Ad-Time-For-Vacation.png

ਅਸ਼ਲੀਲ ਵੀਡੀਉ ਦਾ ਅੱਡਾ ਗੁਰੂ ਕੀ ਨਗਰੀ ਅੰਮ੍ਰਿਤਸਰ?

ਜਿਸ ਤਰ੍ਹਾਂ ਤਕਨਾਲੌਜੀ ਨਵੇਂ-ਨਵੇਂ ਰੂਪਾਂ ਵਿਚ ਸਾਹਮਣੇ ਆ ਰਹੀ ਹੈ, ਸੱਚ ਹੁਣ ਅੰਕੜਿਆਂ ਦੇ ਰੂਪ ਵਿਚ ਉਘੜ ਕੇ ਸਾਹਮਣੇ ਆ ਖਲੋਂਦਾ ਹੈ। ਇਸ ਤਰ੍ਹਾਂ ਦਾ ਇਕ ਸ਼ਰਮਨਾਕ ਅੰਕੜਾ, ਸਾਡੀ ਗੁਰੂ ਦੀ ਨਗਰੀ ਤੋਂ ਆਇਆ ਹੈ ਜੋ ਇਹ ਸੋਚਣ ਨੂੰ ਮਜ਼ਬੂਰ ਕਰ ਦੇਂਦਾ ਹੈ ਕਿ ਕੀ ਸਚਮੁਚ ਹੀ ਅਸਲੀਅਤ ਇੰਨੀ ਗੰਭੀਰ ਬਣ ਗਈ ਹੈ? ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ 6 ਮਹੀਨਿਆਂ ਵਿਚ ਅੰਮ੍ਰਿਤਸਰ ਵਿਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੀਆਂ 4.3 ਲੱਖ ਅਸ਼ਲੀਲ ਵੀਡੀਉੁ ਫ਼ਾਈਲਾਂ ਦਾ ਵਟਾਂਦਰਾ ਹੋਇਆ ਹੈ। ਅੰਮ੍ਰਿਤਸਰ ਤੋਂ ਬਾਅਦ ਦਿੱਲੀ ਦਾ ਨਾਂ ਆਉਂਦਾ ਹੈ ਜਿਥੇ 2.1 ਲੱਖ ਅਸ਼ਲੀਲ ਵੀਡੀਉ ਵੰਡੀਆਂ ਗਈਆਂ ਹਨ। ਯਾਨੀ ਕਿ ਦੇਸ਼ ਵਿਚ ਸੱਭ ਤੋਂ ਵੱਧ ਅਸ਼ਲੀਲ ਵੀਡੀਉ ਜਿਨ੍ਹਾਂ ਵਿਚ ਬੱਚਿਆਂ ਨਾਲ ਸ਼ੋਸ਼ਣ ਹੁੰਦਾ ਹੈ, ਉਸ ਦਾ ਗੜ੍ਹ ਅੰਮ੍ਰਿਤਸਰ ਹੈ। ਇਸ ਅੰਕੜੇ ਨੂੰ ਅਪਣੇ ਗੁਰੂ ਦੀ ਨਗਰੀ ਨਾਲ ਜੁੜਦਾ ਵੇਖ ਕੇ ਦੁੱਖ ਵੀ ਹੁੰਦਾ ਹੈ, ਸ਼ਰਮ ਵੀ ਆਉਂਦੀ ਹੈ। ਜੇ ਇਹ ਹਾਲਤ ਅੰਮ੍ਰਿਤਸਰ ਦੀ ਹੈ ਤਾਂ ਅਸ਼ਲੀਲ ਚੀਜ਼ਾਂ ਦੀ ਦੁਰਵਰਤੋਂ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਵਿਚ ਵੀ ਪੰਜਾਬ ਦਾ ਕੋਈ ਹੋਰ ਸ਼ਹਿਰ ਅਵੱਲ ਜ਼ਰੂਰ ਆ ਗਿਆ ਹੋਵੇਗਾ।

ਜਾਂ ਤਾਂ ਅਪਣੀ ਪੁਰਾਣੀ ਸੋਚ ਵਿਖਾਉਂਦੇ ਹੋਏ ਅਪਣਾ ਸਿਰ ਧਰਤੀ ਵਿਚ ਲੁਕੋ ਕੇ ਖ਼ਤਰੇ ਨੂੰ ਨਜ਼ਰਅੰਦਾਜ਼ ਕਰਨ ਦੀ ਗ਼ਲਤੀ ਕਰ ਸਕਦੇ ਹਾਂ ਜਾਂ ਅਸੀਂ ਅਸਲੀਅਤ ਦਾ ਸਾਹਮਣਾ ਕਰਨ ਦਾ ਸਾਹਸ ਕਰ ਸਕਦੇ ਹਾਂ। ਅਸਲੀਅਤ ਸਾਡੇ ਆਪੇ ਤੋਂ ਹੀ ਸ਼ੁਰੂ ਹੁੰਦੀ ਹੈ। ਪੰਜਾਬ ਦਾ ਸਭਿਆਚਾਰ ਜੋ ਸਾਡੇ ਗੀਤਾਂ ਤੇ ਫ਼ਿਲਮਾਂ ਵਿਚ ਝਲਕਦਾ ਹੈ, ਇਸ ਗਿਰਾਵਟ ਦੀ ਚੇਤਾਵਨੀ ਦੇਂਦਾ ਆ ਰਿਹਾ ਸੀ ਪਰ ਅਸੀਂ ਮੰਨਣ ਦਾ ਕਦੇ ਸਾਹਸ ਹੀ ਨਹੀਂ ਕੀਤਾ। ਪੰਜਾਬ ਵਿਚ ਕੁੜੀਆਂ ਨੂੰ ਕੁੱਖਾਂ ਵਿਚ ਮਾਰਨਾ ਵੀ ਇਸੇ ਗੱਲ ਦਾ ਸੰਕੇਤ ਹੈ ਕਿ ਪੰਜਾਬ ਹੁਣ ਬਾਬੇ ਨਾਨਕ ਦੀ ਬਰਾਬਰੀ ਨੂੰ ਮੰਨਣ ਵਾਲੀ ਸੋਚ ਤੋਂ ਬਹੁਤ ਦੂਰ ਚਲਾ ਗਿਆ ਹੈ।

ਪਰ ਗਿਰਾਵਟ ਦੇ ਇਸ ਪੱਧਰ ਤੇ ਆ ਕੇ ਵੀ ਅਜੇ ਸਾਡੀ ਤਬਾਹੀ ਨਿਸ਼ਚਿਤ ਨਹੀਂ। ਅਸੀਂ ਬੜੀ ਵਾਰ ਦੁਸ਼ਮਣਾਂ ਦਾ ਸਾਹਮਣਾ ਕੀਤਾ ਹੈ ਤੇ ਹਰ ਵਾਰ ਹੋਰ ਤਾਕਤਵਾਰ ਬਣ ਕੇ ਉਭਰੇ ਹਾਂ। ਸ਼ਾਇਦ ਪਹਿਲੀ ਵਾਰ ਅਸੀਂ ਆਪ ਕਮਜ਼ੋਰ ਹੋਏ ਹਾਂ ਤੇ ਹੁਣ ਜੰਗ ਅਪਣੇ ਆਪ ਨਾਲ ਲੜਨੀ ਪਵੇਗੀ। ਜੰਗ ਵਿਚ ਹਥਿਆਰ ਤਾਂ ਗੁਰੂ ਦੀ ਬਾਣੀ ਹੀ ਹੈ ਜੋ ਸਾਨੂੰ ਸਾਦਗੀ, ਬਰਾਬਰੀ ਤੇ ਸੱਚ ਵਲ ਲੈ ਕੇ ਚਲਦੀ ਹੈ। ਪਰ ਜੇ ਅਸੀਂ ਇਸ ਸਮੇਂ ਹੋਰਨਾਂ ਵਲ ਤਕਦੇ ਰਹੇ ਕਿ ਉਹ ਸਾਨੂੰ ਆ ਕੇ ਬਚਾਅ ਲੈਣ ਤਾਂ ਫਿਰ ਅਸੀਂ ਬਚਣ ਦੇ ਕਾਬਲ ਹੀ ਨਹੀਂ ਰਹਾਂਗੇ। ਜਿਸ ਅਸ਼ਲੀਲਤਾ ਦਾ ਵਪਾਰ ਅੱਜ ਅੰਮ੍ਰਿਤਸਰ ਵਿਚ ਦਸਿਆ ਗਿਆ ਹੈ, ਉਸ ਤਰ੍ਹਾਂ ਦੇ ਹਰ ਇਕ ਵੀਡੀਉ ਦੀ ਕੀਮਤ ਸਾਡੇ ਕਈ ਬੱਚੇ ਚੁਕਾਉਣਗੇ, ਜਿਨ੍ਹਾਂ ਨਾਲ ਸ਼ੋਸ਼ਣ ਵੀ ਹੋ ਸਕਦਾ ਹੈ। ਇਸ ਨੂੰ ਨਸ਼ੇ ਨਾਲ ਮਿਲਾ ਕੇ ਨਹੀਂ ਵੇਖਿਆ ਗਿਆ ਪਰ ਜੇ ਜਾਂਚ ਕੀਤੀ ਗਈ ਤਾਂ ਜ਼ਰੂਰ ਦੁਹਾਂ ਵਿਚ ਸਾਂਝ ਨਜ਼ਰ ਆਵੇਗੀ ਕਿਉਂਕਿ ਉਹੀ ਸਰਹੱਦੀ ਇਲਾਕਾ ਹੈ, ਜੋ ਨਸ਼ਾ ਤਸਕਰੀ ਦੀ ਮਾਰ ਹੇਠ ਹੈ। ਮੁਸ਼ਕਲਾਂ ਅਨੇਕ ਹਨ, ਪਰ ਰਸਤਾ ਪੰਜਾਬੀਆਂ ਦੀ ਸੱਚੀ ਤਾਕਤ ਵਿਚੋਂ ਲੰਘ ਕੇ ਇਕ ਬੇਹਤਰੀਨ ਦਿਸ਼ਾ ਵਲ ਵੀ ਜਾ ਸਕਦਾ ਹੈ। -ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.