Skip to content
Wednesday, October 28, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਆਬੂਧਾਬੀ ਅਦਾਲਤ ਨੇ ਬਲੱਡ ਮਨੀ ਵਿਚਾਰਨ ਲਈ ਪਰਵਾਸੀ ਭਾਰਤੀ ਓਬਰਾਏ ਨੂੰ ਦਿੱਤੀ ਮੋਹਲਤ

By Admin Published 2 min read

ਪਾਕਿਸਤਾਨੀ ਦੇ ਕਤਲ ਕੇਸ ‘ਚ ਦਸ ਪੰਜਾਬੀਆ ਨੂੰ ਫਾਂਸੀ ਦੀ ਸਜ਼ਾ ਦਾ ਮਾਮਲਾ

ਨਵੀਂ ਦਿੱਲੀ: ਆਬੂਧਾਬੀ ਵਿਚ ਪਾਕਿਸਤਾਨੀ ਦੇ ਕਤਲ ਕੇਸ ਵਿਚ ਦਸ ਪੰਜਾਬੀਆਂ ਨੂੰ ਫਾਂਸੀ ਦੀ ਸਜ਼ਾ ਦੇ ਮਾਮਲੇ ਵਿਚ ਉਥੋਂ ਦੀ ਇਕ ਅਦਾਲਤ ਨੇ ਪੀੜਤ ਪਰਿਵਾਰ ਨਾਲ ਸਮਝੌਤਾ ਕਰਨ ਤੇ ਬਲੱਡ ਮਨੀ ‘ਤੇ ਵਿਚਾਰ ਕਰਨ ਲਈ ਮੋਹਲਤ ਦਿੱਤੀ ਹੈ। ਆਬੂਧਾਬੀ ਦੇ ਸ਼ਹਿਰ ਵਿਚ ਇਕ ਪਾਕਿਸਤਾਨੀ ਦੇ ਕਤਲ ਕੇਸ ਵਿਚ ਦਸ ਪੰਜਾਬੀਆਂ ਨੂੰ ਸਥਾਨਕ ਅਦਾਲਤ ਵਲੋਂ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਕੇਸ ਵਿਚ ਸਜ਼ਾਯਾਫਤਾ ਪੰਜਾਬੀਆਂ ਵਲੋਂ ਦਾਇਰ ਕੀਤੇ ਕੇਸ ਵਿਚ ਅਪੀਲ ਦੀ ਬੀਤੇ ਦਿਨ ਸੁਣਵਾਈ ਕਰਦਿਆਂ ਅਦਾਲਤ ਨੇ ਮ੍ਰਿਤਕ ਦੇ ਪਰਿਵਾਰ ਨਾਲ ਸਮਝੌਤੇ ਲਈ ਸਹਿਮਤੀ ਤੇ ਬਲੱਡ ਮਨੀ ਦਾ ਮਾਮਲਾ ਵਿਚਾਰਨ ਲਈ ਪਰਵਾਸੀ ਭਾਰਤੀ ਐਸਪੀ ਓਬਰਾਏ ਨੂੰ ਮੋਹਲਤ ਦਿੱਤੀ। ਅਦਾਲਤ ਵਲੋਂ ਕੇਸ ਦੀ ਅਗਲੀ ਸੁਣਵਾਈ 23 ਜਨਵਰੀ ਤੈਅ ਕੀਤੀ ਗਈ ਹੈ। ਫਾਂਸੀ ਦੀ ਸਜ਼ਾ ਨੂੰ ਦਸ ਪੰਜਾਬੀਆਂ ਨੇ ਅਦਾਲਤ ਵਿਚ ਚੁਣੌਤੀ ਦਿੱਤੀ ਸੀ, ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਸਾਰੇ ਪੰਜਾਬੀਆਂ ਨੂੰ ਸਰਕਾਰੀ ਵਕੀਲ 21 ਦਸੰਬਰ ਨੂੰ ਹੀ ਦੇ ਦਿੱਤੇ ਸਨ। ਐਸਪੀ ਓਬਰਾਏ ਇਕ ਸਮਾਜ ਸੇਵੀ ਵਜੋਂ ਅਦਾਲਤ ਵਿਚ ਆਪਣੇ ਵਕੀਲ ਨਾਲ ਪੇਸ਼ ਹੋਏ। ਓਬਰਾਏ ਨੇ ਅਦਾਲਤ ਵਿਚ ਕਿਹਾ ਕਿ ਉਹ ਇਸ ਕੇਸ ਵਿਚ ਬਲੱਡ ਮਨੀ ਦੇ ਕੇ ਇਨ੍ਹਾਂ ਪੰਜਾਬੀਆਂ ਦੀ ਜਾਨ ਬਚਾਉਣਾ ਚਾਹੁੰਦੇ ਹਨ। ਓਬਰਾਏ ਨੇ ਅਦਾਲਤ ਨੂੰ ਇਹ ਵੀ ਸਪਸ਼ਟ ਕੀਤਾ ਕਿ ਉਹ ਸਿਰਫ ਮਨੁੱਖਤਾ ਦੇ ਤੌਰ ‘ਤੇ ਇਨ੍ਹਾਂ ਦੀ ਮਦਦ ਕਰ ਰਹੇ ਹਨ। ਇਸ ਅਦਾਲਤ ਨੇ ਓਬਰਾਏ ਦੀ ਅਰਜ਼ੀ ਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਕੇਸ ਵਿਚ ਧਿਰ ਵਜੋਂ ਸਵੀਕਾਰ ਕਰ ਲਿਆ ਪਰ ਨਾਲ ਹੀ ਸਪਸ਼ਟ ਕੀਤਾ ਕਿ ਪੇਸ਼ਾਵਰ ਦੇ ਰਹਿਣ ਵਾਲੇ ਮ੍ਰਿਤਕ ਮੁਹੰਮਦ ਫਰਹਾਨ ਮੁਹੰਮਦ ਇਜਾਜ਼ ਦੇ ਪਰਿਵਾਰ ਵਲੋਂ ਸਹਿਮਤੀ ਦੇਣ ਮਗਰੋਂ ਹੀ ਕੇਸ ਦੀ ਅੱਗੇ ਸੁਣਵਾਈ ਹੋ ਸਕੇਗੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਲੜਾਈ ਕੇਸ ਵਿਚ ਪਾਕਿਸਤਾਨੀ ਨਾਗਰਿਕ ਦੀ ਮੌਤ ਦੇ ਮਾਮਲੇ ‘ਚ 11 ਪੰਜਾਬੀਆਂ ਵਿਰੁੱਧ ਕੇਸ ਚਲਿਆ ਸੀ। ਉਨ੍ਹਾਂ ਵਿਚੋਂ ਇਕ ਨੂੰ ਜੁਰਮਾਨਾ ਲਾਇਆ ਜਦ ਕਿ ਦਸ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸਜ਼ਾਯਾਫਤਾ ਵਿਚ ਬਰਨਾਲਾ ਤੇ ਸਤਮਿੰਦਰ ਸਿੰਘ, ਹੁਸ਼ਿਆਰਪੁਰ ਦੇ ਚੰਦਰ ਸ਼ੇਖਰ, ਮਾਲੇਰਕੋਟਲਾ ਦੇ ਚਮਕੌਰ ਸਿੰਘ, ਕੁਲਵਿੰਦਰ ਸਿੰਘ, ਲੁਧਿਆਣਾ ਦੇ ਧਰਮਵੀਰ ਸਿੰਘ, ਤਰਨਤਾਰਨ ਦੇ ਕੁਲਵਿੰਦਰ ਸਿੰਘ, ਮੋਹਾਲੀ ਦੇ ਹਰਜਿੰਦਰ ਸਿੰਘ, ਅੰਮ੍ਰਿਤਸਰ ਦੇ ਤਰਸੇਮ ਸਿੰਘ, ਪਟਿਆਲਾ ਦੇ ਗੁਰਪ੍ਰੀਤ ਸਿੰਘ ਤੇ ਗੁਰਦਾਸਪੁਰ ਦੇ ਜਗਜੀਤ ਸਿੰਘ ਦਾ ਨਾਂ ਸ਼ਾਮਲ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp