ਪੰਚਕੂਲਾ,: ਪੰਚਕੂਲਾ ਕੋਰਟਤੋਂ 6 ਦਿਨ ਦਾ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਹਰਿਆਣਾ ਪੁਲਿਸ ਹਨੀਪ੍ਰੀਤ ਕੋਲੋਂ ਲਗਾਤਾਰ ਪੁਛਗਿੱਛ ਕਰ ਰਹੀ ਹੈ। ਇਸ ਦੀ ਜ਼ਿੰਮੇਦਾਰੀ ਪੰਚਕੂਲਾ ਦੀ ਆਈਜੀ ਮਮਤਾ ਸਿੰਘ ਨੇ ਸੰਭਾਲੀ ਹੈ। ਪੁਲਿਸ ਹਨੀਪ੍ਰੀਤ ਕੋਲੋਂ ਸੱਚ ਉਗਲਵਾਉਣ ਦੇ ਲਈ ਉਸ ਦਾ ਨਾਰਕੋ ਟੈਸਟ ਵੀ ਕਰਵਾ ਸਕਦੀ ਹੈ। ਫਿਲਹਾਲ ਪੁਲਿਸ ਦੀ ਟੀਮ ਹਨੀਪ੍ਰੀਤ ਨੂੰ ਬਠਿੰਡਾ ਲੈ ਕੇ ਗਈ ਹੈ। ਜਿੱਥੇ ਉਹ ਦੋ ਦਿਨ ਤੱਕ ਲੁਕੀ ਹੋਈ ਸੀ।
ਸੂਤਰਾਂ ਮੁਤਾਬਕ ਹਰਿਆਣਾ ਪੁਲਿਸ ਹਨੀਪ੍ਰੀਤ ਦਾ ਨਾਰਕੋ ਟੈਸਟ ਕਰਵਾ ਸਕਦੀ ਹੈ ਇਸ ਦੇ ਲਈ ਪੰਚਕੂਲਾ ਕੋਰਟ ਵਿਚ ਨਾਰਕੋ ਟੈਸਟ ਕਰਾਉਣ ਦੇ ਲਈ ਪੁਲਿਸ ਅਰਜ਼ੀ ਲਗਾਉਣ ਦੀ ਤਿਆਰੀ ਵਿਚ ਹੈ। ਦਰਅਸਲ ਪੁਛਗਿੱਛ ਦੌਰਾਨ ਲਗਾਤਾਰ ਪੁਲਿਸ ਦੇ ਸਵਾਲਾਂ ਤੋਂ ਬਚ ਰਹੀ ਹੈ ਉਹ ਵਾਰ ਵਾਰ ਅਪਣੇ ਬਿਆਨ ਵੀ ਬਦਲ ਰਹੀ ਹੈ। ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਹਨੀਪ੍ਰੀਤ ਕੋਲੋਂ ਸੱਚ ਉਗਲਵਾਉਣ ਦੇ ਲਈ ਪੁਲਿਸ ਉਸ ਦਾ ਨਾਰਕੋ ਟੈਸਟ ਕਰਾਉਣਾ ਚਾਹੁੰਦੀ ਹੈ ਜਿਸ ਦੀ ਮੰਗ ਇਕ ਸਾਬਕਾ ਸੇਵਾਦਾਰ ਨੇ ਵੀ ਕੀਤੀ ਹੈ।
ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਹਨੀਪ੍ਰੀਤ ਕੋਲੋਂ ਪੁਛਗਿੱਛ ਹੋ ਰਹੀ ਹੈ। ਜ਼ਰੂਰਤ ਦੇ ਹਿਸਾਬ ਨਾਲ ਅਸੀਂ ਉਸ ਨੂੰ ਹਰ ਜਗ੍ਹਾ ਲੈ ਜਾਣਗੇ। ਸਾਨੂੰ ਹਨੀਪ੍ਰੀਤ ਦਾ 6 ਦਿਨ ਦਾ ਰਿਮਾਂਡ ਮਿਲਿਆ ਹੈ। ਅਜੇ ਤੱਕ ਪੁਛਗਿੱਛ ਵਿਚ ਹਨੀਪ੍ਰੀਤ ਨੇ ਬਹੁਤ ਕੁਝ ਨਹੀਂ ਦੱਸਿਆ ਹੈ। ਆਈਜੀ ਮਮਤਾ ਸਿੰਘ ਦਾ ਕਹਿਣਾ ਹੈ ਕਿ ਹਨੀਪ੍ਰੀਤ ਅਜੇ ਹਰ ਗੱਲ ਤੋਂ ਇਨਕਾਰ ਕਰ ਰਹੀ ਹੈ। ਅਜੇ ਤੱਕ ਉਸ ਨੇ ਕਿਸੇ ਦੋਸ਼ ਨੂੰ ਸਵੀਕਾਰ ਨਹੀਂ ਕੀਤਾ। ਉਹ ਸਿਰਫ ਇਹੀ ਕਹਿ ਰਹੀ ਹੈ ਕਿ ਉਹ ਬੇਕਸੂਰ ਹੈ, ਉਸ ਨੇ ਕੁਝ ਨਹੀਂ ਕੀਤਾ। ਇਸ ਲਈ ਉਸ ਨੂੰ ਰਿਮਾਂਡ ‘ਤੇ ਲੈਣਾ ਪਿਆ।