ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਿਆ ਹੋਇਆ, ਮਹਾਰਾਜੇ ਦੇ ਨਾਲ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੈਠੇ ਹਨ !!
ਕੁੱਝ ਸਮਾਂ ਪਹਿਲਾਂ ਹੀ ਮਹਾਰਾਜੇ ਦਾ ਵੱਡਾ ਪੁੱਤਰ ਖੜਕ ਸਿੰਘ ਸ਼ਾਹੀ ਮਹਿਮਾਨ ਨੂੰ ਦੁਨੀਆਂ ਦੇ ਸਭ ਤੋਂ ਸੋਹਣੇ ਏਅਰਪੋਰਟ ਲਹੌਰ ਤੋਂ ਲੈਕੇ ਲਹੌਰ ਦਰਬਾਰ ਵਿੱਚ ਪਹੁੰਚਿਆ।
ਮਹਾਰਾਜੇ ਵਲੋਂ ਹੁਕਮ ਹੋਇਆ, * ਦਸ਼ਮੇਸ਼ ਪਿਤਾ ਦੀ ਸਜਾਈ ਕੌਮ ਨੂੰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਮਾਣ ਸਤਿਕਾਰ ਦੇਣ ਵਾਲੇ ਦੇਸ਼ ਕਨੇਡਾ ਤੋਂ ਆਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਲਈ ਸ਼ਾਹੀ ਪਰੇਡ ਕਰਵਾਈ ਜਾਵੇ* !!!
ਇਹ ਸੁਣਕੇ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਅਫ਼ਗ਼ਾਨਿਸਤਾਨ ਨੂੰ ਹਰਾਉਣ ਵਾਲੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਨੂੰ ਛੇਤੀ ਦੇਖਣ ਦੀ ਤਾਂਘ ਉਠਦੀ ਹੈ ?
ਪਰੇੜ ਵਿੱਚ ਜਿਉਂ ਹੀ ਪੂਰੇ ਲਾਉ ਲਸ਼ਕਰ ਨਾਲ਼ ਸਜੇ ਇੱਕ ਜਰਨੈਲ ਨੇ ਮਹਾਰਾਜੇ ਨੂੰ ਸਲੂਟ ਮਾਰਿਆ…..
ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਹਾਰਾਜੇ ਨੂੰ ਪੁਛਿਆ ਨੇ ਇਹ ਹਰੀ ਸਿੰਘ ਨੇ…..
ਨਹੀਂ ਇਹ ਨਹੀਂ, *ਇਹ ਨੇ ਜਰਨੈਲ ਜ਼ੋਰਾਵਰ ਸਿੰਘ ਪੰਜਾਬ ਦੇ ਬਾਰਡਰ ਨੂੰ ਲੇਹ ਲਦਾਖ਼, ਤਿਬਤ, ਜਿੱਤ ਕੇ ਚੀਨ ਤੱਕ ਲਾਉਣਾ ਵਾਲਾ ਸ਼ੇਰ …*
ਅਗਲਾ ਜਰਨੈਲ ਉਸ ਤੋਂ ਵੀ ਵੱਧ ਚੜ੍ਹਾਈ ਵਿੱਚ ਮਹਾਰਾਜੇ ਨੂੰ ਸਲੂਟ ਮਾਰਦੇ….
ਇਹ ਹੋਵੇਗਾ ਹਰੀ ਸਿੰਘ…
ਨਹੀਂ* ਇਹ ਨੇ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਨਾਲ ਮੱਥਾ ਲਾਉਣਾ ਵਾਲਾ ਨਿਧੜਕ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ……
ਅਗਲਾ ਵੱਡੇ ਜੁਸੇ ਤੇ ਮਘਦੀਆਂ ਅੱਖਾਂ ਵਾਲਾ ਜਰਨੈਲ ਜਿਉਂ ਹੀ ਸਲੂਟ ਲੲੀ ਅੱਗੇ ਆਇਆ……
ਇਹੀ ਹੋਵੇਗਾ ਪੱਕਾ *ਨਲਵਾ ਸਰਦਾਰ* ……. ਟਰੂਡੋ ਨੇ ਫੇਰ ਪੁੱਛਿਆ………
ਨਹੀਂ ਇਹ ਤਾਂ ਹੈ ਦਿੱਲੀ ਦੇ ਲਾਲ ਕਿਲ੍ਹੇ ਤੇ ਖ਼ਾਲਸਾਈ ਝੰਡਾ ਲਹਿਰਾਉਣ ਵਾਲਾ ਮੁਗਲਾਂ ਤੋਂ 2200 ਹਿੰਦੂ ਕੁੜੀਆਂ ਛੁਡਵਾਕੇ ਵਾਪਸ ਘਰੋ ਘਰੀ ਪਹੁੰਚਾਉਣ ਵਾਲਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ…….
ਅਗਲਾ ਜਰਨੈਲ ਜਿਉਂ ਹੀ ਦਰਬਾਰ ਵਿੱਚ ਮਹਾਰਾਜੇ ਨੂੰ ਸਲੂਟ ਮਾਰਦਾ ਹੈ ??
ਦਰਬਾਰ ਜੈਕਾਰਿਆਂ ਨਾਲ ਗੂੰਜ ਉਠਿਆ …………………….
. ਹੈਂ… ਹਾਂ ਇਹ ਹੈ….. ਨਲਵਾ…………… ਸ਼ੇਰ ਨੂੰ ਜਬਾੜ੍ਹਿਉਂ ਹੱਥੀ ਫ਼ੜ ਕੇ ਪਾੜ ਸੁੱਟ ਦੇਣ ਵਾਲਾ,!!!
ਦਰਿਆ ਅਟਕ ਦੇ ਪਾਰ ਖਾਲਸੇ ਦਾ ਝੰਡਾ ਲਹਿਰਾਉਣ ਵਾਲਾ ਦੁਨੀਆਂ ਦਾ ਇਕੋ-ਇਕ ਜਰਨੈਲ !!!
ਦੁਨੀਆਂ ਵਿੱਚ ਅੱਜਤੱਕ ਵੀ ਪਹਿਲੇ 10 ਬਹਾਦਰ ਜਰਨੈਲਾਂ ਵਿੱਚੋਂ 1 ਨੰਬਰ ਤੇ ਝੰਡੇ ਗੱਡੀ ਬੈਠਾ …. ਮਹਾਂ ਸੂਰਮਾ ਜਰਨੈਲ ਹਰੀ ਸਿੰਘ ਨਲੂਆ ਸਰਦਾਰ !!!!
!!!!ਇੱਕ ਦਮ ਅੱਖ ਖੁੱਲੀ ਤਾਂ ਇਹ ਇੱਕ ਸੁਪਨਾ ਸੀ!!!!
ਅੱਖ ਖੁੱਲਣ ਤੇ ਖੁਲੀਆਂ ਅੱਖਾਂ ਦੇ ਗੁਵਾਚੇ ਸੁਪਨਿਆਂ ਵਿੱਚ ਗਵਾਚ ਗਿਆ, * ਕਾਸ਼ ਮਹਾਰਾਜੇ ਰਣਜੀਤ ਸਿੰਘ ਦੇ ਸੁਪਨਿਆਂ ਦਾ ਪੰਜ ਦਰਿਆਵਾਂ ਦਾ ਦੇਸ਼ ਪੰਜਾਬ ਅੱਜ ਹੁੰਦਾ ਤਾਂ ਮੋਦੀ ਸਰਕਾਰ ਜਾਂ ਕੈਪਟਨ ਸਰਕਾਰ ਵੱਲ ਨਾਂ ਦੇਖਣਾਂ ਪੈਂਦਾ ਨਜ਼ਾਰਾ ਹੀ ਕੋਈ ਹੋਰ ਹੁੰਦਾ!!!!!
ਇਹ ਸੋਚਦਿਆਂ ਅੱਖਾਂ ਨਮ ਹੋ ਗਈਆਂ ਮੂੰਹੋਂ ਨਿਕਲਿਆ
ਕੱਲ੍ਹਾ ਸ਼ੇਰ ਨਹੀਂ ਚਿਖ਼ਾ ਦੇ ਵਿੱਚ ਸੜਿਆ!
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ!!
ਭਗਵੰਤ ਸਿੰਘ ਤੂਰ ਕਨੇਡਾ
7783857024
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