ਭਾਰਤ ਦੇ ਕ੍ਰਿਕਟ ਮੈਦਾਨਾਂ ਦੀਆਂ ਪਿੱਚਾਂ ’ਤੇ ਖੇਡੇ ਗਏ ਦੁਨੀਆ ਦੀ ਕ੍ਰਿਕਟ ਦੇ 13ਵੇਂ ਸੁਪਰ ਕ੍ਰਿਕਟ ਖੇਡ ਮੇਲੇ-2023 ਦਾ ਖ਼ਿਤਾਬ ਆਸਟਰੇਲੀਆ ਦੀ ਝੋਲੀ ’ਚ ਜਾ ਪਿਆ ਹੈ। ਕੰਗਾਰੂ ਟੀਮ ਨੇ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾਉਣ ’ਚ ਸਫਲਤਾ ਹਾਸਲ ਕੀਤੀ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ’ਚ 10 ਵਿਕਟਾਂ ’ਤੇ 240 ਦੌੜਾਂ ਸਕੋਰ ਕੀਤੀਆਂ, ਜਿਸ ਦੇ ਜਵਾਬ ’ਚ ਕੰਗਾਰੂ ਟੀਮ ਦੇ ਬੱਲੇਬਾਜ਼ਾਂ ਨੇ 43 ਓਵਰਾਂ ’ਚ 4 ਵਿਕਟਾਂ ਗਵਾਉਣ ਸਦਕਾ 241 ਦੌੜਾਂ ਨਾਲ ਟਰਾਫੀ ਜਿੱਤਣ ’ਚ ਸਫਲਤਾ ਹਾਸਲ ਕੀਤੀ। ਜੇਤੂ ਟੀਮ ਵਲੋਂ ਓਪਨਰ ਬੱਲੇਬਾਜ਼ ਟਰੇਵਿਸ ਹੈਡ ਨੇ 120 ਗੇਂਦਾਂ ’ਤੇ ਸਭ ਤੋਂ ਵੱਧ 137 ਦੌੜਾਂ ਸਕੋਰ ਕਰਕੇ ‘ਪਲੇਅਰ ਆਫ ਦਿ ਮੈਚ’ ਦਾ ਖ਼ਿਤਾਬ ਹਾਸਲ ਕੀਤਾ। ਵੈਸਟ ਇੰਡੀਜ਼ ਤੇ ਭਾਰਤ ਨੇ ਵਿਸ਼ਵ ਿਕਟ ਕੱਪ ’ਤੇ ਕ੍ਰਮਵਾਰ ਦੋ-ਦੋ ਵਾਰ ਤੇ ਪਾਕਿਸਤਾਨ, ਇੰਗਲੈਂਡ ਤੇ ਸ੍ਰੀਲੰਕਾ ਨੇ ਇਕ-ਇਕ ਵਾਰ ਵਿਸ਼ਵ-ਵਿਆਪੀ ਖ਼ਿਤਾਬ ’ਤੇ ਕਬਜ਼ਾ ਜਮਾਇਆ ਹੈ। ਨਰਿੰਦਰ ਮੋਦੀ ਿਕਟ ਸਟੇਡੀਅਮ ਦੀ ਪਿੱਚ ’ਤੇ ਭਾਰਤ ਨੇ 50 ਓਵਰਾਂ ’ਚ 10 ਵਿਕਟਾਂ ਗਵਾ ਕੇ 240 ਦੌੜਾਂ ਬਣਾਈਆਂ। ਵਿਰਾਟ ਕੋਹਲੀ ਤੇ ਕੇਐਲ ਰਾਹੁਲ ਨੇ ਅਰਧ ਸੈਂਕੜਿਆਂ ਨਾਲ ਕ੍ਰਮਵਾਰ 54 ਤੇ 66 ਦੌੜਾਂ ਸਕੋਰ ਕੀਤੀਆਂ। ਕੰਗਾਰੂ ਟੀਮ ਦੇ ਤੇਜ਼ ਗੇਂਦਬਾਜ਼ ਸਟਾਰਕ ਵਲੋਂ ਮੇਜ਼ਬਾਨ ਟੀਮ ਦੇ ਮੁੱਖ ਬੱਲੇਬਾਜ਼ ਸ਼ੁਭਮਨ ਗਿੱਲ ਨੂੰ 4 ਦੌੜਾਂ ’ਤੇ ਆਊਟ ਕਰਕੇ ਪਹਿਲਾ ਝਟਕਾ ਦਿੱਤਾ ਗਿਆ। ਇਸ ਤੋਂ ਬਾਅਦ 31 ਗੇਂਦਾਂ ’ਤੇ 47 ਦੌੜਾਂ ਬਣਾਉਣ ਵਾਲਾ ਕਪਤਾਨ ਰੋਹਿਤ ਸ਼ਰਮਾ ਦੀ ਵਿਕਟ ਮੈਕਸਵੈਲ ਗਲੇਨ ਨੇ ਝਾੜ ਕੇ ਦੂਜਾ ਵੱਡਾ ਝਟਕਾ ਦਿੱਤਾ ਗਿਆ। ਮਿਚੇਲ ਸਟਾਰਕ ਨੇ 55 ਦੌੜਾਂ ਖਰਚ ਕੇ 3 ਵਿਕਟਾਂ, ਕਪਤਾਨ ਪੈਟ ਕਮਿੰਗ ਤੇ ਹੇਜਲਵੁੱਡ ਨੇ ਕਰਮਵਾਰ 34 ਤੇ 60 ਦੌੜਾਂ ਦੇ ਕੇ 2-2 ਵਿਕਟਾਂ ਤੇ ਜੰਪਾ ਤੇ ਗਲੇਨ ਮੈਕਸਵੈਨ ਨੇ 1-1 ਵਿਕਟ ਝਾੜਨ ’ਚ ਸਫਲਤਾ ਹਾਸਲ ਕੀਤੀ। ਕੰਗਾਰੂ ਟੀਮ ਦੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਡੇਵਿਡ ਵਾਰਨਰ ਨੂੰ 7, ਮਿਚੇਲ ਮਾਰਸ਼ ਨੂੰ 15 ਤੇ ਸਟੀਵ ਸਮਿੱਥ ਨੂੰ 4 ਦੌੜਾਂ ’ਤੇ ਭਾਰਤੀ ਗੇਂਦਬਾਜ਼ਾਂ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਵਲੋਂ ਪੈਵਲੀਅਨ ਤੋਰ ਦਿੱਤਾ। ਜਸਪ੍ਰੀਤ ਬੁਮਰਾਹ ਨੇ 2 ਤੇ ਮੁਹੰਮਦ ਸ਼ਮੀ ਤੇ ਮੁਹੰਮਦ ਸਿਰਾਜ ਨੇ 1-1 ਆਸਟਰੇਲੀਅਨ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਦੋਵਾਂ ਨੂੰ ਪਵੇਲੀਅਨ ਭੇਜ ਦਿੱਤਾ।

