ਨਵੀਂ ਦਿੱਲੀ,- ਆਮ ਆਦਮੀ ਪਾਰਟੀ ਨੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੋਸ਼ ਲਾਇਆ ਕਿ ਉਹ ਐੱਮ ਪੀ ਭਗਵੰਤ ਮਾਨ ਦੀ ਜਾਸੂਸੀ ਕਰਵਾ ਰਹੇ ਹਨ।ਕੱਲ੍ਹ ਆਪ ਪਾਰਟੀ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਰਟੀ ਦੇ ਕੌਮੀ ਬੁਲਾਰੇ ਆਸ਼ੂਤੋਸ਼ ਅਤੇ ਆਸ਼ੀਸ਼ ਖੇਤਾਨ ਨੇ ਮੋਦੀ ਸਰਕਾਰ ਤੇ ਤਿੱਖੇ ਹਮਲੇ ਕੀਤੇ। ਆਸ਼ੂਤੋਸ਼ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਤੋਂ ਐੱਮ ਪੀ ਭਗਵੰਤ ਸਿੰਘ ਮਾਨ ਆਪਣੀ ਸਿਹਤ ਵਿੱਚ ਸੁਧਾਰ ਲਈ ਕੁਦਰਤੀ ਇਲਾਜ ਲਈ ਬੰਗਲੌਰ ਗਏ ਸਨ। ਗ੍ਰਹਿ ਮੰਤਰਾਲੇ ਦੇ ਦੋ ਅਫਸਰਾਂ ਨੇ ਉਥੇ ਜਾ ਕੇ ਇਸ ਦੀ ਜਾਸੂਸੀ ਕੀਤੀ ਕਿ ਭਗਵੰਤ ਮਾਨ ਉਥੇ ਕਿਉਂ ਗਏ? ਕੀ ਇਲਾਜ ਲਿਆ ਤੇ ਕਿਸ ਕਿਸ ਨਾਲ ਮਿਲੇ ਹਨ। ਇਥੋਂ ਤੱਕ ਕਿ ਉਨ੍ਹਾਂ ਦੇ ਇਲਾਜ ਦੇ ਕਾਗਜ਼ ਦੀਆਂ ਫੋਟੋ ਲਈਆਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕੋਲ ਇਸ ਵੇਲੇ ਸਿਰਫ ਇੱਕੋ ਇੱਕ ਕੰਮ ਰਹਿ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਗ੍ਰਿਫਤਾਰ ਕਰਨਾ। ਆਸ਼ੂਤੋਸ਼ ਨੇ ਕਿਹਾ ਕਿ ਪਾਰਲੀਮੈਂਟ ਦੇ 34 ਫੀਸਦੀ ਮੈਂਬਰਾਂ ਤੇ ਹੁਣ ਤੱਕ ਕਤਲ, ਡਕੈਤੀ ਅਤੇ ਬਲਾਤਕਾਰ ਵਰਗੇ ਸੰਗੀਨ ਮੁਕੱਦਮੇ ਚੱਲਦੇ ਹਨ, ਇਸ ਦੌਰਾਨ ਉਨ੍ਹਾਂ ਤੇ ਕਾਰਵਾਈ ਲਈ ਕੀ ਕੀਤਾ ਗਿਆ?
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


