ਵਾਸ਼ਿੰਗਟਨ- ਅਮਰੀਕਾ ‘ਚ ਨਸਲੀ ਟਿੱਪਣੀਆਂ ਦੇ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਤੇ ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਗੁਰਜੀਤ ਸਿੰਘ ਜੋ ਉਬੇਰ ਟੈਕਸੀ ਡਰਾਈਵਰ ਹੈ, ਨੇ ਦੱਸਿਆ ਕਿ ਉਸ ਨੇ ਬੀਤੇ ਦਿਨੀਂ ਇੱਥੇ ਇਕ ਗੋਰੇ ਤੇ ਇਕ ਔਰਤ ਨੂੰ ਉਨ੍ਹਾਂ ਦੇ ਘਰ ਛੱਡਣ ਲਈ ਗੱਡੀ ‘ਚ ਬਿਠਾਇਆ। ਕੁਝ ਦੂਰੀ ‘ਤੇ ਜਾ ਕੇ ਉਸ ਗੋਰੇ ਨੇ ਉਸ ਨਾਲ ਨਸਲੀ ਸਵਾਲ-ਜਵਾਬ ਸ਼ੁਰੂ ਕੀਤੇ, ਜਿਸ ਤੋਂ ਬਾਅਦ ਉਸ ਨੇ ਉਸ ‘ਤੇ ਪਿਸਤੌਲ ਤਾਣ ਲਈ ਤੇ ਕਹਿਣ ਲੱਗਾ ਕਿ ਉਹ ਦਸਤਾਰ ਤੇ ਦਾੜ੍ਹੀ ਵਾਲਿਆਂ ਨੂੰ ਨਫ਼ਰਤ ਕਰਦਾ ਹੈ।
ਗੁਰਜੀਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਗੱਡੀ ਉਸੇ ਜਗ੍ਹਾ ਹੀ ਰੋਕ ਲਈ ਤੇ ਗੱਡੀ ‘ਚ ਬੈਠੀ ਉਕਤ ਔਰਤ ਨੇ ਉਸ ਗੋਰੇ ਨੂੰ ਧੱਕੇ ਨਾਲ ਗੱਡੀ ‘ਚੋਂ ਬਾਹਰ ਕੱਢ ਦਿੱਤਾ। ਗੁਰਜੀਤ ਸਿੰਘ ਜੋ ਕਰੀਬ 3 ਸਾਲਾਂ ਤੋਂ ਇਲੀਨੋਇਸ ‘ਚ ਰਹਿ ਰਿਹਾ ਹੈ, ਸਥਾਨਕ ਗੁਰਦੁਆਰਾ ਸਾਹਿਬ ਵਿਚ ਹੈੱਡ ਗ੍ਰੰਥੀ ਵੀ ਹੈ।ਉਸ ਨੇ ਕਿਹਾ ਕਿ ਘਟਨਾ ਪਿੱਛੋਂ ਪੁਲਿਸ ਨੂੰ ਜਾਣਕਾਰੀ ਦਿੱਤੀ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਦੂਜੇ ਪਾਸੇ ਸਿੱਖ ਸੰਸਥਾ ਕੋਏਲਿਸ਼ਨ ਦੀ ਕਾਨੂੰਨੀ ਨਿਰਦੇਸ਼ਕ ਅੰਮ੍ਰਿਤ ਕੌਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਉਕਤ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰਨਾ ਚਾਹੀਦਾ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


