Skip to content
Friday, October 16, 2026 15°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਅਮਰੀਕੀ ਸਰਕਾਰ ਦਾ ਸਿੱਖਾਂ ਲਈ ਵੱਡਾ ਤੋਹਫ਼ਾ ; ਦੋ ਦਹਾਕਿਆਂ ਤੋਂ ਕਰ ਰਹੇ ਸਨ ਮੰਗ

By Admin Published 2 min read

ਇਸ ਫ਼ੈਸਲੇ ਨੂੰ ਮੀਲ ਦਾ ਪੱਥਰ ਕਰਾਰ ਦਿੰਦੇ ਹੋਏ ਯੂਨਾਈਟਿਡ ਸੰਗਠਨ ਨੇ ਕਿਹਾ ਕਿ ਇਹ ਪਹਿਲੀ ਵਾਰੀ ਹੋਵੇਗਾ ਕਿ ਅਮਰੀਕੀ ਮਰਦਮਸ਼ੁਮਾਰੀ ‘ਚ ਘੱਟਗਿਣਤੀ ਸਮੂਹ ਦੀ ਵੱਖਰੇ ਤੌਰ ‘ਤੇ ਗਿਣਤੀ ਕੀਤੀ ਜਾਵੇਗੀ ਅਤੇ ਉਸ ਨੂੰ ਵੱਖਰਾ ਕੋਡ ਮਿਲੇਗਾ। ਯੂਨਾਈਟਿਡ ਸਿੱਖ ਦੇ ਨੁਮਾਇੰਦਿਆਂ ਦੀ ਅਮਰੀਕੀ ਮਰਦਮਸ਼ੁਮਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਵਾਰੀ ਬੈਠਕਾਂ ਹੋਈਆਂ ਸਨ। ਨਵੀਂ ਬੈਠਕ 6 ਜਨਵਰੀ ਨੂੰ ਸੈਨ ਡਿਆਗੋ ‘ਚ ਹੋਈ ਸੀ। ਅਮਰੀਕੀ ਮਰਦਮਸ਼ੁਮਾਰੀ ਦੇ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅਮਰੀਕਾ ‘ਚ ਸਿੱਖਾਂ ਦੀ ਸਹੀ ਗਿਣਤੀ ਲਈ ਇਕ ਵੱਖਰੇ ਕੋਡ ਦੀ ਲੋੜ ਹੋਵੇਗੀ। ਯੂਨਾਈਟਿਡ ਸਿੱਖ ਮੁਤਾਬਕ ਅਮਰੀਕਾ ‘ਚ ਸਿੱਖਾਂ ਦੀ ਗਿਣਤੀ ਕਰੀਬ 10 ਲੱਖ ਹੈ। ਅਮਰੀਕਾ ‘ਚ ਰਹਿ ਰਹੇ ਸਿੱਖ ਪਿਛਲੇ ਦੋ ਦਹਾਕਿਆਂ ਤੋਂ ਵੱਖਰੀ ਕੋਡਿੰਗ ਦੀ ਵਕਾਲਤ ਕਰ ਰਹੇ ਸਨ ਅਤੇ ਉਨ੍ਹਾਂ ਨੇ ਅਮਰੀਕੀ ਫੈਡਰਲ ਰਜਿਸਟਰ ‘ਚ ਵੀ ਕਮੈਂਟਰੀ ਦਾਇਰ ਕੀਤੀ ਸੀ ਜਿਸ ‘ਚ ਸਿੱਖਾਂ ਨੂੰ ਵੱਖਰੇ ਜਾਤੀ ਸਮੂਹ ਵਜੋਂ ਸ਼ਾਮਲ ਕੀਤੇ ਜਾਣ ਦੀ ਵਕਾਲਤ ਕੀਤੀ ਗਈ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp