Skip to content
Monday, November 2, 2026 3°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਅਮਰੀਕੀ ਜਾਂਚ ਏਜੰਸੀ ਨੇ ਕਿਮ ਜੋਂਗ ਨੂੰ ਦੱਸਿਆ ਅਕਲਮੰਦ ਨੇਤਾ

By Admin Published 1 min read

ਵਾਸ਼ਿੰਗਟਨ,: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਤਰ ਕੋਰੀਆ ਦੇ ਤਾਨਾਸ਼ਾਹ ਨੂੰ ਪਾਗਲ ਆਦਮੀ ਦੱਸ ਚੁੱਕੇ ਹਨ ਹੁਣ ਉਨ੍ਹਾਂ ਦੀ ਹੀ ਪ੍ਰਮੁੱਖ ਏਜੰਸੀ ਨੇ ਕਿਮ ਜੋਂਗ ਨੂੰ ਅਕਲਮੰਦ ਨੇਤਾ ਦੱਸਿਆ ਹੈ।

ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਕੋਰੀਆ ਮਾਹਰ ਨੇ ਕਿਮ ਜੋਂਗ ਉਨ ਨੂੰ ਅਕਲਮੰਦ ਸਿਆਸਤਦਾਨ ਕਿਹਾ ਹੈ। ਮਾਹਰ ਨੇ ਕਿਹਾ ਕਿ ਅਮਰੀਕਾ ਨੂੰ ਪਰਮਾਣੂ ਸ਼ਕਤੀ ਨਾਲ ਲੈਸ ਉਤਰ ਕੋਰੀਆ ਨਾਲ ਨਿਪਟਣ ਦੇ ਲਈ ਸਮਝਦਾਰੀ ਨਾਲ ਕੰਮ ਕਰਨਾ ਹੋਵੇਗਾ। ਸੀਆਈਏ ਦੇ ਕੋਰੀਆ ਮਿਸ਼ਨ ਸੈਂਟਰ ਦੇ ਉਪ ਸਹਾਇਕ ਨਿਦੇਸ਼ਕ ਯੰਗ ਸੁਕ ਲੀਲ ਨੇ ਕਿਹਾ ਕਿ ਧਮਕੀਆਂ ਦੇ ਪਰੇ, ਕਿਮ ਜੋਂਗ ਉਨ ਅਕਲਮੰਦ ਸ਼ਖਸ ਹਨ ਸਾਡੇ ਦੇਸ਼ ਵਿਚ ਉਸ ਦੇ ਰੂੜ੍ਹੀਵਾਦ ਨੂੰ ਘੱਟ ਕਰਕੇ ਆਂਕਣ ਦਾ ਚਲਨ ਹੈ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਇਕ ਪ੍ਰੋਗਰਾਮ ਵਿਚ ਲੀ ਨੇ ਕਿਹਾ ਕਿ ਉਸ ਦੇ ਮਤਰਏ ਭਰਾ ਕਿਮ ਜੋਂਗ ਨਾਮ ਦੀ ਫਰਵਰੀ ਵਿਚ ਮਲੇਸ਼ੀਆ ਵਿਚ ਹੋਈ ਹੱਤਿਆ ਦਿਖਾਉਂਦਾ ਹੈ ਕਿ ਕਿਮ ਦਾ ਫੋਕਸ ਸੱਤਾ ਵਿਚ ਬਣੇ ਰਹਿਣ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਰਾਜਨੀਤੀ ਸਥਾਨਕ ਹੈ। ਉਨ੍ਹਾਂ ਨੇ ਕਿਹਾ ਕਿ ਵੱਡੀ ਸ਼ਕਤੀਆਂ ਨਾਲ ਘਿਰੇ ਦੇਸ਼ ਦਾ ਲੰਬਾ ਇਤਿਹਾਸ ਦੱਸਦਾ ਹੈ ਕਿ ਇਹ ਲਗਾਤਾਰ ਰੱਖਿਆਤਮਕ ਰਿਹਾ ਹੈ ਅਤੇ ਇਸ ਦੇ ਨੇਤਾ ਇਸ ਦਾ ਫਾਇਦਾ ਚੁੱਕਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp