Ad-Time-For-Vacation.png

ਅਮਰੀਕਾ ਅੱਜ ਤੱਕ ਕਿਸੇ ਦਾ ‘ਸਕਾ’ ਨਹੀਂ ਬਣਿਆ:ਭਾਰਤ ਕਿਸ ਬਾਗ ਦੀ ਮੂਲੀ ਹੈ!

ਅਰਚਨਾ ਡਾਲਮੀਆ

ਵਿਦੇਸ਼ੀ ਮਹਾਸ਼ਕਤੀ ਨਾਲ ਆਪਣੀ ਨੇੜਤਾ ਦਾ ਧੂੰਆਂਧਾਰ ਪ੍ਰਚਾਰ ਕਰਨ ਨਾਲ ਮੋਦੀ ਨੂੰ ਜੋ ਹਰਮਨ ਪਿਆਰਤਾ ਆਪਣੇ ਦੇਸ਼ ਵਿੱਚ ਹਾਸਲ ਹੋਈ ਹੈ, ਉਹੋ ਜਿਹੀ ਭਾਰਤ ਦੇ ਹੋਰ ਕਿਸੇ ਪ੍ਰਧਾਨ ਮੰਤਰੀ ਨੂੰ ਨਸੀਬ ਨਹੀਂ ਹੋਈ। ਇਹ ਖਤਰਨਾਕ ਮਜਮਾਬਾਜ਼ੀ ਇਕ ਅਜਿਹੇ ਨੇਤਾ ਅਤੇ ਪਾਰਟੀ ਦੀ ਬੂ ਮਾਰਦੀ ਹੈ, ਜਿਸ ਨੂੰ ਨਾ ਕੋਈ ਦਿਸ਼ਾ ਬੋਧ ਹੈ ਤੇ ਨਾ ਇਸ ਦੀ ਕੋਈ ਵਿਸ਼ੇਸ਼ ਕਾਰਜ ਯੋਜਨਾ। ਜੇ ਅਜਿਹੀ ਗੱਲ ਨਾ ਹੁੰਦੀ ਤਾਂ ਸਾਡੇ ‘ਜੁਝਾਰੂ’ ਪ੍ਰਧਾਨ ਮੰਤਰੀ ਲੋਕਾਂ ਦਾ ਉਨ੍ਹਾਂ ਫੋਕੇ ਵਾਅਦਿਆਂ ਨਾਲ ਧਿਆਨ ਭਟਕਾਉਣ ਦੀ ਕੋਸ਼ਿਸ਼ ਕਿਉਂ ਕਰਦੇ, ਜਿਹੜੇ ਉਨ੍ਹਾਂ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਕੀਤੇ ਸਨ? ਸਾਨੂੰ ਇਹ ਦੇਖਣ ਲਈ ਬਹੁਤੀ ਦੂਰ ਜਾਣ ਦੀ ਲੋੜ ਨਹੀਂ ਕਿ ਜੇ ਇਹ ਰੁਝਾਨ ਜਾਰੀ ਰਹਿੰਦਾ ਹੈ ਤਾਂ ਇਹ ਤਲਵਾਰ ਦੀ ਧਾਰ ‘ਤੇ ਚੱਲਣ ਵਾਂਗ ਹੋਵੇਗਾ।

ਜਦੋਂ ਅਮਰੀਕਾ ਲਈ ਪਾਕਿਸਤਾਨ ਨਾਲ ਦੋਸਤੀ ਲਾਹੇਵੰਦ ਸੀ ਤਾਂ ਅੱਤਵਾਦ ਵਿਰੁੱਧ ਅਮਰੀਕੀ ਲੜਾਈ ‘ਚ ਵੀ ਸਹਿਯੋਗੀ ਸੀ, ਪਰ ਸੀ ਆਈ ਏ ਅਤੇ ਅਮਰੀਕਾ ਦੇ ਹੋਰਨਾਂ ਯੋਜਨਾਕਾਰਾਂ ਨੇ ਜਦੋਂ ਮਹਿਸੂਸ ਕੀਤਾ ਕਿ ਪਾਕਿਸਤਾਨ ‘ਚ ਇਸ ਦਾ ਦਖਲ ਅਮਰੀਕਾ ਨੂੰ ਪੂਰੀ ਦੁਨੀਆ ‘ਚ ਅਲੱਗ-ਥਲੱਗ ਕਰ ਰਿਹਾ ਹੈ ਤਾਂ ਅਮਰੀਕਾ ਨੇ ਖੁਦ ਨੂੰ ਇਸਲਾਮਾਬਾਦ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ।ਕਹਿਣ ਦਾ ਭਾਵ ਇਹ ਹੈ ਕਿ ਅਮਰੀਕਾ ਦਾ ਦੋਸਤ ਹੋਣਾ ਬਹੁਤ ਜੋਖਮ ਭਰਿਆ ਕੰਮ ਹੈ, ਖਾਸ ਕਰ ਕੇ ਤੀਜੀ ਦੁਨੀਆ ਦੇ ਇਸ ਦੇਸ਼ ਲਈ। ਇਹ ਭਿਆਨਕ ਸੱਚ ਹੈ ਕਿ ਲੰਬੇ ਸਮੇਂ ਤੋਂ ਅਮਰੀਕਾ ਪ੍ਰਭਾਵ ਖੇਤਰ ਦਾ ਅੰਗ ਚੱਲੇ ਆ ਰਹੇ ਸਾਊਦੀ ਅਰਬ ਤੇ ਕੁਵੈਤ ਆਰਥਿਕ ਤੌਰ ‘ਤੇ ਲੜਖੜਾ ਰਹੇ ਹਨ। ਪਾਕਿਸਤਾਨ ਲੰਬੇ ਸਮੇਂ ਤੋਂ ਖੁਦ ਨੂੰ ਅਮਰੀਕਾ ਦੀ ਪੂਛ ਸਮਝ ਕੇ ਕੱਛਾਂ ਵਜਾਉਂਦਾ ਰਿਹਾ ਹੈ, ਪਰ ਹੁਣ ਇਸ ਨੂੰ ਮਹਿਸੂਸ ਹੋਣ ਲੱਗਾ ਹੈ ਕਿ ਉਹ ਪੂਛ ਨੂੰ ਨਹੀਂ ਹਿਲਾ ਰਿਹਾ ਸੀ, ਸਗੋਂ ਪੂਛ ਉਸ ਨੂੰ ਹਿਲਾ ਰਹੀ ਸੀ।

ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਬਹੁਤ ਹੀ ਕੌੜਾ ਸਬਕ ਸਿੱਖ ਰਿਹਾ ਹੈ। ਅਮਰੀਕਾ ਪਾਕਿਸਤਾਨ ਦੀ ਜਿੰਨੀ ਅਣਦੇਖੀ ਕਰ ਰਿਹਾ ਹੈ, ਉਹ ਬਹੁਤ ਹੀ ਸ਼ਰਮਨਾਕ ਹੈ। ਅਤੀਤ ‘ਚ ਹਾਲਾਂਕਿ ਅਮਰੀਕਾ ਨਾਲ ਸੰਬੰਧਤ ਦੇਸ਼ਾਂ ਨਾਲ ਅਜਿਹੇ ਬਹੁਤ ਸਾਰੇ ‘ਲੀਵਰ’ ਹੁੰਦੇ ਸਨ, ਜਿਨ੍ਹਾਂ ਨੂੰ ਉਹ ਅਮਰੀਕਾ ਨੂੰ ਆਪਣੇ ਪੱਖ ਵਿੱਚ ਸਰਗਰਮ ਕਰਨ ਲਈ ਇਸਤੇਮਾਲ ਕਰ ਸਕਦੇ ਸਨ। ਪਾਕਿਸਤਾਨ ਦੇ ਹੱਥਾਂ ‘ਚ ਹਮੇਸ਼ਾ ਅੱਤਵਾਦ ਦੀ ਚਾਬੀ ਸੀ। ਜਦੋਂ ਵੀ ਪਾਕਿਸਤਾਨ ਇਸ ਚਾਬੀ ਦੀ ਵਰਤੋਂ ਕਰਦਾ ਸੀ, ਅਮਰੀਕਾ ਉਸ ਦਾ ਮੂੰਹ ਬੰਦ ਕਰਨ ਲਈ ਥੋੜ੍ਹਾ ਜਿਹਾ ਨਰਮ ਹੋ ਜਾਂਦਾ ਸੀ। ਸਾਊਦੀ ਅਰਬ ਦੇ ਮਾਮਲੇ ‘ਚ ਪੈਟਰੋਲ ਤੇ ਪੈਟਰੋਲੀਅਮ ਉਤਪਾਦ ਇਸ ਚਾਬੀ ਦਾ ਕੰਮ ਕਰਦੇ ਸਨ। ਜਦੋਂ ਤੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟੀਆਂ ਹਨ, ਅਮਰੀਕਾ ਲਈ ਸਾਊਦੀ ਅਰਬ ਦੀ ਮਹੱਤਤਾ ਖਤਮ ਹੁੰਦੀ ਜਾ ਰਹੀ ਹੈ।

ਮੋਦੀਜੀ ਭਾਰਤ ਦੇ ਸੀਮਿਤ ਸਾਧਨਾਂ, ਭਾਰੀ ਆਬਾਦੀ, ਘੋਰ ਗਰੀਬੀ ਅਤੇ ਹਮੇਸ਼ਾ ਲਈ ਖੁੱਲ੍ਹੀ ਨਾ ਰਹਿਣ ਵਾਲੀ ਮੌਕਿਆਂ ਦੀ ਖਿੜਕੀ ਕਾਰਨ ਤੁਸੀਂ ਨਾ ਅਮਰੀਕਾ ਅਤੇ ਨਾ ਆਪਣੇ ਦੇਸ਼ ਦੇ ਲੋਕਾਂ ਲਈ ਅਜਿਹੀ ਖਿੜਕੀ ਨੂੰ ਖੋਲ੍ਹ ਸਕਦੇ ਹੋ। ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਮਰੀਕੀਆਂ ਲਈ ਇਹ ਖਿੜਕੀ ਖੋਲ੍ਹ ਰਹੇ ਹਨ, ਨਾ ਕਿ ਆਪਣੇ ਦੇਸ਼ ਵਾਸੀਆਂ ਲਈ। ਇਸ ਨਾਲ ਭਾਰਤ ਦੇ ਅਮੀਰ ਲੋਕ ਹੋਰ ਅਮੀਰ ਹੋ ਜਾਣਗੇ, ਮੱਧ ਵਰਗ ਤੇ ਗਰੀਬ ਲੋਕਾਂ ਨੂੰ ਬੁਰੀ ਠੇਸ ਲੱਗੇਗੀ।ਮੋਦੀ ਦਾ ਪ੍ਰਚਾਰ ਤੰਤਰ ਇੰਨਾ ਮੁਸਤੈਦ ਹੈ ਕਿ ਉਨ੍ਹਾਂ ਨੂੰ ਦਰਪੇਸ਼ ਹਰ ਸਮੱਸਿਆ ਨੂੰ ਬੀਤੇ ਤੋਂ ਮਿਲੀ ਵਿਰਾਸਤ ਕਰਾਰ ਦੇ ਦਿੱਤਾ ਜਾਂਦਾ ਹੈ। ਜ਼ਰਾ ਇਹ ਸੋਚੋ ਕਿ ਪਾਕਿਸਤਾਨ ਕਿੰਨੇ ਲੰਬੇ ਅਰਸੇ ਤੋਂ ਅਮਰੀਕਾ ਦਾ ‘ਕਥਿਤ ਦੋਸਤ’ ਰਿਹਾ ਹੈ ਤੇ ਅੱਜ ਉਸ ਦੀ ਅਰਥ ਵਿਵਸਥਾ ਤੇ ਸਿਆਸੀ ਸਥਿਰਤਾ ਦਾ ਕੀ ਹਾਲ ਹੈ? ਕੀ ਅਮਰੀਕਾ ਨੂੰ ਕੋਈ ਨਵਾਂ ਪਾਕਿਸਤਾਨ ਮਿਲ ਗਿਆ ਹੈ। ਕੀ ਮੋਦੀ ਕਿਸੇ ਨਵੇਂ ਜ਼ਿਆ-ਉਲ-ਹੱਕ/ ਮੁਸ਼ੱਰਫ ਦਾ ਰੂਪ ਹਨ? ਮੈਂ ਅਜਿਹੀ ਕਲਪਨਾ ਕਰਕੇ ਹੀ ਕੰਬ ਉਠਦੀ ਹਾਂ। ਪੂਰੇ ਭਾਰਤ ਲਈ ਇਹ ਚਿੰਤਾਜਨਕ ਸਥਿਤੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.