ਵੈਨਕੂਵਰ ਤੋਂ ਦੋ ਪੰਜਾਬੀ ਰੇਡੀਓ ਸਟੇਸ਼ਨਾਂ ਨੂੰ ਲਾਇਸੈਂਸ

ਵੈਨਕੂਵਰ ( ਗੁਰਮਲਕੀਅਤ ਸਿੰਘ ਕਾਹਲੋਂ) ਕੈਨੇਡਾ ਰੇਡੀਓ ਅਤੇ ਟੈਲੀ ਕਮਿਸ਼ਨ ਵੱਲੋਂ ਵੈਨਕੂਵਰ ਤੋਂ 2 ਨਵੇਂ ਰੇਡੀਓ ਸਟੇਸ਼ਨ ਚਾਲੂ ਕੀਤੇ ਜਾਣ ਲਈ ਲਾਇਸੈਂਸ ਜਾਰੀ ਕੀਤੇ ਗਏ ਹਨ। ਪਹਿਲਾਂ ਤੋਂ ਚੱਲਦੇ ਇੱਕ ਐਫਐਮ ਸਟੇਸ਼ਨ ਨੂੰ ਆਪਣਾ ਹੋਰ ਟਰਾਂਸਮੀਟਰ ਲਾਉਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ। ਮਨਜ਼ੂਰ ਹੋਏ ਨਵੇਂ ਸਟੇਸ਼ਨਾਂ ਵਿੱਚੋਂ ਇੱਕ ਏਐਮ ਅਤੇ ਇੱਕ ਐਫਐਮ ਫਰੀਕੁਐਂਸੀ ਅਧੀਨ ਚੱਲਣਗੇ। ਇਸ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਬੋਲੀ ਨੂੰ ਹੁਲਾਰਾ ਮਿਲੇਗਾ।

ਸੀਆਰਟੀਸੀ ਵਜੋਂ ਜਾਣੇ ਜਾਂਦੇ ਕਮਿਸ਼ਨ ਵੱਲੋਂ ਦੋ ਸਾਲ ਪਹਿਲਾਂ ਅਮਰੀਕਾ ਖੇਤਰ ਦੇ ਦੋ ਰੇਡੀਓ ਸਟੇਸ਼ਨਾਂ ਦੇ ਵੈਨਕੂਵਰ ਤੋਂ ਸੇਵਾਵਾਂ ਦੇਣ ਦਾ ਸਖ਼ਤ ਨੋਟਿਸ ਲਿਆ ਗਿਆ ਸੀ ਤੇ ਇਸ ਨੂੰ ਬੰਦ ਕਰਨ ਸਬੰਧੀ ਨੋਟਿਸ ਦਿੱਤੇ ਗਏ ਸਨ। ਕਈ ਲੋਕਾਂ ਵੱਲੋਂ ਦਿੱਤੀਆਂ ਦਰਖ਼ਾਸਤਾਂ ਦੀ ਸੁਣਵਾਈ ਤੋਂ ਬਾਅਦ ਕਮਿਸ਼ਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਸ਼ੇਰੇ ਪੰਜਾਬ ਬਰਾਡਕਾਸਟਿੰਗ ਏ ਐਮ ਬੈਂਡ ਅਧੀਨ ਅਤੇ ਅਕਾਸ਼ ਬਰਾਡਕਾਸਟਿੰਗ ਐਫਐਮ ਬੈਂਡ ਹੇਠ ਰੇਡੀਓ ਸੇਵਾ ਦੇ ਸਕਣਗੇ। ਪਹਿਲਾਂ ਤੋਂ ਚੱਲਦੇ ਰੈੱਡ ਐਫਐਮ ਵੱਲੋਂ ਸੇਵਾ ਖੇਤਰ ਦੇ ਵਿਸਥਾਰ ਲਈ ਹਾਈ ਪਾਵਰ ਵਾਲਾ ਹੋਰ ਟਰਾਂਸਮੀਟਰ ਲਾਉਣ ਦੀ ਬੇਨਤੀ ਵੀ ਕਮਿਸ਼ਨ ਨੇ ਮਨਜ਼ੂਰ ਕਰ ਲਈ ਹੈ। ਇੰਜ ਜਿੱਥੇ ਰੇਡੀਓ ਸੇਵਾਵਾਂ ਵਿੱਚ ਮੁਕਾਬਲਾ ਵਧਣ ਨਾਲ ਪ੍ਰਸਾਰਨ ਦਾ ਮਿਆਰ ਹੋਰ ਚੰਗਾ ਹੋਣ ਦੀ ਉਮੀਦ ਹੈ, ਉਥੇ ਪੰਜਾਬੀ ਬੋਲੀ ਪ੍ਰਤੀ ਸਨੇਹ ਵਧੇਗਾ। ਜ਼ਿਕਰਯੋਗ ਹੈ ਕਿ ਸ਼ੇਰੇ ਪੰਜਾਬ ਰੇਡੀਓ ਕਈ ਸਾਲਾਂ ਤੋਂ ਅਮਰੀਕਨ ਫਰੀਕੁਐਂਸੀ ਅਧੀਨ ਰਿਚਮੰਡ ਤੋਂ ਸੇਵਾਵਾਂ ਦੇ ਰਿਹਾ ਸੀ ਪਰ ਦੋ ਸਾਲ ਪਹਿਲਾਂ ਕਮਿਸ਼ਨ ਦੀ ਸਖ਼ਤੀ ਕਾਰਨ ਉਸ ਨੂੰ ਆਪਣਾ ਸਟੂਡੀਓ ਅਮਰੀਕਾ ਵਿੱਚ ਲਿਜਾਣਾ ਪਿਆ ਸੀ। ਹੁਣ ਉਹ ਖੁੱਲ੍ਹੇ ਤੌਰ ‘ਤੇ ਬੀ.ਸੀ. ਵਿੱਚ ਆਪਣਾ ਟਰਾਂਸਮੀਟਰ ਲਗਾ ਕੇ ਸੇਵਾਵਾਂ ਦੇ ਸਕੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.