10 ਟੀਮਾਂ ਵਿਚਾਲੇ 48 ਮੈਚ ਖੇਡੇ

ਕੁੱਲ ਆਲਮ ਦੇ 13ਵੇਂ ਤਾਜ਼ਾ ਕ੍ਰਿਕਟ ਖੇਡ ਮੇਲੇ ’ਚ ਮੇਜ਼ਬਾਨ ਭਾਰਤ ਦੇ ਧਰਮਸ਼ਾਲਾ, ਨਵੀਂ ਦਿੱਲੀ, ਕੋਲਕਾਤਾ, ਲਖਨਊ, ਅਹਿਮਦਾਬਾਦ, ਮੁੰਬਈ, ਹੈਦਰਾਬਾਦ, ਪੁਣੇ, ਬੰਗਲੌਰ ਤੇ ਚੇਨਈ ਅਤਿ-ਆਧੁਨਿਕ 10 ਕ੍ਰਿਕਟ ਸਟੇਡੀਅਮਾਂ ਦੀਆਂ ਮਾਡਰਨ ਪਿੱਚਾਂ ’ਤੇ ਚੋਟੀ ਦੀਆਂ 10 ਟੀਮਾਂ ਵਿਚਕਾਰ 48 ਮੈਚ ਖੇਡੇ ਗਏ। ਭਾਰਤ ਦੀ ਿਕਟ ਟੀਮ ਤੋਂ ਇਲਾਵਾ ਇੰਗਲੈਂਡ, ਨੀਦਰਲੈਂਡ, ਅਫ਼ਗਾਨਿਸਤਾਨ, ਪਾਕਿਸਤਾਨ, ਦੱਖਣੀ ਅਫ਼ਰੀਕਾ, ਨਿਊਜ਼ੀਲੈਂਡ, ਆਸਟਰੇਲੀਆ, ਸ੍ਰੀਲੰਕਾ ਤੇ ਬੰਗਲਾਦੇਸ਼ ਦੀਆਂ ਟੀਮਾਂ ਵਿਸ਼ਵ ਚੈਂਪੀਅਨ ਬਣਨ ਦੀ ਦੌੜ ਵਿੱਚ ਸ਼ਾਮਿਲ ਹੋਈਆਂ। ਿਕਟ ਵਿਸ਼ਵ ਕੱਪ-2023 ਤੋਂ ਪਹਿਲਾਂ ਖੇਡੇ ਗਏ 12 ਆਲਮੀ ਿਕਟ ਅਡੀਸ਼ਨਾਂ ’ਚੋਂ ਇੰਗਲੈਂਡ-1975 ਤੇ ਇੰਗਲੈਂਡ-1979 ’ਚ ਵੈਸਟ ਇੰਡੀਜ਼ ਦੀ ਸਿਆਹਫਾਮ ਿਕਟ ਟੀਮ ਨੇ ਗੋਰਿਆਂ ਦੇ ਲਾਰਡਸ ਦੇ ਮੈਦਾਨ ’ਤੇ ਲਗਾਤਾਰ ਦੋ ਵਾਰ ਜਿੱਤ ਦਾ ਝੰਡਾ ਬੁਲੰਦ ਕੀਤਾ ਜਦਕਿ ਇੰਗਲੈਂਡ-1983 ’ਚ ਭਾਰਤ ਨੇ ਜਿੱਤਿਆ ਆਲਮੀ ਿਕਟ ਕੱਪ, ਭਾਰਤ-ਪਾਕਿਸਤਾਨ:1987 ’ਚ ਆਸਟਰੇਲੀਆ ਨੇ ਵਿਸ਼ਵ ਿਕਟ ਕੱਪ ਜਿੱਤਣ ਲਈ ਮਾਰੀ ਬਾਜ਼ੀ,

ਆਸਟਰੇਲੀਆ-ਨਿਊਜ਼ੀਲੈਂਡ :1992 ’ਚ ਪਾਕਿਸਤਾਨ ਬਣਿਆ ਕ੍ਰਿਕਟ ਸੰਸਾਰ ਕੱਪ ਦਾ ਚੈਂਪੀਅਨ, ਭਾਰਤ-ਪਾਕਿਸਤਾਨ-

ਸ੍ਰੀਲੰਕਾ :1996 ’ਚ ਸ੍ਰੀਲੰਕਾ ਵਿਸ਼ਵ ਕ੍ਰਿਕਟ ਕੱਪ ਜੇਤੂ, ਇੰਗਲੈਂਡ-ਵੇਲਜ਼-ਆਇਰਲੈਂਡ-ਨੀਦਰਲੈਂਡ:1999 ’ਚ ਆਸਟਰੇਲੀਆ ਵਿਸ਼ਵ ਕ੍ਰਿਕਟ ਕੱਪ ਜੇਤੂ, ਕੀਨੀਆ-ਦੱਖਣੀ ਅਫ਼ਰੀਕਾ-ਜ਼ਿੰਬਾਬਵੇ : 2003 ’ਚ ਆਸਟਰੇਲੀਆ ਦੇ ਖਿਡਾਰੀਆਂ ਦੀ ਗੁੱਟਾਂ ’ਤੇ ਬੰਨ੍ਹਿਆ ਗਿਆ ਜਿੱਤ ਦਾ ਗਾਨਾ, ਵੈਸਟ ਇੰਡੀਜ਼-2007 ’ਚ ਆਸਟਰੇਲੀਆ ਨੇ ਚੌਥੀ ਵਾਰ ਜਿੱਤਿਆ ਵਿਸ਼ਵ ਕ੍ਰਿਕਟ ਕੱਪ, ਭਾਰਤ-ਸ੍ਰੀਲੰਕਾ-ਬੰਗਲਾਦੇਸ਼-2011 ’ਚ ਭਾਰਤ ਨੇ ਦੂਜੀ ਵਾਰ ਜਿੱਤੀ ਵਿਸ਼ਵ ਕ੍ਰਿਕਟ ਕੱਪ ਦੀ ਟਰਾਫ਼ੀ ਅਤੇ ਆਸਟਰੇਲੀਆ-

ਨਿਊਜ਼ੀਲੈਂਡ : 2015 ’ਚ ਆਸਟਰੇਲੀਆ ਦੀਆਂ ਟੀਮਾਂ ਆਲਮੀ ਕ੍ਰਿਕਟ ਚੈਂਪੀਅਨ ਬਣੇ ਦੇਸ਼ਾਂ ’ਚ ਸ਼ੁਮਾਰ ਹਨ। ਇੰਗਲੈਂਡ ਦੇ ਗੋਰਿਆਂ ਦੀ ਟੀਮ ਨੇ ਲਾਰਡਸ ਦੇ ਮੈਦਾਨ ’ਤੇ 40 ਬਾਅਦ ਕੀਵੀ ਟੀਮ ਨਾਲ ਫਾਈਨਲ ਖੇਡਣ ਤੋਂ ਬਾਅਦ ਵਰਲਡ ਿਕਟ ’ਚ ਨਵਾਂ ਇਤਿਹਾਸ ਸਿਰਜਿਆ ਹੈ। ਇੰਗਲਿਸ਼ ਖਿਡਾਰੀਆਂ ਨੂੰ 40 ਸਾਲ ਪਹਿਲਾਂ 1971 ’ਚ ਲਾਰਡਸ ਦੇ ਇਸੇ ਮੈਦਾਨ ’ਤੇ ਖੇਡੇ ਗਏ ਖ਼ਿਤਾਬੀ ਮੈਚ ’ਚ ਵੈਸਟ ਇੰਡੀਜ਼ ਦੀ ਟੀਮ ਨੇ 92 ਦੌੜਾਂ ਨਾਲ ਹਰਾ ਕੇ ਉਪ-ਜੇਤੂ ਬਣਨ ਲਈ ਮਜਬੂਰ ਕੀਤਾ ਸੀ। ਲਾਰਡਸ ਦੇ ਮੈਦਾਨ ’ਚ ਨਿਕਲੀ ਇਸ ਤਾਜ਼ਾ ਜਿੱਤ ਤੋਂ ਪਹਿਲਾਂ ਇੰਗਲੈਂਡ ਦੀ ਕ੍ਰਿਕਟ ਟੀਮ ਤਿੰਨ ਫਾਈਨਲ ਭਾਵ ਖ਼ਿਤਾਬੀ ਮੈਚ ਹਾਰ ਚੁੱਕੀ ਹੈ।

ਰੋਹਿਤ ਸ਼ਰਮਾ ਆਈਸੀਸੀ ਟੀਮ ਕਪਤਾਨ : ਕੌਮਾਂਤਰੀ ਕ੍ਰਿਕਟ ਕੌਂਸਲ ਵਲੋਂ ਆਲਮੀ ਕ੍ਰਿਕਟ ਕੱਪ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਵਰਲਡ ਇਲੈਵਨ ਟੀਮ ਦੀ ਚੋਣ ਕੀਤੀ ਜਾਂਦੀ ਹੈ। ਵਿਸ਼ਵ ਇਲੈਵਨ ਟੀਮ ਦੀ ਕਪਤਾਨੀ ਟੂਰਨਾਮੈਂਟ ’ਚ 597 ਦੌੜਾਂ ਸਕੋਰ ਕਰਨ ਵਾਲੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਹੱਥਾਂ ’ਚ ਸੌਂਪੀ ਗਈ ਹੈ। ਭਾਰਤ ਦੇ ਵਿਰਾਟ ਕੋਹਲੀ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਕੇਐਲ ਰਾਹੁਲ ਤੇ ਜਸਪ੍ਰੀਤ ਬੁਮਰਾਹ, ਖ਼ਿਤਾਬ ਜੇਤੂ ਕੰਗਾਰੂ ਟੀਮ ਦੇ ਗਲੇਨ ਮੈਕਸਵੈਲ ਤੇ ਐਡਮ ਜੰਪਾ, ਦੱਖਣੀ ਅਫ਼ਰੀਕਾ ਦੇ ਕਿਵੰਟਨ ਡਿਕਾਕਾ, ਸ੍ਰੀਲੰਕਾ ਦੇ ਦਿਲਸ਼ਾਨ ਤੇ ਨਿਊਜ਼ੀਲੈਂਡ ਦੇ ਡੈਰਿਲ ਮਿਚੇਲ ਨੂੰ ਵਿਸ਼ਵ ਇਲੈਵਨ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ।

ਕੋਹਲੀ ਨੇ ਜਿੱਤਿਆ ਐਵਾਰਡ: ਕ੍ਰਿਕਟ ਵਿਸ਼ਵ ਕੱਪ ’ਚ ਵਿਰਾਟ ਕੋਹਲੀ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਨਾਲ ਸਨਮਾਨਤ ਕੀਤਾ ਗਿਆ ਹੈ। ਕੋਹਲੀ ਵੱਲੋਂ ਵਿਸ਼ਵ ਕੱਪ ’ਚ ਖੇਡੀਆਂ 11 ਪਾਰੀਆਂ ’ਚ ਰਿਕਾਰਡ 765 ਦੌੜਾਂ ਸਕੋਰ ਕੀਤੀਆਂ ਹਨ।

ਸੈਮੀਫਾਈਨਲ ਟੀਮਾਂ ’ਤੇ ਝਾਤ

ਆਸਟਰੇਲੀਆ: ਆਸਟਰੇਲੀਆ ਦੀ ਕ੍ਰਿਕਟ ਟੀਮ ਨੇ ਪਹਿਲੇ ਹਾਰਨ ਤੋਂ ਬਾਦ ਬਾਕੀ ਰਹਿੰਦੇ 9 ਮੈਚ ਜਿੱਤ ਕੇ ਦਰਸਾ ਦਿੱਤਾ ਕਿ ਵੱਡੇ ਟੂਰਨਾਮੈਂਟਾਂ ’ਚ ਕਿਵੇਂ ਸੰਤੁਲਨ ਬਣਾ ਕੇ ਰੱਖਣਾ ਹੈ।

ਭਾਰਤ : ਲਗਾਤਾਰ 10 ਮੈਚ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਫਾਈਨਲ ’ਚ ਆਸਟਰੇਲੀਆ ਅੱਗੇ ਬੇਬੱਸ ਰਹੀ।

ਦੱਖਣੀ ਅਫ਼ਰੀਕਾ : ਦੱਖਣੀ ਅਫ਼ਰੀਕੀ ਕ੍ਰਿ ਟੀਮ ਘਾਤਕ ਸ਼ੁਰੂਆਤ ਕਰਨ ਦੇ ਬਾਵਜੂਦ ਅਫ਼ਰੀਕਾ ਨੂੰ ਆਸਟਰੇਲੀਆ ਤੋਂ ਹਾਰਨਾ ਪਿਆ।

ਨਿਊਜ਼ੀਲੈਂਡ : ਨਿਊਜ਼ੀਲੈਂਡ ਦੀ ਟੀਮ ਪਹਿਲੇ ਚਾਰ ਮੈਚ ਜਿੱਤਣ ਤੋਂ ਬਾਅਦ ਇਸ ਤਰ੍ਹਾਂ ਲੜਖੜਾਈ ਕਿ ਇਸ ਤੋਂ ਬਾਅਦ ਟੀਮ ਦੀ ਰਫ਼ਤਾਰ ਨਾ ਲੈ ਸਕੀ।

ਹੁਣ ਤੱਕ ਦੇ ਬਣੇ ਰਿਕਾਰਡ

ਵਿਸ਼ਵ ਕ੍ਰਿਕਟ ਟੂਰਨਾਮੈਂਟਾਂ ਸਭ ਤੋਂ ਜ਼ਿਆਦਾ 6 ਸੈਂਕੜੇ ਲਾਉਣ ਦਾ ਕਾਰਨਾਮਾ ਵੀ ਭਾਰਤ ਦੇ ਸਲਾਮੀ ਬੱਲੇਬਾਜ਼ ਰਹੇ ਸਚਿਨ ਤੇਂਦੁਲਕਰ ਨੇ ਕੀਤਾ ਹੈ। ਸਚਿਨ ਨੇ ਸਭ ਵੱਧ ਸੈਂਚਰੀਆਂ ਜੜ੍ਹਨ ਦਾ ਰਿਕਾਰਡ 1992 ਤੋਂ 2011 ਦੇ ਅਰਸੇ ਤੱਕ 6 ਵਿਸ਼ਵ ਕੱਪ ਖੇਡਦੇ ਹੋਏ ਆਪਣੇ ਨਾਮ ਕੀਤਾ। ਆਸਟਰੇਲੀ ਦੇ ਤੇਜ਼ ਗੇਂਦਬਾਜ਼ ਮੈਕਗਰਾਥ ਨੇ ਸਭ ਤੋਂ ਜ਼ਿਆਦਾ 71 ਵਿਕਟਾਂ ਝਾੜਨ ਦੀ ਕਮਾਈ ਦਾ ਰਿਕਾਰਡ ਆਪਣੇ ਨਾਮ ਦਰਜ ਕਰਵਾਇਆ ਹੈ। ਵਿਰੋਧੀ ਬੱਲੇਬਾਜ਼ਾਂ ਦੇ ਸਭ ਤੋਂ ਵੱਧ 28 ਕੈਚ ਲੈਣ ਦਾ ਰਿਕਾਰਡ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਦੇ ਨਾਮ ਹੈ। ਪੌਂਟਿੰਗ ਨੇ ਇਹ ਰਿਕਾਰਡ 1996 ਤੋਂ ਲੈ ਕੇ 2011 ਦੌਰਾਨ ਬਣਾਇਆ। ਵਿਕਟਾਂ ਪਿੱਛੇ 54 ਬੱਲੇਬਾਜ਼ਾਂ ਨੂੰ ਆਊਟ ਕਰਨ ਦਾ ਸਿਹਰਾ ਸ੍ਰੀਲੰਕਾ ਦੇ ਵਿਕਟ ਕੀਪਰ ਕੁਮਾਰ ਸੰਗਾਕਾਰਾ ਦੇ ਸਿਰ ਬੱਝਿਆ ਹੈ। ਸੰਗਾਕਾਰਾ ਨੇ ਚਾਰ ਕੱਪ ਖੇਡਦੇ ਇਹ ਰਿਕਾਰਡ ਆਪਣੇ ਨਾਮ ਲਿਖਵਾਇਆ ਹੈ। ਸਭ ਤੋਂ ਘੱਟ 36 ਦੌੜਾਂ ਸਕੋਰ ਕਰਨ ਦਾ ਰਿਕਾਰਡ ਕੈਨੇਡਾ ਦੇ ਨਾਮ ਹੈ। ਸ੍ਰੀਲੰਕਾ ਗੇਂਦਬਾਜ਼ਾਂ ਨੇ 2003 ’ਚ ਅਜਿਹੀ ਸਥਿਤੀ ਪੈਦਾ ਕੀਤੀ ਸੀ। ਆਲਮੀ ਿਕਟ ’ਚ ਸਭ ਤੋਂ ਵੱਧ 1987, 1999, 2003, 2007, 2015 ਤੇ 2023 ਦੇ 6 ਟਾਈਟਲ ਜਿੱਤਣ ਦਾ ਰਿਕਾਰਡ ਆਸਟਰੇਲੀਆ ਦੇ ਕੰਗਾਰੂ ਕ੍ਰਿਕਟਰਾਂ ਨੇ ਆਪਣੇ ਦਰਜ ਕਰਕੇ ਲਾਸਾਨੀ ਕ੍ਰਿਕਟ ਖੇਡਣ ਦਾ ਮੁਜ਼ਾਹਰਾ ਕੀਤਾ ਹੈ। ਆਸਟਰੇਲੀਆ ਦੇ ਖਿਡਾਰੀਆਂ ਨੇ ਵਿਸ਼ਵ ਕ੍ਰਿਕਟ ਕੱਪ ਦੇ ਲਗਾਤਾਰ ਤਿੰਨ 1999, 2003 ਤੇ 2007 ਦੇ ਮੁਕਾਬਲੇ ਜਿੱਤੇ।

ਸੁਖਵਿੰਦਰਜੀਤ ਸਿੰਘ ਮਨੌਲੀ

94171-82993