Skip to content
Wednesday, October 28, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਆਪ’ ਮੰਤਰੀ ਨੇ ਮਹਿਬੂਬਾ ਮੁਫ਼ਤੀ ਕੋਲੋਂ ਅਫ਼ਜ਼ਲ ਗੁਰੂ, ਬੁਰਹਾਨ ਵਾਨੀ ਬਾਰੇ ਪੁੱਛੇ ਸਵਾਲ, ਸਮਾਗਮ ਵਿਚ ਹੰਗਾਮਾ

By Admin Published 2 min read

ਨਵੀਂ ਦਿੱਲੀ,: ਦਿੱਲੀ ਦੇ ਸੈਰ-ਸਪਾਟਾ ਮੰਤਰੀ ਕਪਿਲ ਮਿਸ਼ਰਾ ਨੇ ਅੱਜ ਇਥੇ ਇਕ ਪ੍ਰੋਗਰਾਮ ਵਿਚ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੋਂ ਪੁੱਛ ਲਿਆ ਕਿ ਉਹ ਬੁਰਹਾਨ ਵਾਨੀ ਅਤੇ ਅਫ਼ਜ਼ਲ ਗੁਰੂ ਨੂੰ ਅਤਿਵਾਦੀ ਮੰਨਦੀ ਹੈ ਜਾਂ ਨਹੀਂ, ਜਿਸ ਤੋਂ ਬਾਅਦ ਪ੍ਰੋਗਰਾਮ ਵਿਚ ਹੰਗਾਮਾ ਸ਼ੁਰੂ ਹੋ ਗਿਆ ਅਤੇ ਮਹਿਬੂਬਾ ਦੇ ਸਮਰਥਕਾਂ ਨੇ ਵਿਰੋਧ ਪ੍ਰਗਟਾਇਆ। ਸਮਾਰੋਹ ਵਿਚ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਵੀ ਮੌਜੂਦ ਸਨ।

ਮਿਸ਼ਰਾ ਇਹ ਕਹਿੰਦੇ ਹੋਏ ਸਮਾਰੋਹ ਤੋਂ ਚਲੇ ਗਏ ਕਿ ਉਨ੍ਹਾਂ ਨੂੰ ਕੁੱਝ ਦਰਸ਼ਕਾਂ ਅਤੇ ਮਹਿਬੂਬਾ ਨਾਲ ਆਏ ਅਫ਼ਸਰਾਂ ਦੇ ਸਖ਼ਤ ਵਿਰੋਧ ਬਾਅਦ ਅਪਣੇ ਭਾਸ਼ਨ ਨੂੰ ਰੋਕਣ ਲਈ ਮਜ਼ਬੂਰ ਹੋਣਾ ਪਿਆ, ਜਿਸ ਤੋਂ ਬਾਅਦ ਉਹ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਨਾਲ ਮੰਚ ਸਾਂਝਾ ਨਹੀਂ ਕਰਨਾ ਚਾਹੁੰਦੇ। ਇਸ ਤੋਂ ਪਹਿਲਾਂ ਮਿਸ਼ਰਾ ਨੇ ਕਿਹਾ ਸੀ ਕਿ ਸੈਰ-ਸਪਾਟਾ ਅਤੇ ਅਤਿਵਾਦ ਨਾਲ-ਨਾਲ ਨਹੀਂ ਚੱਲ ਸਕਦੇ।

ਦਿੱਲੀ ਵਿਚ ਹੋ ਰਹੇ ਟੂਰਿਜ਼ਮ ਬਾਜ਼ਾਰ ਨਾਮ ਦੇ ਪ੍ਰੋਗਰਾਮ ਵਿਚ ਕਪਿਲ ਮਿਸ਼ਰਾ ਨੇ ਮਹਿਬੂਬਾ ਮੁਫ਼ਤੀ ਨੂੰ ਇਹ ਸਵਾਲ ਕੀਤੇ:- ਬੁਰਹਾਨ ਵਾਨੀ ਨੂੰ ਅਤਿਵਾਦੀ ਕਹੋਗੇ ਜਾਂ ਨਹੀਂ? ਅਫ਼ਜ਼ਲ ਗੁਰੂ ਨੂੰ ਅਤਿਵਾਦੀ ਮੰਨਦੇ ਹੋ ਜਾਂ ਨਹੀਂ? ਜੇ.ਐਨ.ਯੂ. ਵਿਚ ਲੱਗੇ ਦੇਸ਼ ਵਿਰੋਧੀ ਨਾਹਰਿਆਂ ਬਾਰੇ ਕੀ ਕਹਿਣਾ ਹੈ? ਭਾਰਤ ਮਾਤਾ ਦੀ ਜੈ ਦੇ ਨਾਹਰੇ ‘ਤੇ ਤੁਹਾਡਾ ਕੀ ਕਹਿਣਾ ਹੈ?

ਦੂਜੇ ਪਾਸੇ ਕਪਿਲ ਮਿਸ਼ਰਾ ਦੇ ਵਿਵਾਦ ਤੋਂ ਬਾਅਦ ਜੰਮ-ਟੂਰਿਜ਼ਮ ਦੀ ਇਕ ਵੀਡੀਉ ਵਿਚ ਅਪਣੇ ਪਿਤਾ ਦੀ ਆਵਾਜ਼ ਸੁਣ ਕੇ ਮਹਿਬੂਬਾ ਭਾਵੁਕ ਹੋ ਗਈ। ਇਸ ਤੋਂ ਬਾਅਦ ਲੋਕਾਂ ਨੂੰ ਜੰਮੂ-ਕਸ਼ਮੀਰ ਵਿਚ ਆਉਣ ਅਤੇ ਨਿਵੇਸ਼ ਕਰਨ ਲਈ ਕਹਿੰਦਿਆਂ ਮਹਿਬੂਬਾ ਨੇ ਕਿਹਾ, ”ਭਾਰਤ ਵਿਚ ਦਿੱਲੀ ਸਮੇਤ ਕਿਸੇ ਵੀ ਥਾਂ ਦੇ ਮੁਕਾਬਲੇ ਮੇਰੇ ਕਸ਼ਮੀਰ ਵਿਚ ਔਰਤਾਂ ਜ਼ਿਆਦਾ ਸੁਰੱਖਿਅਤ ਹਨ। ਇਹ ਉਹ ਸੱਭ ਤੋਂ ਵੱਡੀ ਚੀਜ਼ ਹੈ, ਜੋ ਕਸ਼ਮੀਰ ਵਿਖਾ ਸਕਦਾ ਹੈ। ਇਥੇ ਕਿਸੇ ਕਾਰ ਵਿਚ ਬਲਾਤਕਾਰ ਹੋਣ ਦਾ ਖ਼ਤਰਾ ਨਹੀਂ ਬਣਿਆ ਰਹਿੰਦਾ।” ਮਹਿਬੂਬਾ ਨੇ ਕਿਹਾ, ”ਤੁਹਾਨੂੰ ਕਸ਼ਮੀਰ ਦੀ ਲੋੜ ਹੈ ਜਾਂ ਨਹੀਂ, ਮੈਨੂੰ ਨਹੀਂ ਪਤਾ ਪਰ ਕਸ਼ਮੀਰ ਨੂੰ ਤੁਹਾਡੀ ਲੋੜ ਹੈ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp