Ad-Time-For-Vacation.png

ਅਰਮੀਕਾ: ਵਿਸਾਖੀ ਨੂੰ ਮਾਨਤਾ ਦੇਣ ਲਈ ਸਿਟੀ ਕੌਂਸਲ ਨੇ ਪਾਇਆ ਮਤਾ

ਨੌਰਵਿੱਚ, ਕਨੈਕਟੀਕਟ (ਯੂਐਸਏ (ਹਰਦੀਪ ਸਿੰਘ): ਅਮਰੀਕਾ ਦੇ ਕਨੈਕਟੀਕਟ ਸਟੇਟ ਦੇ ਸਿਟੀ ਕੌਂਸਲ ਆਫ਼ ਨੌਰਵਿੱਚ ਦੇ ਮੇਅਰ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ ਸਿੱਖਾਂ ਦੇ ਮਹਾਨ ਤੇ ਪਵਿੱਤਰ ਦਿਹਾੜੇ ਵਿਸਾਖੀ ਨੂੰ ਅਮਰੀਕਾ ਦਾ ‘ਨੈਸ਼ਨਲ ਸਿੱਖ ਡੇਅ’ ਸਥਾਪਤ ਕਰਾਉਣ ਲਈ ਮਤਾ ਪਾ ਦਿਤਾ ਹੈ। 5 ਅਪਰੈਲ ਨੂੰ ਵਿਸਾਖੀ ਦੇ ਦਿਹਾੜੇ ਨੂੰ ਮਾਨਤਾ ਦਿਵਾਉਣ ਲਈ ਮਤਾ ਕੈਪੀਟਲ ਹਿੱਲ ਵਿਚ ਅਮਰੀਕਾ ਦੇ ਸਾਰੇ ਕਾਂਗਰਸਮੈਨ ਮਤਾ ਪਾਉਣਗੇ।

ਜਦ ਨੌਰਵਿੱਚ ਸਿਟੀ ਵਿਚ ਸਿਟੀ ਕੌਂਸਲ ਨੇ ਮਤਾ ਪਾਇਆ ਤਾਂ ਉਸ ਵੇਲੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਵੀ ਹਾਜ਼ਰ ਸਨ, ਇਸ ਬਾਰੇ ਬਿਆਨ ਜਾਰੀ ਕਰਦਿਆਂ ਕਨੈਕਟੀਕੱਟ ਦੇ ਉਘੇ ਸਿੱਖ ਅਤੇ ਸਿਮਰਨਜੀਤ ਸਿੰਘ ਖ਼ਾਲਸਾ ਨੇ ਦਸਿਆ ਕਿ ਸਿਟੀ ਕੌਂਸਲ ਦੇ ਮੇਅਰ ਡਿਬਰੇਅ ਹਿੰਚਾਏ ਨੇ ਇਹ ਮਤਾ ਕੌਂਸਲ ਦੀ ਮੀਟਿੰਗ ਵਿਚ ਪੜ੍ਹਿਆ, ਇਸ ਵੇਲੇ ਸਾਬਕਾ ਮੇਅਰ ਪੀਟਰ ਨਾਈਸਟਰੋਮ ਵੀ ਹਾਜ਼ਰ ਸਨ। ਸਿਮਰਨਜੀਤ ਸਿੰਘ ਖ਼ਾਲਸਾ ਨੇ ਦਸਿਆ ਕਿ ਇਥੇ ਇਹ ਸ਼ੁਰੂ ਹੋ ਚੁੱਕਾ ਹੈ ਕਿ ਇਹ ਸਵੀਕਾਰ ਕੀਤਾ ਜਾਵੇ ਕਿ ਸਿੱਖਾਂ ਦਾ ਵਿਸਾਖੀ ਦਿਹਾੜਾ ਅਮਰੀਕਾ ਵਿਚ ‘ਨੈਸ਼ਨਲ ਸਿੱਖ ਡੇਅ’ ਹੈ ਕਿਉਂਕਿ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ ਕੇ ਸੱਚੀ ਸੁੱਚੀ ਅਤੇ ਦਾਨੀ ਕੌਮ ਨੂੰ ਜਨਮ ਦਿਤਾ ਸੀ ਜੋ ਬਿਨਾਂ ਕਿਸੇ ਸਵਾਰਥ ਤੋਂ ਹਰ ਵੇਲੇ ਸੇਵਾ ਕਰਦੀ ਹੈ ਤੇ ਲੰਗਰ ਹਰ ਵੇਲੇ ਚਲਦਾ ਰਹਿੰਦਾ ਹੈ। ਮਤੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿਸਾਖੀ ਦੇ ਦਿਹਾੜੇ ਨੂੰ ਨੈਸ਼ਨਲ ਸਿੱਖ ਡੇਅ ਤੈਅ ਕਰਾਉਣ ਲਈ 8 ਅਪ੍ਰੈਲ ਨੂੰ ਵਾਸ਼ਿੰਗਟਨ ਡੀਸੀ ਵਿਚ ਇਕ ਨੈਸ਼ਨਲ ਸਿੱਖ ਡੇਅ ਪਰੇਡ ਕਰਵਾਈ ਜਾ ਰਹੀ ਹੈ ਜਿਸ ਵਿਚ ਸਿੱਖ ਸੰਗਤ ਪੁੱਜੇਗੀ। ਮਤਾ ਪੜ੍ਹਦਿਆਂ ਮੇਅਰ ਨੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਅਮਰੀਕਾ ਦੀ ਸਿੱਖਾਂ ਦੀ ਮੰਗ ‘ਤੇ ਅਮਰੀਕਾ ਵਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਵਿਸਾਖੀ ਦੇ ਦਿਹਾੜੇ ਨੂੰ ਨੈਸ਼ਨਲ ਸਿੱਖ ਡੇਅ ਨਿਰਧਾਰਿਤ ਕੀਤਾ ਜਾਵੇ ਕਿਉਂਕਿ ਸਿੱਖਾਂ ਦੀ ਵਿਰਾਸਤ ਬਹੁਤ ਮਹਾਨ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.