Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਆਮ ਔਰਤ ਵੀ ਸੁਰੱਖਿਅਤ ਨਹੀਂ:ਦੀਪਿਕਾ ਸਿੰਘ

By uscreative Published 2 min read

ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਵੱਖ-ਵੱਖ ਸਿੱਖ ਸੰਸਥਾਵਾ ਵੱਲੋਂ ਸਨਮਾਨ
ਐਬਟਸਫੋਰਡ:ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਪ੍ਰਸਿੱਧ ਵਕੀਲ ਅਤੇ ਕਠੂਆ (ਭਾਰਤ) ਵਿੱਚ ਗੈਂਗਰੇਪ ਦਾ ਸ਼ਿਕਾਰ ਹੋਈ ਮਾਸੂਮ ਬੱਚੀ ਆਸਿਫਾ ਬਾਨੋ ਲਈ ਕਾਨੂੰਨੀ ਲੜਾਈ ਲੜਨ ਵਾਲੀ ਸ਼ਖ਼ਸੀਅਤ ਦੀਪਿਕਾ ਸਿੰਘ ਰਾਜਾਵਤ ਇੰਡੀਅਨ ਅਬਰੋਡ ਪਲਿਊਰੈਸਟ ਫਾਰ ਇੰਡੀਆ ਸੁਸਾਇਟੀ ਦੇ ਸੱਦੇ ‘ਤੇ ਕੈਨੇਡਾ ਪਹੁੰਚੇ ਹਨ। ਦੀਪਿਕਾ ਸਿੰਘ ਦਾ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ, ਗੁਰਦਵਾਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸ ਫੋਰਡ,ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ) ਐਬਟਸਫੋਰਡ ਅਤੇ ਹੋਰ ਸੰਸਥਾਵਾ ਵੱਲੋਂ ਵਿਸ਼ੇਸ਼ ਸਮਾਗਮ ਅਤੇ ਸਨਮਾਨ ਕੀਤੇ ਗਏ।ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਬਾਰੇ ਉਨਾ ਵੱਲੋਂ ਵਿਸ਼ੇਸ਼ ਭਾਸ਼ਣ ਦਿੱਤੇ ਗਏ। ਉਨ੍ਹਾਂ ਭਾਰਤ ਅੰਦਰ ਫਾਸ਼ੀਵਾਦ ਅਤੇ ਹਿੰਦੂਤਵੀ ਤਾਕਤਾਂ ਦੇ ਖਤਰਨਾਕ ਪ੍ਰਭਾਵ ਬਾਰੇ ਦੱਸਿਆ।ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ) ਐਬਟਸਫੋਰਡ ਦੇ ਸਮਾਗਮ ਮੈਂਬਰ ਪਾਰਲੀਮੈਂਟ ਜਤਿੰਦਰ ਸਿੰਘ ਜਤੀ ਸਿੱਧੂ ਨੇ ਦੀਪਿਕਾ ਸਿੰਘ ਨੂੰ ਪਾਰਲੀਮੈਂਟ ਵਿਖੇ ਆਉਣ ਦਾ ਸੱਦਾ ਦਿੰਦਿਆਂ, ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰਾਂ ਲਈ ਕੀਤੇ ਗਏ ਕੰਮਾਂ ਦੀ ਪੁਰਜ਼ੋਰ ਪ੍ਰਸ਼ੰਸਾ ਕੀਤੀ।