ਨਵੀਂ ਦਿੱਲੀ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ 2024 ਲਈ ਸ਼ਨਿਚਰਵਾਰ ਨੂੰ ਕੇਂਦਰ ਸਰਕਾਰ ਦਾ ਕੈਲੰਡਰ ਲਾਂਚ ਕਰਦਿਆਂ ਕਿਹਾ ਕਿ 2023 ਦੀ ਸਮਾਪਤੀ ਦੇ ਨਾਲ ਹੀ ਨਵਾਂ ਸਾਲ ਨਵੇਂ ਮੌਕਿਆਂ ਦੀ ਨਵੀਂ ਸਵੇਰ ਲੈ ਕੇ ਆ ਰਿਹਾ ਹੈ। ਦੁਨੀਆ ਆਸ ਭਰੀਆਂ ਨਜ਼ਰਾਂ ਨਾਲ ਲੀਡਰਸ਼ਿਪ ਲਈ ਭਾਰਤ ਵੱਲ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ‘ਮੇਕ ਇਨ ਇੰਡੀਆ’ ਤੇ ‘ਮੇਕ ਫਾਰ ਵਰਲਡ’ ਵਰਗੀਆਂ ਪਹਿਲਾਂ ਕਾਰਨ ਬੇਮਿਸਾਲ ਸਫਲਤਾ ਮਿਲੀ ਹੈ। ਕੈਲੰਡਰ ਦਾ ਥੀਮ ‘ਹਮਾਰਾ ਸੰਕਲਪ ਵਿਕਸਤ ਭਾਰਤ’ ਹੈ ਜਿਸ ’ਚ ਕੇਂਦਰ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਗਈਆਂ ਹਨ।

——————