ਭਾਰਤ ‘ਚ ਮੋਦੀ ਦੀ ਜਿੱਤ:ਕਾਂਗਰਸ ਬੁਰੀ ਤਰ੍ਹਾਂ ਹਾਰੀ

ਜਿਸ ਸ਼ਖ਼ਸ ਨੂੰ ਟਾਈਮ ਮੈਗਜ਼ੀਨ ਨੇ ‘ਡਿਵਾਈਡਰ ਇਨ ਚੀਫ਼’ ਆਖਿਆ ਸੀ, ਚੋਣ ਨਤੀਜਿਆਂ ਵਾਲੇ ਦਿਨ ਉਹੀ ਨਰਿੰਦਰ ਮੋਦੀ ਸਿਖਰ ਉਤੇ ਖੜ੍ਹੇ ਨਜ਼ਰ ਆ ਰਹੇ ਹਨ। 2019 ਦੀਆਂ ਆਮ ਚੋਣਾਂ ਵਿਚ ਉਨ੍ਹਾਂ ਦੀ ਸ਼ਾਨਦਾਰ ਜਿੱਤ ਨੇ ਭਾਰਤ ਪ੍ਰਤੀ ਨਜ਼ਰੀਆ ਬਦਲ ਦਿੱਤਾ ਹੈ।ਵੋਟ ਪ੍ਰਤੀਸ਼ਤ ਨਾਲ ਦੇਸ਼ ਦਾ ਹਰ ਦੂਜਾ ਵਿਅਕਤੀ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਵੇਖਣਾ ਚਾਹੁੰਦਾ ਹੈ।ਮੋਦੀ ਦੀ ਅਗਵਾਈ ਨੇ ਆਪਣੇ ਸਿਰ ਉਤੇ ਬਹੁਮਤ ਹਾਸਲ ਕਰ ਲਿਆ ਹੈ।2014 ਵਿਚ ਐਨਡੀਏ ਨੇ 332 ਸੀਟਾਂ ਹਾਸਲ ਕੀਤੀਆਂ ਸਨ। ਜਦੋਂ ਕਿ ਰੁਝਾਨਾਂ ਮੁਤਾਬਕ ਇਸ ਵਾਰ ਇਸ ਦਾ ਨੰਬਰ 353 ਹੈ।ਕਾਂਗਰਸ ਕਿਸੇ ਵੀ ਤਰ੍ਹਾਂ ਦਾ ਅਸਰ ਛੱਡਣ ਵਿਚ ਨਾਕਾਮ ਰਹੀ ਹੈ। ਭਾਵੇਂ ਉਸ ਨੇ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਕੀਤਾ ਸੀ। ਕਾਂਗਰਸ ਨੂੰ ਸਿਰਫ ਪੰਜਾਬ ਵਿਚ ਹੀ ਮੁੱਖ ਤੌਰ ਉਤੇ ਹੁੰਗਾਰਾ ਮਿਿਲਆ ਹੈ। ਇਥੇ ਉਸ ਨੇ 13 ਵਿਚੋਂ 8 ਸੀਟਾਂ ਉਤੇ ਕਬਜ਼ਾ ਕੀਤਾ ਹੈ। ਚੋਣਾਂ ਤੋਂ ਪਹਿਲਾਂ ਐਸਪੀ-ਬੀਐਸਪੀ ਗੱਠਜੋੜ ਨੂੰ ਬੀਜੇਪੀ ਲਈ ਉੱਤਰ ਪ੍ਰਦੇਸ਼ ਵਿਚ ਵੱਡਾ ਖਤਰਾ ਮੰਨਿਆ ਜਾ ਰਿਹਾ ਸੀ।
ਮੰਨਿਆ ਜਾ ਰਿਹਾ ਸੀ ਕਿ ਇਹੀ ਐਸਾ ਗੱਠਜੋੜ ਹੈ, ਜੋ ਕੁੱਝ ਕਰ ਵਿਖਾ ਸਕਦਾ ਹੈ। ਪਰ ਇਸ ਗੱਠਜੋੜ ਦੀ ਵਜ੍ਹਾ ਕਾਰਨ ਬੀਜੇਪੀ ਨੂੰ ਯੂਪੀ ਵਿਚ 10 ਦੇ ਨੇੜੇ-ਤੇੜੇ ਸੀਟਾਂ ਦਾ ਨੁਕਸਾਨ ਹੀ ਹੋਇਆ।ਬੰਗਾਲ ਵਿਚ ਭਾਵੇਂ ਜਿਆਦਾ ਸੀਟਾਂ ਮਮਤਾ ਕੋਲ ਹਨ ਪਰ ਭਾਜਪਾ ਨੇ ਯੂ.ਪੀ ਤੋਂ ਸੀਟਾਂ ਦੇ ਨੁਕਸਾਨ ਦੀ ਭਰਪਾਈ ਬੰਗਾਲ ਅਤੇ ਉੜੀਸਾ ਵਿਚੋਂ ਕਰ ਲਈ ਹੈ।
