ਸਰੀ:- ਹਲਕਾ ਦਾਖਾ ਦੇ ਹਰਮਨ ਪਿਆਰੇ ਅਕਾਲੀ ਆਗੂ ਮਨਪ੍ਰੀਤ ਸਿੰਘ ਅਯਾਲੀ ਸਰੀ ਵਿਖੇ ਰਾਜਿੰਦਰ ਸਿੰਘ ਹਿਸੋਆਲ ਦੇ ਘਰ ਪਧਾਰੇ।ਉਥੇ ਇਲਾਕੇ ਦੇ ਸਿਰਕੱਡ ਪ੍ਰੀਵਾਰਾਂ ਦੇ ਨੁਮਾਇੰਦਿਆਂ ਨੇ ਉਨਾ ਦਾ ਸਵਾਗਤ ਕੀਤਾ।ਇਸ ਸਮੇਂ ਮਨਪ੍ਰੀਤ ਸਿੰਘ ਨੇ ਆਪਣੇਂ ਸਮੇਂ ਵਿੱਚ ਕੀਤੇ ਵਿਕਾਸ ਦੇ ਕੰਮਾ ਦਾ ਜ਼ਿਕਰ ਕਰਦਿਆਂ ਆਏ ਮਹਿਮਾਨਾ ਧੰਨਵਾਦ ਕੀਤਾ।ਸ,ਰਾਜਿਦਰ ਸਿੰਘ ਹਿਸੋਆਲ ਨੇ ਆਏ ਸਾਰੇ ਸੱਜਣਾ ਦੀ ਖਾਣ ਪੀਣ ਚਾਹ ਪਕੌੋੜਿਆ ਨਾਲ ਖੂਬ ਸੇਵਾ ਕੀਤੀ।ਇਸ ਸਮੇਂ ਐਮ.ਪੀ ਸੁਖ ਧਾਲੀਵਾਲ,ਗੁਰਮਿੰਦਰ ਸਿੰਘ ਪ੍ਰਹਾਰ ਤੋਂ ੋਿੲਲਾਵਾ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ.ਸਤਨਾਮ ਸਿੰਘ ਵੀ ਪਹੁੰਚੇ ਹੋਏ ਸਨ।ਸਟੇਜ਼ ਸਕੱਤਰ ਦੀ ਸੇਵਾ ਰਾਜਵਿੰਦਰ ਸਿੰਘ ਬੜੈਚ ਨੇ ਨਿਭਾਈ।ਇਸ ਸਮੇਂ ਧੰਨਜੀਤ ਸਿੰਘ ਭਨੋਹੜ,ਇੰਦਰਜੀਤ ਸਿੰਘ ਈਸੇ ਆਲ,ਪ੍ਰਧਾਨ ਲਖਬੀਰ ਸਿੰਘ ਕੁਲਾਰ,ਸਤਨਾਮ ਸਿੰਘ ਭਰੋਆਲ,ਜਸਪਾਲ ਸਿੰਘ ਗਰੇਵਾਲ,ਰਿੱਕੀ ਢੱਟ,ਹਰਜਿੰਦਰ ਸਿੰਘ ਥਿੰਦ,ਪਿਆਰਾ ਸਿੰਘ ਨੱਤ ਅਤੇ ਹੋਰ ਵੀ ਦਾਖਾ ਇਲਾਕੇ ਦੀਆ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ
ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ


