ਹਮਬਰਗ, (ਅਮਰਜੀਤ ਸਿੰਘ ਸਿੱਧੂ)-ਅਸਟਰੀਆ ਦੇ ਸ਼ਹਿਰ ਰੱਤਨਮਾਨਰ ਦੀ 1649 ਫੁੱਟ ਉੱਚੀ ਪਹਾੜੀ ‘ਤੇ ਜਿਥੇ ਸੰਸਾਰ ਦੇ ਬਹੁਤ ਸਾਰੇ ਧਰਮਾਂ ਦੇ ਧਾਰਮਿਕ ਚਿੰਨ੍ਹ ਲਗਾਏ ਗਏ ਹਨ, ਉਥੇ ਸਿੱਖ ਧਰਮ ਦਾ ਕੋਈ ਧਾਰਮਿਕ ਚਿੰਨ੍ਹ ਨਹੀਂ ਸੀ ਲੱਗਾ। ਅਸਟਰੀਆ ਵਸਦੇ ਸਿੱਖਾਂ ਭਾਈ ਬਲਦੀਪ ਸਿੰਘ, ਭਾਈ ਹਰਪ੍ਰੀਤ ਸਿੰਘ ਅਫਗਾਨੀ ਅਤੇ ਭਾਈ ਨਛੱਤਰ ਸਿੰਘ ਖਾਲਸਾ ਪ੍ਰਧਾਨ ਸਰਬ ਸਾਂਝੀ ਟਕਸਾਲ ਯੂਰਪ ਨੇ ਸ਼ਹਿਰ ਦੇ ਮੇਅਰ ਕਾਲ ਇਨ ਸਨੂਦਲ ਅਤੇ ਬਾਕੀ ਕਮੇਟੀ ਮੈਬਰਾਂ ਨਾਲ ਰਾਬਤਾ ਕਾਇਮ ਕਰਕੇ ਸਿੱਖ ਧਰਮ ਦਾ ਧਾਰਮਿਕ ਚਿੰਨ (ਇੱਕ ਓਅੰਕਾਰ) ਲਾਉਣ ਦੀ ਮਨਜ਼ੂਰੀ ਲੈ ਕੇ 11 ਜੂਨ, 2016 ਨੂੰ ਇਸ ਚਿੰਨ੍ਹ ਨੂੰ ਉਥੇ ਇਕ ਸਾਧਾਰਨ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਕ ਓਅੰਕਾਰ ਦੇ ਅਰਥ ਜਰਮਨ ਭਾਸ਼ਾ ਵਿਚ ਲਿਖ ਕੇ ਇਕ ਬੋਰਡ ਲਗਾਇਆ ਗਿਆ। ਇਹ ਚਿੰਨ੍ਹ ਲਾਉਣ ਤੋਂ ਪਹਿਲਾਂ ਰਾਗੀ ਜਥੇ ਨੇ ਕੀਰਤਨ ਕੀਤਾ। ਅਰਦਾਸ ਕਰਕੇ ਦੇਗ ਵਰਤਾਈ ਗਈ। ਇਸ ਸਮੇਂ ਭਾਈ ਨਛੱਤਰ ਸਿੰਘ ਖਾਲਸਾ ਵੱਲੋਂ ਕਮੇਟੀ ਵੱਲੋਂ ਪਹੁੰਚੀ ਬੀਬੀ ਗਿਰਗਟ ਅਤੇ ਮਿਸਟਰ ਮਾਰਕਸ ਨੂੰ ਸਨਮਾਨਿਤ ਕੀਤਾ ਗਿਆ। ਇਸ ਕਾਰਜ ਵਿਚ ਬੀਬੀ ਡਾਇਨਸ ਮਾਰੀਆ ਨੇ ਬਹੁਤ ਯੋਗਦਾਨ ਪਾਇਆ ਅਤੇ ਬੀਬੀ ਇੰਗਰਟ ਫਿਲਕ ਵੱਲੋਂ ਪਹੁੰਚੀ ਸੰਗਤ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


