ 10 ਿਕਟ ਸਟੇਡੀਅਮਾਂ ਦੀਆਂ ਮਾਡਰਨ ਪਿੱਚਾਂ ’ਤੇ ਚੋਟੀ ਦੀਆਂ 10 ਟੀਮਾਂ ਵਿਚਕਾਰ 48 ਮੈਚ ਖੇਡੇ ਗਏਭਾਰਤ ਦੀ ਿਕਟ ਟੀਮ ਤੋਂ ਇਲਾਵਾ ਇੰਗਲੈਂਡ, ਨੀਦਰਲੈਂਡ, ਅਫ਼ਗਾਨਿਸਤਾਨ, ਪਾਕਿਸਤਾਨ, ਦੱਖਣੀ ਅਫ਼ਰੀਕਾ, ਨਿਊਜ਼ੀਲੈਂਡ, ਆਸਟਰੇਲੀਆ, ਸ੍ਰੀਲੰਕਾ ਤੇ ਬੰਗਲਾਦੇਸ਼ ਦੀਆਂ ਟੀਮਾਂ ਵਿਸ਼ਵ ਚੈਂਪੀਅਨ ਬਣਨ ਦੀ ਦੌੜ ਵਿੱਚ ਸ਼ਾਮਿਲ ਹੋਈਆਂਿਕਟ ਵਿਸ਼ਵ ਕੱਪ-2023 ਤੋਂ ਪਹਿਲਾਂ ਖੇਡੇ ਗਏ 12 ਆਲਮੀ ਿਕਟ ਅਡੀਸ਼ਨਾਂ ’ਚੋਂ ਇੰਗਲੈਂਡ-1975 ਤੇ ਇੰਗਲੈਂਡ-1979 ’ਚ ਵੈਸਟ ਇੰਡੀਜ਼ ਦੀ ਸਿਆਹਫਾਮ ਿਕਟ ਟੀਮ ਨੇ ਗੋਰਿਆਂ ਦੇ ਲਾਰਡਸ ਦੇ ਮੈਦਾਨ ’ਤੇ ਲਗਾਤਾਰ ਦੋ ਵਾਰ ਜਿੱਤ ਦਾ ਝੰਡਾ ਬੁਲੰਦ ਕੀਤਾ ਜਦਕਿ ਇੰਗਲੈਂਡ-1983 ’ਚ ਭਾਰਤ ਨੇ ਜਿੱਤਿਆ ਆਲਮੀ ਿਕਟ ਕੱਪ, ਭਾਰਤਪਾਕਿਸਤਾਨ:1987 ’ਚ ਆਸਟਰੇਲੀਆ ਨੇ ਵਿਸ਼ਵ ਿਕਟ ਕੱਪ ਜਿੱਤਣ ਲਈ ਮਾਰੀ ਬਾਜ਼ੀ, ਆਸਟਰੇਲੀਆਨਿਊਜ਼ੀਲੈਂਡ:1992 ’ਚ ਪਾਕਿਸਤਾਨ ਬਣਿਆ ਿਕਟ ਸੰਸਾਰ ਕੱਪ ਦਾ ਚੈਂਪੀਅਨ, ਭਾਰਤਪਾਕਿਸਤਾਨਸ੍ਰੀਲੰਕਾ:1996 ’ਚ ਸ੍ਰੀਲੰਕਾ ਵਿਸ਼ਵ ਿਕਟ ਕੱਪ ਜੇਤੂ, ਇੰਗਲੈਂਡਵੇਲਜ਼ਆਇਰਲੈਂਡਨੀਦਰਲੈਂਡ:1999 ’ਚ ਆਸਟਰੇਲੀਆ ਵਿਸ਼ਵ ਿਕਟ ਕੱਪ ਜੇਤੂ, ਕੀਨੀਆਦੱਖਣੀ ਅਫ਼ਰੀਕਾਜ਼ਿੰਬਾਬਵੇ:2003 ’ਚ ਆਸਟਰੇਲੀਆ ਦੇ ਖਿਡਾਰੀਆਂ ਦੀ ਗੁੱਟਾਂ ’ਤੇ ਬੰਨ੍ਹਿਆ ਗਿਆ ਜਿੱਤ ਦਾ ਗਾਨਾ, ਵੈਸਟ ਇੰਡੀਜ਼-2007 ’ਚ ਆਸਟਰੇਲੀਆ ਨੇ ਚੌਥੀ ਵਾਰ ਜਿੱਤਿਆ ਵਿਸ਼ਵ ਿਕਟ ਕੱਪ, ਭਾਰਤਸ੍ਰੀਲੰਕਾਬੰਗਲਾਦੇਸ਼-2011 ’ਚ ਭਾਰਤ ਨੇ ਦੂਜੀ ਵਾਰ ਜਿੱਤੀ ਵਿਸ਼ਵ ਕਿ੍ਰਕਟ ਕੱਪ ਦੀ ਟਰਾਫ਼ੀ ਅਤੇ ਆਸਟਰੇਲੀਆਨਿਊਜ਼ੀਲੈਂਡ: 2015 ’ਚ ਆਸਟਰੇਲੀਆ ਦੀਆਂ ਟੀਮਾਂ ਆਲਮੀ ਿਕਟ ਚੈਂਪੀਅਨ ਬਣੇ ਦੇਸ਼ਾਂ ’ਚ ਸ਼ੁਮਾਰ ਹਨਇੰਗਲੈਂਡ ਦੇ ਗੋਰਿਆਂ ਦੀ ਟੀਮ ਨੇ ਲਾਰਡਸ ਦੇ ਮੈਦਾਨ ’ਤੇ 40 ਬਾਅਦ ਕੀਵੀ ਟੀਮ ਨਾਲ ਫਾਈਨਲ ਖੇਡਣ ਤੋਂ ਬਾਅਦ ਵਰਲਡ ਿਕਟ ’ਚ ਨਵਾਂ ਇਤਿਹਾਸ ਸਿਰਜਿਆ ਹੈਇੰਗਲਿਸ਼ ਖਿਡਾਰੀਆਂ ਨੂੰ 40 ਸਾਲ ਪਹਿਲਾਂ 1971 ’ਚ ਲਾਰਡਸ ਦੇ ਇਸੇ ਮੈਦਾਨ ’ਤੇ ਖੇਡੇ ਗਏ ਖ਼ਿਤਾਬੀ ਮੈਚ ’ਚ ਵੈਸਟ ਇੰਡੀਜ਼ ਦੀ ਟੀਮ ਨੇ 92 ਦੌੜਾਂ ਨਾਲ ਹਰਾ ਕੇ ਉਪਜੇਤੂ ਬਣਨ ਲਈ ਮਜਬੂਰ ਕੀਤਾ ਸੀਲਾਰਡਸ ਦੇ ਮੈਦਾਨ ’ਚ ਨਿਕਲੀ ਇਸ ਤਾਜ਼ਾ ਜਿੱਤ ਤੋਂ ਪਹਿਲਾਂ ਇੰਗਲੈਂਡ ਦੀ ਿਕਟ ਟੀਮ ਤਿੰਨ ਫਾਈਨਲ ਭਾਵ ਖ਼ਿਤਾਬੀ ਮੈਚ ਹਾਰ ਚੁੱਕੀ ਹੈ

ਰੋਹਿਤ ਸ਼ਰਮਾ ਆਈਸੀਸੀ ਟੀਮ ਕਪਤਾਨ: ਕੌਮਾਂਤਰੀ ਿਕਟ ਕੌਂਸਲ ਵਲੋਂ ਆਲਮੀ ਿਕਟ ਕੱਪ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਵਰਲਡ ਇਲੈਵਨ ਟੀਮ ਦੀ ਚੋਣ ਕੀਤੀ ਜਾਂਦੀ ਹੈਵਿਸ਼ਵ ਇਲੈਵਨ ਟੀਮ ਦੀ ਕਪਤਾਨੀ ਟੂਰਨਾਮੈਂਟ ’ਚ 597 ਦੌੜਾਂ ਸਕੋਰ ਕਰਨ ਵਾਲੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਹੱਥਾਂ ’ਚ ਸੌਂਪੀ ਗਈ ਹੈਭਾਰਤ ਦੇ ਵਿਰਾਟ ਕੋਹਲੀ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਕੇਐਲ ਰਾਹੁਲ ਤੇ ਜਸਪ੍ਰੀਤ ਬੁਮਰਾਹ, ਖ਼ਿਤਾਬ ਜੇਤੂ ਕੰਗਾਰੂ ਟੀਮ ਦੇ ਗਲੇਨ ਮੈਕਸਵੈਲ ਤੇ ਐਡਮ ਜੰਪਾ, ਦੱਖਣੀ ਅਫ਼ਰੀਕਾ ਦੇ ਕਿਵੰਟਨ ਡਿਕਾਕਾ, ਸ੍ਰੀਲੰਕਾ ਦੇ ਦਿਲਸ਼ਾਨ ਤੇ ਨਿਊਜ਼ੀਲੈਂਡ ਦੇ ਡੈਰਿਲ ਮਿਚੇਲ ਨੂੰ ਵਿਸ਼ਵ ਇਲੈਵਨ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ

ਕੋਹਲੀ ਨੇ ਜਿੱਤਿਆ ਐਵਾਰਡ: ਿਕਟ ਵਿਸ਼ਵ ਕੱਪ ’ਚ ਵਿਰਾਟ ਕੋਹਲੀ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਨਾਲ ਸਨਮਾਨਤ ਕੀਤਾ ਗਿਆ ਹੈਕੋਹਲੀ ਵੱਲੋਂ ਵਿਸ਼ਵ ਕੱਪ ’ਚ ਖੇਡੀਆਂ 11 ਪਾਰੀਆਂ ’ਚ ਰਿਕਾਰਡ 765 ਦੌੜਾਂ ਸਕੋਰ ਕੀਤੀਆਂ ਹਨ

ਸੈਮੀਫਾਈਨਲ ਟੀਮਾਂ ’ਤੇ ਝਾਤ

ਆਸਟਰੇਲੀਆ: ਆਸਟਰੇਲੀਆ ਦੀ ਿਕਟ ਟੀਮ ਨੇ ਪਹਿਲੇ ਹਾਰਨ ਤੋਂ ਬਾਦ ਬਾਕੀ ਰਹਿੰਦੇ 9 ਮੈਚ ਜਿੱਤ ਕੇ ਦਰਸਾ ਦਿੱਤਾ ਕਿ ਵੱਡੇ ਟੂਰਨਾਮੈਂਟਾਂ ’ਚ ਕਿਵੇਂ ਸੰਤੁਲਨ ਬਣਾ ਕੇ ਰੱਖਣਾ ਹੈ

ਭਾਰਤ: ਲਗਾਤਾਰ 10 ਮੈਚ ਜਿੱਤਣ ਵਾਲੀ ਭਾਰਤੀ ਿਕਟ ਟੀਮ ਫਾਈਨਲ ’ਚ ਆਸਟਰੇਲੀਆ ਅੱਗੇ ਬੇਬੱਸ ਰਹੀ

ਦੱਖਣੀ ਅਫ਼ਰੀਕਾ: ਦੱਖਣੀ ਅਫ਼ਰੀਕੀ ਿਕਟ ਟੀਮ ਘਾਤਕ ਸ਼ੁਰੂਆਤ ਕਰਨ ਦੇ ਬਾਵਜੂਦ ਅਫ਼ਰੀਕਾ ਨੂੰ ਆਸਟਰੇਲੀਆ ਤੋਂ ਹਾਰਨਾ ਪਿਆ

ਨਿਊਜ਼ੀਲੈਂਡ: ਨਿਊਜ਼ੀਲੈਂਡ ਦੀ ਟੀਮ ਪਹਿਲੇ ਚਾਰ ਮੈਚ ਜਿੱਤਣ ਤੋਂ ਬਾਅਦ ਇਸ ਤਰ੍ਹਾਂ ਲੜਖੜਾਈ ਕਿ ਇਸ ਤੋਂ ਬਾਅਦ ਟੀਮ ਦੀ ਰਫ਼ਤਾਰ ਨਾ ਲੈ ਸਕੀ

ਹੁਣ ਤੱਕ ਦੇ ਬਣੇ ਰਿਕਾਰਡ

ਵਿਸ਼ਵ ਿਕਟ ਟੂਰਨਾਮੈਂਟਾਂ ਸਭ ਤੋਂ ਜ਼ਿਆਦਾ 6 ਸੈਂਕੜੇ ਲਾਉਣ ਦਾ ਕਾਰਨਾਮਾ ਵੀ ਭਾਰਤ ਦੇ ਸਲਾਮੀ ਬੱਲੇਬਾਜ਼ ਰਹੇ ਸਚਿਨ ਤੇਂਦੁਲਕਰ ਨੇ ਕੀਤਾ ਹੈਸਚਿਨ ਨੇ ਸਭ ਵੱਧ ਸੈਂਚਰੀਆਂ ਜੜ੍ਹਨ ਦਾ ਰਿਕਾਰਡ 1992 ਤੋਂ 2011 ਦੇ ਅਰਸੇ ਤੱਕ 6 ਵਿਸ਼ਵ ਕੱਪ ਖੇਡਦੇ ਹੋਏ ਆਪਣੇ ਨਾਮ ਕੀਤਾਆਸਟਰੇਲੀ ਦੇ ਤੇਜ਼ ਗੇਂਦਬਾਜ਼ ਮੈਕਗਰਾਥ ਨੇ ਸਭ ਤੋਂ ਜ਼ਿਆਦਾ 71 ਵਿਕਟਾਂ ਝਾੜਨ ਦੀ ਕਮਾਈ ਦਾ ਰਿਕਾਰਡ ਆਪਣੇ ਨਾਮ ਦਰਜ ਕਰਵਾਇਆ ਹੈਵਿਰੋਧੀ ਬੱਲੇਬਾਜ਼ਾਂ ਦੇ ਸਭ ਤੋਂ ਵੱਧ 28 ਕੈਚ ਲੈਣ ਦਾ ਰਿਕਾਰਡ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਦੇ ਨਾਮ ਹੈਪੌਂਟਿੰਗ ਨੇ ਇਹ ਰਿਕਾਰਡ 1996 ਤੋਂ ਲੈ ਕੇ 2011 ਦੌਰਾਨ ਬਣਾਇਆਵਿਕਟਾਂ ਪਿੱਛੇ 54 ਬੱਲੇਬਾਜ਼ਾਂ ਨੂੰ ਆਊਟ ਕਰਨ ਦਾ ਸਿਹਰਾ ਸ੍ਰੀਲੰਕਾ ਦੇ ਵਿਕਟ ਕੀਪਰ ਕੁਮਾਰ ਸੰਗਾਕਾਰਾ ਦੇ ਸਿਰ ਬੱਝਿਆ ਹੈਸੰਗਾਕਾਰਾ ਨੇ ਚਾਰ ਕੱਪ ਖੇਡਦੇ ਇਹ ਰਿਕਾਰਡ ਆਪਣੇ ਨਾਮ ਲਿਖਵਾਇਆ ਹੈਸਭ ਤੋਂ ਘੱਟ 36 ਦੌੜਾਂ ਸਕੋਰ ਕਰਨ ਦਾ ਰਿਕਾਰਡ ਕੈਨੇਡਾ ਦੇ ਨਾਮ ਹੈਸ੍ਰੀਲੰਕਾ ਗੇਂਦਬਾਜ਼ਾਂ ਨੇ 2003 ’ਚ ਅਜਿਹੀ ਸਥਿਤੀ ਪੈਦਾ ਕੀਤੀ ਸੀਆਲਮੀ ਿਕਟ ’ਚ ਸਭ ਤੋਂ ਵੱਧ 1987, 1999, 2003, 2007, 2015 ਤੇ 2023 ਦੇ 6 ਟਾਈਟਲ ਜਿੱਤਣ ਦਾ ਰਿਕਾਰਡ ਆਸਟਰੇਲੀਆ ਦੇ ਕੰਗਾਰੂ ਿਕਟਰਾਂ ਨੇ ਆਪਣੇ ਦਰਜ ਕਰਕੇ ਲਾਸਾਨੀ ਿਕਟ ਖੇਡਣ ਦਾ ਮੁਜ਼ਾਹਰਾ ਕੀਤਾ ਹੈਆਸਟਰੇਲੀਆ ਦੇ ਖਿਡਾਰੀਆਂ ਨੇ ਵਿਸ਼ਵ ਿਕਟ ਕੱਪ ਦੇ ਲਗਾਤਾਰ ਤਿੰਨ 1999, 2003 ਤੇ 2007 ਦੇ ਮੁਕਾਬਲੇ ਜਿੱਤੇ