ਹਾਸ-ਵਿਅੰਗ: ਚਿੜੀਆ ਘਰ

ਇਕ ਵਾਰ ਇਕ ਵਿਅਕਤੀ ਨੇ ਚਿੜੀਆ ਘਰ ਬਣਾ ਕੇ ਉਸ ਦਾ ਟਿਕਟ 200 ਰੁਪਏ ਪ੍ਰਤੀ ਵਿਅਕਤੀ ਰੱਖ ਦਿੱਤਾ। ਪ੍ਰੰਤੂ ਚਿੜੀਆ ਘਰ ਵੇਖਣ ਲਈ ਮਹੀਨੇ ਵਿਚ 1-2 ਲੋਕ ਹੀ ਆਏ। ਉਸ ਨੇ ਟਿਕਟ ਘਟਾ ਕੇ 100 ਰੁਪਏ ਕਰ ਦਿੱਤੀ ਅਤੇ ਚਿੜੀਆ ਘਰ ਵੇਖਣ ਲਈ ਮਹੀਨੇ ਵਿਚ 4-5 ਲੋਕ ਹੀ ਆਏ। ਉਸ ਨੇ ਫਿਰ ਟਿਕਟ 50 ਰੁਪਏ ਦੀ ਕਰ ਦਿੱਤੀ ਅਤੇ ਕੇਵਲ 5-6 ਲੋਕ ਹੀ ਮਹੀਨੇ ਵਿਚ ਉਥੇ ਆਏ। ਬਾਅਦ ਵਿਚ ਉਸ ਨੇ ਟਿਕਟ ਘਟਾ ਕੇ 25 ਰੁਪਏ ਕਰ ਦਿੱਤੀ, ਪ੍ਰੰਤੂ ਫਿਰ ਵੀ ਲੋਕਾਂ ਦੀ ਆਮਦ ਵਿਚ ਜ਼ਿਆਦਾ ਵਾਧਾ ਨਾ ਹੋਇਆ। ਅਖੀਰ ਵਿਚ ਉਸ ਨੇ ਤੰਗ ਆ ਕੇ ਚਿੜੀਆ ਘਰ ਵਿਚ ਆਉਣ ਨੂੰ ਮੁਫ਼ਤ ਕਰ ਦਿੱਤਾ ਅਤੇ ਪਹਿਲੇ ਦਿਨ ਹੀ ਲੋਕਾਂ ਦੀ ਏਨੀ ਭੀੜ ਹੋਈ ਕਿ ਪੈਰ ਰੱਖਣ ਨੂੰ ਥਾਂ ਨਹੀਂ ਸੀ। ਜਦੋਂ ਚਿੜੀਆ ਘਰ ਨੱਕੋ-ਨੱਕ ਭਰ ਗਿਆ ਤਾਂ ਉਸ ਨੇ ਚਿੜੀਆ ਘਰ ਦਾ ਗੇਟ ਬੰਦ ਕਰ ਕੇ ਤਾਲਾ ਲਗਾ ਦਿੱਤਾ ਅਤੇ ਨਾਲ ਹੀ ਅਨਾਊਂਸ ਕਰ ਦਿੱਤਾ ਕਿ ਚਿੜੀਆ ਘਰ ਵਿਚ ਸ਼ਾਮਿਲ 10 ਸ਼ੇਰ ਥੋੜ੍ਹੇ ਹੀ ਸਮੇਂ ਬਾਅਦ ਬਾਹਰ ਛੱਡੇ ਜਾਣਗੇ ਅਤੇ ਜਿਸ ਨੇ ਬਾਹਰ ਜਾਣਾ ਹੈ ਉਹ 300 ਰੁਪਏ ਦੀ ਟਿਕਟ ਲੈ ਕੇ ਬਾਹਰ ਜਾ ਸਕਦਾ ਹੈ। ਲੋਕਾਂ ਨੇ ਘਬਰਾਉਂਦੇ ਹੋਏ 300 ਰੁਪਏ ਦੀ ਟਿਕਟ ਲੈ ਕੇ ਬਾਹਰ ਜਾਣ ਨੂੰ ਵਧੇਰੇ ਤਰਜੀਹ ਦਿੱਤੀ ਅਤੇ ਘੰਟਿਆਂ ਵਿਚ ਹੀ ਚਿੜੀਆ ਘਰ ਪੂਰੀ ਤਰ੍ਹਾਂ ਨਾਲ ਖਾਲੀ ਹੋ ਗਿਆ। ਇਸ ਤਰ੍ਹਾਂ ਚਿੜੀਆ ਘਰ ਦੇ ਮਾਲਕ ਨੇ ਅਗਲੀ-ਪਿਛਲੀ ਸਾਰੀ ਰਕਮ ਚਲਾਕੀ ਨਾਲ ਵਸੂਲ ਕਰ ਲਈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

ਮਾਣ ਨਾਲ ਕਹੋ ਅਸੀਂ ਹਿੰਦੂ ਹਾਂ, ਸਾਨੂੰ ਕੋਈ ਫ਼ਿਕਰ ਨਹੀਂ (ਰਾਜੇਸ਼ ਪ੍ਰਿਅਦਰਸ਼ੀ:ਡਿਜੀਟਲ ਐਡੀਟਰ, ਬੀਬੀਸੀ ਹਿੰਦੀ)

ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਜਨਤਾ ਦੇਸ ‘ਤੇ ਮਾਣ ਕਰੇ, ਉਮੀਦ ਹੈ ਕਿ ਇਸੇ ਫਾਰਮੂਲੇ ਤੋਂ ਲੋਕ ਦੇਸ ਚਲਾਉਣ ਵਾਲਿਆਂ ‘ਤੇ ਵੀ ਮਾਣ ਕਰਨ

ਅੰਗਰੇਜ਼ਾਂ ਨਾਲ ਮਿਲ ਕੇ ਲੜੀ ਗਈ ਬ੍ਰਾਹਮਣਵਾਦੀ ਸਿਸਟਮ ਵਿਰੋਧੀ ਜੰਗ ਦਾ ਦਲਿਤਾਂ ਦਾ ਸਾਲਾਨਾ ਜ਼ਸਨ ਰਾਜੇਸ਼ ਜੋਸ਼ੀ, ਬੀਬੀਸੀ

ਜਿਸ ਈਸਟ ਇੰਡੀਆ ਕੰਪਨੀ ਦੇ ਰਾਜ ਨੂੰ ਖ਼ਤਮ ਕਰਨ ਲਈ 1857 ਵਿੱਚ ਲਗਭਗ ਪੂਰੇ ਹਿੰਦੁਸਤਾਨ ਵਿੱਚ ਗ਼ਦਰ ਮੱਚ ਗਿਆ ਹੋਵੇ, ਪਰ ਆਜ਼ਾਦ ਭਾਰਤ ਵਿੱਚ ਉਸੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.