ਚੋਣਾਂ ਬਨਾਮ ਲੋਕ
ਚੋਣਾਂ ਕਹਿੰਦੇ ਹੋ ਹਟੀਆਂ? ਮੋਦੀ ਜਿਿਤਆ? ਸੁੱਖਾ ਜਿਤ ਗਿਆ ਉਸ ਦੀ ਨੰਨੀ ਛਾਂ? ਬੀਬੀ ਖਾਲੜਾ ਵੀ ਹਾਰ ਗਈ? ਮਾਨ ਕਾ ਗੱਡਾਂ ਖੁਰੇ ਟਰੱਕ ਵੀ ਜਾ ਡਿੱਗਾ ਖੱਡ? ਦਿੱਲ਼ੀ ਵਾਲੇ ਗਾਂਧੀ ਕਿਆਂ ਦਾ ਟੈਪੂੰ ਵੀ ਉਲਟ ਗਿਆ? ਪੰਜਾਬ ਵਾਲੇ ਗਾਂਧੀ ਦੀ ਫੀਮ ਖੇਤੀ ਵੀ ਡੁੱਬ ਗਈ? ਆਮ ਪਾਰਟੀ ਦਾ ਵੀ ਝਾੜੂ ਤੀਲਾ ਤੀਲਾ? ਪਰ ਇਸ ਵਾਰੀ ਫਿਰ ਪੰਜਾਬ ਹੀ ਮਾੜੀ ਮੋਟੀ ਰੱਖ ਗਿਆ ਭੰਤੇ ਨੂੰ ਜਿਤਾ ਕੇ? ਖੈਹਰੇ, ਬੈਂਸ ਹੁਰਾਂ ਦੀਆਂ ਗੱਡੀਆਂ ਵੀ ਪਲਟੀ ਮਾਰ ਗਈਆਂ?ਰਾਜਨੀਤੀ ਹੈ ਇਹ। ਹਿੰਦੋਸਤਾਨ ਹੀ ਨਹੀ ਬਲਕਿ ਪੂਰੇ ਸੰਸਾਰ ਦੀ ਰਾਜਨੀਤੀ ਉਪਰ ਨਿਗਾਹ ਮਾਰੋ। ਖੋਤਾ ੨੦ ਵੋਟਾਂ ਉਪਰ ਜਿੱਤ ਜਾਂਦਾ ਘੋੜਾ ੧੯ ਉਪਰ ਹਾਰ ਜਾਂਦਾ? ਜਿੱਤਣ ਲਈ ਗੱਧੇ ਨੂੰ ਕੀ ਕਿਸੇ ਲਿਆਕਤ ਦੀ ਲੋੜ ਪਈ ਕਦੇ?ਹੁਣ ਮੋਦੀ ਦੀ ਜਿੱਤ ਉਪਰ ਆ ਜਾਓ। ਤ੍ਰੇਤੇ ਜੁੱਗ ਵੰਨੀ ਚਲਦੇ ਹਾਂ। ਰਾਮ ਚੰਦਰ ਨੇ ਸ਼ਭੂੰਕ ਦਾ ਸਿਰ ਵੱਢਿਆ, ਰਾਵਣ ਮਾਰਿਆ, ਉਸ ਦੀ ਲੰਕਾ ਫੂਕ ਸੁੱਟੀ ਉਹ ਹਿੰਦੋਸਤਾਨ ਲਈ ਧਰਮੀ ਰਾਜਾ ਹੋ ਗਿਆ। ਆਰੀਅਨ ਲੋਕਾਂ ਇੰਦਰ-ਵਿਸ਼ਨੂੰ ਦੀ ਕਮਾਂਡ ਹੇਠਾਂ ਦ੍ਰਾਵੜਾਂ ਯਾਣੀ ਮੂਲ ਨਿਵਾਸੀਆਂ ਦੇ ਵੱਢ ਵੱਢ ਲਾ ਢੇਰ ਦਿੱਤੇ ਤਾਂ ਉਹ ਦੇਵਤੇ ਹੋ ਗਏ? ਇੰਦਰਾ ਨੇ ਅਕਾਲ ਤਖਤ ਢਾਹਿਆ ਤੇ ਚੁਣ ਚੁਣ ਮਾਰੇ ਸਿੱਖ ਤਾਂ ਉਹ ਦੁਰਗਾ ਹੋ ਗਈ? ਉਹ ਮਰੀ, ਦਿੱਲੀ ਦੀਆਂ ਗਲੀਆਂ ਸਿੱਖਾਂ ਦੇ ਖੂਨ ਨਾਲ ਰੰਗੀਆਂ ਗਈਆਂ ਤਾਂ ਉਸ ਦਾ ਮੁੰਡਾ ਮੁਲਖ ਲਈ ਹੀਰੋ ਗਿਆ। ਉਹ ਸ਼ਾਨੋ ਸ਼ੌਕਤ ਨਾਲ ਚੋਣਾ ਜਿਿਤਆ ਕਿ ਪਹਿਲਾਂ ਕਾਂਗਰਸ ਇਉਂ ਕਦੇ ਨਾ ਜਿੱਤੀ ਸੀ। ਕੀ ਸੁਨੇਹਾ ਗਿਆ?
ਮੋਦੀ ਨੇ ਗੁਜਰਾਤ ਵਿਚ ਮੁਸਲਮਾਨਾ ਦੇ ਖੂਨ ਨਾ ਹੱਥ ਰੰਗੇ, ਗੰਗਾ ਵਿਚ ਗੋਤੇ ਲਾਉਂਣ ਤਰ੍ਹਾਂ ਉਹ ਮਸੂਮਾ ਦੇ ਲਹੂ ਵਿਚ ਨਹਾਤਾ ਤਾਂ ਉਹ ਹਰ ਹਰ ਮੋਦੀ ਹੋ ਗਿਆ? ਉਹ ਟੌਹਰ ਨਾਲ ਮੁੱਖ ਮੰਤਰੀ ਹੀ ਨਹੀ ਬਣਿਆ ਬਲਕਿ ਪੂਰੇ ਮੁਲਖ ਦਾ ਪ੍ਰਧਾਨ ਮੰਤਰੀ ਹੋ ਨਿਬੜਿਆ! ਕੀ ਮੱਤਲਬ ਨਿਕਲਿਆ ਇਸ ਦਾ?
ਇਸ ਵਾਰੀ? ਤੁਸੀਂ ਕਹੋਂਗੇ ਮਸ਼ੀਨਾ ਰਲੀਆਂ ਸਨ ਮੋਦੀ ਨਾਲ। ਨਾਂਅ! ਪਿੱਛਲਾ ਮਿਿਥਹਾਸ ਨਹੀ, ਇਤਿਹਾਸ ਹੈ ਜੋ ਮੈਂ ਕਿਹਾ! ਇਹ ਮੁਲਖ ਤਾਂ ਵਾਰ ਵਾਰ ਤੁਹਾਨੂੰ ਸੁਨੇਹਾ ਦੇ ਰਿਹਾ ਕਿ ਬਾਕੀਓ ਜਾਂ ਸਿੱਧੇ ਹੋ ਕੇ ਖੁਡ ਵਿਚ ਵੜੋ ਜਾਂ ਅਪਣਾ ਟੱਪਰੀਖਾਨਾ ਚੁੱਕ ਕੇ ਕਿਤੇ ਹੋਰ ਟਿਕਾਣਾ ਕਰੋ। ਪੁੱਠਾ ਵੀ ਅਤੇ ਸਿੱਧਾ ਵੀ ਉਹ ਕਹਿ ਤਾਂ ਚੁੱਕੇ ਕਿ ਭੇਜੋ ਪਾਕਿਸਤਾਨ? ਡੈਮੋਕਰੇਸੀ ਸਾਰੇ ਸੰਸਾਰ ਦੇ ਸ਼ੈਤਾਨ ਲੋਕਾਂ ਦੀ ਥਿਉਰੀ ਹੈ ਕਿ ਮੌਸਮ ਬਦਲਣ ਤਰ੍ਹਾਂ ਪੰਜਾਂ ਜਾਂ ਚੌਹਾਂ ਸਾਲਾਂ ਬਾਅਦ ਚਿਹਰੇ ਮੋਹਰੇ ਬਦਲ ਦਿੱਤੇ ਜਾਣ ਤਾਂ ਕਿ ਲੋਕਾਂ ਦੇ ਸਿਰਾਂ ਉਪਰ ਹੁੰਮਸ ਨਾ ਚੜ੍ਹੇ! ਹੁੰਮਸ ਵਿਚ ਕੋਈ ਜਹਿਰੀਲੀ ਖੇਤੀ ਵੀ ਉਗ ਸਕਦੀ। ਕੁਝ ਸਾਲ ਦਿਓ ਤਾਂ ਕਿ ਲੋਕ ਪਿਛਲੀਆਂ ਪਈਆਂ ਭੁੱਲ ਜਾਣ ਦੇ ਕਾਬਲ ਹੋ ਸਕਣ, ਪਿੱਛਲਿਆਂ ਦੇ ਲਾਏ ਜ਼ਖਮ ਆਠਰ ਜਾਣ, ਨਵੇ ਤਾਜਿਆਂ ਤੋਂ ਰਾਹਤ ਪਾਉਣ ਲਈ ਦੁਬਾਰਾ ਤਿਆਰ ਹੋ ਸਕਣ! ਡੈਮੋਕਰੇਸੀ ਊਠ ਦਾ ਬੁੱਲ ਹੈ ਜਿਹੜਾ ਕਦੇ ਨਹੀ ਡਿੱਗਾ ਨਾ ਡਿੱਗੇਗਾ! ਜਾਂ ਡੈਮੋਕਰੇਸੀ ਬਾਬਿਆਂ ਦੇ ਅਗਲੇ ਜਨਮ ਦੇ ਲਾਰੇ ਤਰ੍ਹਾਂ ਹੈ ਕਿ ਇਥੇ ਛਿੱਤਰ ਖਾਓ, ਪਸ਼ੂਆਂ ਤਰ੍ਹਾਂ ਰਹੋ, ਦੁੱਖ ਭੋਗੋ, ਪੁੰਨ ਦਾਨ ਕਰੋ ਅਗੇ ਸਵਰਗ ਖਰਾ? ਬੰਦਾ ਕਹਿੰਦਾ ਚਲੋ ਇੰਤਜਾਰ ਕਰ ਲੈਨੇ ਆਂ ਇਥੇ ਨਹੀ ਅਗਲੇ ਜਨਮ ਹੀ ਸਹੀਂ! ਇਸ ਵਾਰੀ ਨਾ ਸਹੀਂ ਪੰਜ ਸਾਲ ਫਿਰ ਆਏ ਲੈ!ਲੋਕਾਂ ਦੇ ਦੋ ਮਹੀਨੇ ਚੰਗੇ ਲੰਘ ਗਏ, ਸਿਰਾਂ ਦਾ ਹੁੰਮਸ ਉਤਰ ਗਿਆ, ਆ ਚਾਹੇ ਮੋਦੀ ਹੀ ਗਿਆ ਪਰ ਚਾਰ ਦਿਨ ਉਸ ਦੀ ਜਹੀ ਤਹੀ ਕਰਕੇ ਸਿਰਾਂ ਦਾ ਗੁਭਾਟ ਤਾਂ ਉਤਰ ਗਿਆ। ਬੱਅਸ ਇਹੀ ਹੈ ਡੈਮੋਕਰੇਸੀ ਕਿ ਤੁਹਾਡੇ ਸਿਰਾਂ ਨੂੰ ਵਾ-ਹਰਾ ਲੱਗਦਾ ਰਹੇ? ਹੁਣ ਅਗਲੇ ਜਨਮ ਤਰ੍ਹਾਂ ਪੰਜ ਸਾਲ ਹੋਰ ਉਡੀਕ ਲੈਣਾ ਹੀ ਲਾਹੇਵੰਦਾ ਰਹੇਗਾ।ਪਰ ਮੋਦੀ ਦੀ ਜਿੱਤ ਰਾਹੀਂ ਹਿੰਦੋਸਤਾਨ ਵਾਲਿਆਂ ਇਸ ਵਾਰੀ ਫਿਰ ਸੁਨੇਹਾ ਦਿੱਤਾ ਕਿ ਬਚ ਜਾਓ ਜੇ ਬਚਿਆ ਜਾਂਦਾ ਇਹ ਮੁਲਖ ਹਿੰਦੂ ਦਾ ਹੈ ਤੇ ਰਹੇਗਾ ਜਾਂ ਸਿੱਧੇ ਹੋ ਕੇ ਗਊ ਮਾਤਾ ਜੀ ਦੇ ‘ਪਵਿਤਰ ਮੂਤਰ’ ਦੀ ਧਾਰ ਹੇਠਾਂ ਸਿਰ ਕਰ ਲਓ ਨਹੀ ਤਾਂ ਫਿਰ ਮੌਰਾਂ੍ਹ ਤਗੜੀਆਂ ਕਰੋ??
-ਗੁਰਦੇਵ ਸਿੰਘ ਸੱਧੇਵਾਲੀਆ

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.