ਪੱਤਰਕਾਰ ਗੁਰਪ੍ਰੀਤ ਸਿੰਘ ਵਲੋਂ ਵਿਚਾਰਾਂ ਤੋਂ ਇਲਾਵਾ ਭਾਵਪੂਰਤ ਕਵਿਤਾ ਵੀ ਸਾਂਝੀ ਕੀਤੀ ਗਈ ਜਦਕਿ ਸੰਸਥਾ ਦੇ ਵੱਲੋਂ ਬੁਲਾਰਿਆਂ ਵਿੱਚ ਗੁਰਬਖਸ਼ ਸਿੰਘ ਢੱਟ ਪ੍ਰਧਾਨ ਗੁਰਪ੍ਰੀਤ ਸਿੰਘ ਚਾਹਲ, ਸੁਰਜੀਤ ਸਿੰਘ ਸਹੋਤਾ, ਗੁਰਬਚਨ ਕੌਰ ਢਿੱਲੋਂ ਅਤੇ ਮੁਲਖ ਰਾਜ ਬਜਾਜ ਪ੍ਰੇਮੀ ਵੱਲੋਂ ਵਿਚਾਰ ਸਾਂਝੇ ਕੀਤੇ ਗਏ।ਗੁਰਮਤਿ ਸੈਂਟਰ ਐਬਟਸਫੋਰਡ ਦੇ ਸੇਵਾਦਾਰ ਭਾਈ ਹਰਨੇਕ ਸਿੰਘ ਬਰਾੜ ਪਰਸ਼ੋਤਮ ਦੁਸਾਂਝ ਮਹਿੰਮਾ ਸਿੰਘ ਟੂਰ ਹਲਵਾਰਵੀ ਹਰੀ ਸਿੰਘ ਤਾਤਲਾ ਸੁਖਵੰਤ ਕੌਰ ਪੰਧੇਰ, ਮੇਹਰ ਸੰਗੀਤ ਅਕੈਡਮੀ ਤੋਂ ਮਾਨ ਸਾਹਿਬ ਦਰਸ਼ਨ ਸਿੰਘ ਸਾਂਸੀ ਸਤਨਾਮ ਸਿੰਘ ਗਿੱਲ ਅਤੇ ਸਮਾਜ ਸੇਵੀ ਇੰਦਰਜੀਤ ਸਿੰਘ ਬੈਂਸ ਸਮੇਤ ਉੱਘੀਆਂ ਸ਼ਖ਼ਸੀਅਤਾਂ ਨੇ ਇਸ ਮੌਕੇ ਤੇ ਹਾਜ਼ਰੀ ਲਵਾਈ ਇਹ ਸਮਾਗਮ ਵਿਸ਼ੇਸ਼ ਰੂਪ ਵਿੱਚ ਪੰਜਾਬੀ ਸਾਹਿਤ ਸਭਾ ਮੁੱਢਲੀ ਵੱਲੋਂ ਉਲੀਕਿਆ ਗਿਆ ਸੀ । ਸੰਸਥਾ ਵੱਲੋਂ ਦੀਪਕ ਸਿੰਘ ਰਾਜਾਵਤ ਨੂੰ ਆਸਿਫਾ ਬਾਨੋ ਕੇਸ ਵਿੱਚ ਵਿਖਾਈ ਦਲੇਰੀ ਅਤੇ ਨਿਡਰਤਾ ਲਈ ਸਨਮਾਨਿਤ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਅੱਠ ਸਾਲਾਂ ਮਾਸੂਮ ਬੱਚੀ ਆਸਿਫਾ ਦਾ ਸਮੂਹਿਕ ਬਲਾਤਕਾਰ ਕਰਕੇ ਬੇਰਹਿਮੀ ਨਾਲ ਹੱਤਿਆ ਕਰਨ ਵਾਲਿਆਂ ਖਿਲਾਫ, ਦੀਪਿਕਾ ਸਿੰਘ ਵੱਲੋਂ ਕੇਸ ਲੜੇ ਜਾਣ ‘ਤੇ ਉਸ ਨੂੰ ਜਾਨੋਂ ਮਾਰਨ ਅਤੇ ਜਬਰ -ਜਿਨਾਹ ਕਰਨ ਦੀਆਂ ਧਮਕੀਆਂ ਕੱਟੜਵਾਦੀਆਂ ਵੱਲੋਂ ਲਗਾਤਾਰ ਦਿੱਤੀਆਂ ਜਾਦੀਆਂ ਰਹੀਆਂ ਸਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp