Ad-Time-For-Vacation.png

ਹਿਲੇਰੀ ਕਲਿੰਟਨ ਸ਼ਾਇਦ ਅਮਰੀਕਾ ਦੀ ਪਹਿਲੀ ਪ੍ਰਧਾਨ ਬਣ ਜਾਏ…

ਹਿਲੇਰੀ ਕਲਿੰਟਨ ਕਿਸੇ ਮੁੱਖ ਅਮਰੀਕਨ ਪਾਰਟੀ ਦੀ, ਰਾਸ਼ਟਰਪਤੀ ਪਦ ਲਈ ਪਹਿਲੀ ਉਮੀਦਵਾਰ ਬਣੀ ਹੈ ਪਰ ਇਸ ਪਦ ਲਈ ਇਸ ਤੋਂ ਪਹਿਲਾਂ ਅਪਣੇ ਆਪ ਨੂੰ ਪੇਸ਼ ਕਰਨ ਵਾਲੀਆਂ ਕਈ ਔਰਤਾਂ ਦੀ ਜੁਝਾਰੂ ਲੜਾਈ ਵੀ ਭੁਲਣੀ ਨਹੀਂ ਚਾਹੀਦੀ। ਇਸ ਜਿੱਤ ਪਿਛੇ ਕਈ ਹੋਰ ਔਰਤਾਂ ਵਲੋਂ ਕੀਤੇ ਨਾਕਾਮ ਯਤਨ ਹੀ ਅੱਜ ਦੀ ਜਿੱਤ ਤਕ ਪੁੱਜਣ ਦਾ ਰਾਹ ਬਣਾ ਗਏ ਸਨ। ਅਮਰੀਕਾ ਵਿਚ ਪਹਿਲੀ ਵਾਰ ਇਕ ਔਰਤ ਨੇ ਰਾਸ਼ਟਰਪਤੀ ਦੇ ਅਹੁਦੇ ‘ਤੇ ਹੱਕ ਜਤਾਉਣ ਦੀ ਹਿੰਮਤ 1870 ਵਿਚ ਕੀਤੀ ਸੀ ਜਦ ਕਿ ਔਰਤਾਂ ਨੂੰ ਉਸ ਸਮੇਂ ਵੋਟ ਪਾਉਣ ਦਾ ਹੱਕ ਵੀ ਹਾਸਲ ਨਹੀਂ ਸੀ। ਅੱਜ ਜਦ ਹਿਲੇਰੀ ਕਲਿੰਟਨ ਨੂੰ ਉਮੀਦਵਾਰ ਚੁਣਿਆ ਗਿਆ ਤਾਂ ਉਨ੍ਹਾਂ ਦੇ ਪਤੀ ਨੇ ਅਪਣੀ ਮਾਂ ਦੇ ਜ਼ਿੰਦਾ ਹੋਣ ਦੀ ਆਸ ਪ੍ਰਗਟ ਕੀਤੀ। ਬਿਲ ਕਲਿੰਟਨ ਦੀ ਮਾਂ ਦਾ ਜਨਮ ਜੂਨ 4, 1919 ਨੂੰ ਹੋਇਆ ਸੀ। ਜਿਹੜੇ ਸਮੇਂ ਅਮਰੀਕਾ ਨੇ ਔਰਤਾਂ ਨੂੰ ਵੋਟ ਦਾ ਹੱਕ ਦਿਤਾ ਸੀ, ਹੁਣ ਉਨ੍ਹਾਂ ਘੜੀਆਂ ਵਿਚ ਹੀ ਹਿਲੇਰੀ ਨੇ ਔਰਤਾਂ ਦੀ ਬਰਾਬਰੀ ਦੀ ਲੜਾਈ ਵਾਸਤੇ ਇਕ ਹੋਰ ਕਦਮ ਅੱਗੇ ਵਧਾਇਆ ਹੈ। ਭਾਵੇਂ ਅਮਰੀਕੀ ਔਰਤਾਂ ਕੋਲ ਆਜ਼ਾਦੀ ਦਾ ਹੱਕ ਬਾਕੀ ਦੁਨੀਆਂ ਤੋਂ ਕਿਤੇ ਜ਼ਿਆਦਾ ਹੈ ਪਰ ਬਰਾਬਰੀ ਅਜੇ ਵੀ ਅਧੂਰੀ ਹੈ। ਉਨ੍ਹਾਂ ਦੀ ਜ਼ਿੰਦਗੀ ਵਿਚ ਵੀ ਬਲਾਤਕਾਰ, ਛੇੜਛਾੜ, ਘਰੇਲੂ ਹਿੰਸਾ, ਕੰਮ ਕਰਨ ਦੇ ਸਥਾਨਾਂ ‘ਤੇ ਛੇੜਛਾੜ ਵਰਗੀਆਂ ਮੁਸ਼ਕਲਾਂ ਆਉਂਦੀਆਂ ਹੀ ਹਨ। ਫ਼ਰਕ ਹੈ ਤਾਂ ਸਿਰਫ਼ ਕਾਨੂੰਨ ਦੀ ਤੇਜ਼ੀ ਤੇ ਫੁਰਤੀ ਦਾ, ਜੋ ਔਰਤ ਦੇ ਹੱਕਾਂ ਅਧਿਕਾਰਾਂ ਨੂੰ ਅੱਗੇ ਰਖਦਾ ਹੈ। ਮਿਸ਼ਲ ਉਬਾਮਾ ਨੇ ਵੀ ਇਸ ਵਕਤ ਔਰਤਾਂ ਵਾਸਤੇ ਇਕ ਮੁਹਿੰਮ ਸ਼ੁਰੂ ਕੀਤੀ ਹੈ, ”ਵਰਲਡ ਸਟੇਟਸ ਆਫ਼ ਵੁਮੈਨ” ‘ਔਰਤਾਂ ਦਾ ਸੰਸਾਰ ਵਿਚ ਦਰਜਾ’। ਉਸ ਵਿਚ ਉਨ੍ਹਾਂ ਦਾ ਸਾਥ ਇੰਦਰਾ ਨੂਈ, ਓਪਰਾਹ ਵਿਨਫ਼ਰੀ, ਮਿਰਲ ਸਟਰਿਪ ਵਰਗੀਆਂ ਵੱਡੀਆਂ ਔਰਤ ਹਸਤੀਆਂ ਨੇ ਦਿਤਾ ਹੈ। ਇਸ ਮੁਹਿੰਮ ਦਾ ਟੀਚਾ ਔਰਤਾਂ ਵਾਸਤੇ ਬਰਾਬਰ ਤਨਖ਼ਾਹ, ਉਨ੍ਹਾਂ ਦਾ ਅਪਣੇ ਜਿਸਮ ਬਾਰੇ ਚੋਣ ਕਰਨ ਦਾ ਹੱਕ, ਬਲਾਤਕਾਰ ਤੇ ਛੇੜਛਾੜ ਵਿਰੁਧ ਆਵਾਜ਼ ਤੇ ਔਰਤ ਨੂੰ ਮਰਦ ਦੀ ਬਰਾਬਰੀ ਤੇ ਲਿਆਉਣ ਦਾ ਸੰਦੇਸ਼ ਅਮਰੀਕਾ ਤੇ ਦੁਨੀਆ ਵਿਚ ਪਹੁੰਚਾਉਣਾ ਹੈ।

ਇਨ੍ਹਾਂ ਘਟਨਾਵਾਂ ਨੂੰ ਵੇਖ ਕੇ ਕਦੇ ਤਾਂ ਲਗਦਾ ਹੈ ਕਿ ਅਸੀ ਕਿਸ ਦੇਸ਼ ਵਿਚ ਪੈਦਾ ਹੋਏ ਹਾਂ ਜਿਥੇ ਕਿਸੇ ਧਰਮ ਵਿਚ ਅਸੀ ਡੰਗਰਾਂ ਦੇ ਬਰਾਬਰ ਹਾਂ ਤੇ ਕਿਸੇ ਹੋਰ ਵਿਚ ਸਾਨੂੰ ਪੈਰਾਂ ਦੀ ਜੁੱਤੀ ਮੰਨਿਆ ਜਾਂਦਾ ਹੈ। ਔਰਤਾਂ ਦੇ ਹੱਕਾਂ ਨੂੰ ਬਚਾਉਣ ਦੇ ਕਾਨੂੰਨ ਤਾਂ ਹਨ, ਪਰ ਉਨ੍ਹਾਂ ਨੂੰ ਅਸਲੀਅਤ ਵਿਚ ਮਰਦਾਂ ਦੇ ਰਾਹ ਤੋਂ ਗੁਜ਼ਰ ਕੇ ਆਉਣਾ ਪੈਂਦਾ ਹੈ ਤੇ ਉਸ ਰਾਹ ਵਿਚੋਂ ਲੰਘਦਿਆਂ ਔਰਤਾਂ ਹਾਰ ਜਾਂਦੀਆਂ ਹਨ। ਅੱਜ ਮੁਸਲਮਾਨ ਭੈਣਾਂ ਦੀ ‘ਤਲਾਕ-ਤਲਾਕ-ਤਲਾਕ’ ਵਿਰੁਧ ਲੜਾਈ ਵਿਚ 200 ਮਰਦਾਂ ਦੀ ਸ਼ਮੂਲੀਅਤ ਨੂੰ ਵੇਖ ਕੇ ਦੰਗ ਰਹਿ ਗਈ। 50,000 ਵਿਚੋਂ 200 ਮਰਦਾਂ ਦੇ ਸਾਥ ‘ਤੇ ਅਸੀ ਖ਼ੁਸ਼ੀ ਮਨਾਉਂਦੇ ਹਾਂ ਜਦਕਿ 22 ਦੇਸ਼ਾਂ, ਜਿਨ੍ਹਾਂ ਵਿਚ ਪਾਕਿਸਤਾਨ ਤੇ ਬੰਗਲਾ ਦੇਸ਼ ਵੀ ਸ਼ਾਮਲ ਹਨ, ਨੇ ਇਸ ਕਾਨੂੰਨ ‘ਤੇ ਪਾਬੰਦੀ ਲਗਾ ਦਿਤੀ ਹੋਈ ਹੈ। ਇਕ ਮੁਸਲਮਾਨ ਔਰਤ ਦੇ ਸਿਰ ਉਤੇ ਇਸ ਕਦਰ ਆਸਾਨ ਤਲਾਕ ਦੀ ਤਲਵਾਰ ਟੰਗੀ ਹੋਣ ਬਾਰੇ ਸੋਚ ਕੇ ਰੂਹ ਕੰਬ ਜਾਂਦੀ ਹੈ। ਅੱਜਕਲ ਤਾਂ ਵਟਸਐਪ ‘ਤੇ ਵੀ ਤਲਾਕ ਦਿਤਾ ਜਾ ਸਕਦਾ ਹੈ ਤਾਂ ਫਿਰ ਇਸ ਪਵਿੱਤਰ ਰਿਸ਼ਤੇ ਦੀ ਕੀ ਕਦਰ ਰਹਿ ਗਈ?

ਸਾਡੇ ਦੇਸ਼ ਵਿਚ ਤਾਂ ਵਿਆਹ ਦੇ ਬੰਧਨ ਨੇ ਬਲਾਤਕਾਰ ਨੂੰ ਵੀ ਮਨਜ਼ੂਰੀ ਦੇ ਦਿਤੀ ਹੈ। ਦਾਜ ਦੀ ਪ੍ਰਥਾ ਨੇ ਔਰਤ ਦੀ ਜ਼ਿੰਦਗੀ ਤਬਾਹ ਕਰ ਦਿਤੀ ਹੈ ਜਿਸ ਕਾਰਨ ਅੱਜ ਕੁੱਖਾਂ ਵਿਚ ਮਾਂ-ਬਾਪ ਆਪ ਹੀ ਅਪਣੀਆਂ ਬੱਚੀਆਂ ਨੂੰ ਮਾਰ ਦਿੰਦੇ ਹਨ ਕਿਉੁਂਕਿ ਉਨ੍ਹਾਂ ਕੋਲ ਕੁੜੀਆਂ ਦੇ ਵਿਆਹ ਕਰਨ ਦੀ ਸਮਰੱਥਾ ਹੀ ਨਹੀਂ ਹੁੰਦੀ। ਪਰਵਾਰ ਅਪਣਾ ਸੱਭ ਕੁੱਝ ਗਿਰਵੀ ਰੱਖ ਕੇ ਕੁੜੀ ਦਾ ਵਿਆਹ ਕਰਦੇ ਹਨ ਤਾਕਿ ਉਸ ਦੇ ਸਹੁਰੇ ਉਸ ਨੂੰ ਮਾਰਨ-ਕੁੱਟਣ ਨਾ। ਅਸੀ ਅਪਣੇ ਅਧਿਕਾਰਾਂ ਦੀ ਲੜਾਈ ਵਿਚ ਕਿੰਨੇ ਪਿੱਛੇ ਹਾਂ?

ਪਰ ਫਿਰ ਨਜ਼ਰ ਹੋਰ ਥੱਲੇ ਜਾਂਦੀ ਹੈ ਜਿਥੇ ਹਾਲ ਵਿਚ ਹੀ ਸਾਊਦੀ ਅਰਬ ਦੇ ਇਕ ਆਗੂ ਨੇ ਇਕ ਮੁਸਲਮਾਨ ਵਹੁਟੀ ਨੂੰ ਮਾਰਨ ਦੇ ਠੀਕ ਤਰੀਕਿਆਂ ਬਾਰੇ ਇਕ ਵੀਡੀਉ ਜਾਰੀ ਕੀਤਾ ਸੀ। ਅਸੀ ਅਜੇ ਬਹੁਤ ਪਿਛੇ ਹਾਂ ਪਰ ਕਦੇ ਅਮਰੀਕਨ ਔਰਤਾਂ ਵੀ ਪਿਛੇ ਸਨ। ਕਲ ਦਾ ਸੁਧਾਰ ਕਰਨ ਲਈ ਅੱਜ ਕੰਮ ਕਰਨਾ ਹੀ ਪੈਂਦਾ ਹੈ। ਸਾਡੇ ਨਾਲ ਚਲੋ ਅੱਜ 200 ਮਰਦ ਤਾਂ ਆਏ ਹਨ। ਅਖ਼ੀਰ ਅਦਾਲਤਾਂ ਨੇ ਅਪਣੇ ਦਰਵਾਜ਼ੇ ਮੁਸਲਮਾਨ ਔਰਤਾਂ ਵਾਸਤੇ ਖੋਲ੍ਹੇ ਤਾਂ ਹਨ। ਅਖ਼ੀਰ ਸਾਡੀ ਆਵਾਜ਼ ਸੁਣਨ ਵਾਲੇ ਲੋਕ ਵੀ ਨਿਤਰਨੇ ਸ਼ੁਰੂ ਤਾਂ ਹੋਏ ਹਨ ਤੇ ਸਾਡੀ ਆਵਾਜ਼ ਨੂੰ ਅਪਣਾ ਸਾਥ ਦੇਣ ਵਾਲੇ ਵੀ ਤਾਂ ਨਜ਼ਰ ਆਉਣ ਲੱਗੇ ਹਨ। ਜੇ ਇਤਿਹਾਸ ਵਲ ਵੇਖਿਆ ਜਾਏ ਤਾਂ ਔਰਤਾਂ ਨੂੰ ਕਦੇ ਜਾਇਦਾਦ ਦਾ ਹੱਕ ਪ੍ਰਾਪਤ ਨਹੀਂ ਸੀ ਤੇ ਅੱਜ ਪਿਤਾ ਤੇ ਪਤੀ ਦੀ ਜਾਇਦਾਦ ਵਿਚ ਬਰਾਬਰੀ ਮਿਲਦੀ ਹੈ। ਕਦੇ ਸਤੀ ਹੁੰਦੀਆਂ ਸਨ ਪਰ ਅੱਜ ਲੋੜ ਪੈਣ ‘ਤੇ ਚਿਤਾ ਨੂੰ ਵੀ ਅੱਗ ਦੇ ਸਕਦੀਆਂ ਹਨ। ਕਦੇ ਰਸੋਈ ਤੋਂ ਬਾਹਰ ਕਦਮ ਰਖਣ ਦੀ ਇਜਾਜ਼ਤ ਨਹੀਂ ਸੀ ਤੇ ਅੱਜ ਹਰ ਪ੍ਰੀਖਿਆ ਵਿਚ ਮਰਦਾਂ ਤੋਂ ਉਪਰ ਹੁੰਦੀਆਂ ਹਨ।

ਭਾਰਤ ਵਿਚ ਧਰਮ ਤੇ ਸਮਾਜਕ ਪ੍ਰਥਾ ਦੇ ਬੰਧਨਾਂ ਕਾਰਨ, ਬਦਲਾਅ ਜ਼ਰਾ ਹੌਲੀ ਹੌਲੀ ਹੀ ਆਵੇਗਾ ਤੇ ਇਹ ਸੋਚ ਕੇ ਕਈ ਵਾਰ ਮਨ ਉਦਾਸ ਤੇ ਮਾਯੂਸ ਵੀ ਹੋ ਜਾਂਦਾ ਹੈ ਪਰ ਫਿਰ ਅਪਣੀ ਆਉਣ ਵਾਲੀ ਪੀੜ੍ਹੀ ਬਾਰੇ ਸੋਚ ਕੇ ਫਿਰ ਤੋਂ ਤਾਕਤ ਆ ਜਾਂਦੀ ਹੈ। ਸਾਡੀ ਅੱਜ ਦੀ ਮਿਹਨਤ ਆਉਣ ਵਾਲੀ ਪੀੜ੍ਹੀ ਨੂੰ ਬਰਾਬਰੀ ਦਿਵਾਏਗੀ। ਉਨ੍ਹਾਂ ਨੂੰ ਹਰ ਸੁਪਨਾ ਸਾਕਾਰ ਕਰਨ ਦਾ, ਹਰ ਉਚਾਈ ‘ਤੇ ਪਹੁੰਚਣ ਦਾ ਓਨਾ ਹੀ ਹੱਕ ਹੋਵੇਗਾ ਜਿੰਨਾ ਉਨ੍ਹਾਂ ਦੇ ਹਾਣ ਦੇ ਮੁੰਡਿਆਂ ਨੂੰ ਪ੍ਰਾਪਤ ਹੋਵੇਗਾ। ਸਾਡੇ ਦੇਸ਼ ਵਿਚ ਸਿਆਸਤ ਵਿਚ ਤਾਂ ਗਾਂਧੀ ਪਰਵਾਰ ਨੇ ਦੇਸ਼ ਦੇ ਉੱਚਤਮ ਅਹੁਦਿਆਂ ‘ਤੇ ਬੈਠ ਕੇ ਰਾਜ ਕੀਤਾ ਹੈ ਪਰ ਉਹ ਤਾਕਤ ਜ਼ਮੀਨ ਤਕ ਨਾ ਪਹੁੰਚ ਸਕੀ। ਸਾਡਾ ਚਿੜੀਆਂ ਦਾ ਚੰਬਾ ਵੇ ਅਸਾਂ ਉੱਚੀਆਂ ਉਡਾਰੀਆਂ ਲੈਣੀਆਂ, ਅਸਾਂ ਸੁਪਨੇ ਸੱਚ ਕਰਨੇ, ਅਸਾਂ ਦਿਲਾਂ ਦੇ ²ਤਖ਼ਤਾਂ ਤੇ ਰਾਜ ਕਰਨਾ, ਅਸਾਂ ਖੰਭ ਨਾਲ ਖੰਭ ਮਿਲਾਣੇ। ਹੁਣ ਪਿੰਜਰੇ ਵਿਚ ਰਹਿ ਗਏ ਦਿਨ ਥੋੜੇ।

– ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, -ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.