‘ਨਸਲਕੁਸ਼ੀ 1984’ ਦੀ ਯਾਦ ਵਿੱਚ ਖੂਨਦਾਨ ਕਰਕੇ ਇਕ ਲੱਖ ਤੀਹ ਹਜ਼ਾਰ ਤੋਂ ਵੱਧ ਜਾਨਾਂ ਬਚਾਈਆਂ
ਸਰੀ:-ਨਵੰਬਰ 1984 ਦੌਰਾਨ ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਸਿੱਖਾਂ ਦੇ ਹੋਏ ਯੋਜਨਾਬੱਧ ਕਤਲੇਆਮ ਨੂੰ ਯਾਦ ਕਰਦਿਆਂ ਸਿੱਖ ਕੌਮ ਕੈਨੇਡਾ-ਅਮਰੀਕਾ ਸਮੇਤ ਹੋਰ ਕਈ ਮੁਲਕਾਂ ‘ਚ ਖੂਨਦਾਨ ਕਰਕੇ ਜਾਨਾਂ ਬਚਾਉਂਦੀ ਹੈ।
‘ਪੰਜਾਬੀ ਪ੍ਰੈੱਸ ਕਲੱਬ ਆਫ ਬੀ. ਸੀ.’ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਇਸ ਮੁਹਿੰਮ ਦੇ ਵਲੰਟਰੀਅਰਾਂ ਨੇ ਦੱਸਿਆ ਕਿ ਇਹ ਮੁਹਿੰਮ ‘ਚ ਹੁਣ ਤੱਕ ਕਨੇਡਾ ਵਿੱਚ 130,000 ਹਜ਼ਾਰ ਜਾਨਾਂ ਬਚਾ ਚੁੱਕੀ ਹੈ। ਮਕਸਦ ਇਹੀ ਹੈ ਕਿ ਹਰ ਧੱਕੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ।ਇਹ ਮੁਹਿੰਮ ਹਰ ਨਸਲਕੁਸ਼ੀ ਵਿਰੁੱਧ ਹੈ, ਚਾਹੇ ਉਹ ਕਿਸੇ ਧਰਮ, ਰੰਗ, ਜਾਤ ਨਾਲ ਜਾਂ ਕਿਸੇ ਵੀ ਖ਼ਿੱਤੇ ‘ਚ ਵਾਪਰੀ ਹੋਵੇ।
ਇਸ ਸਮੇਂ ਵਲੰਟਰੀਅਰ ਸੁਖਦੀਪ ਸਿੰਘ ਨੇ ਦੱਸਿਆ ਕਿ ਨਵੰਬਰ 1984 ਵਿੱਚ ਭਾਰਤ ਦੇ ਅਖੌਤੀ ਲੋਕਤੰਤਰ ਦੀਆਂ ਗਲੀਆਂ ਵਿੱਚ ਚਿੱਟੇ ਦਿਨ 30,000 ਤੋਂ ਵੱਧ ਸਿੱਖਾਂ ਦੇ ਭਿਆਨਕ ਕਤਲੇਆਮ ਲਈ ਜਿੰਮੇਵਾਰ ਤਾਕਤਾਂ ਨੂੰ ਬੇਨਕਾਬ ਕਰਨ ਲਈ ਦੁਨੀਆਂ ਭਰ ਵਿੱਚ ਉ੍ਨਠੀ ਇਨਸਾਫ਼-ਪਸੰਦ ਲੋਕਾਂ ਦੀ ਇਹ ਅਵਾਜ਼ ਗੁਰੂੁ ਨਾਨਕ ਪਾਤਸ਼ਾਹ ਵੱਲੋਂ ਐਮਨਾਬਾਦ ਦੀ ਧਰਤੀ ਉ੍ਨਪਰ ਦਿੱਤੇ ਸੁਨੇਹੇ ‘ਤੇ ਪਹਿਰਾ ਦੇ ਰਹੀ ਹੈ। ਇਸ ਦੇ ਉ੍ਨਲਟ ਭਾਰਤੀ ਹੁਕਮਰਾਨਾਂ ਅਤੇ ਉਸ ਦੇ ਸਮੁਚੇ ਤੰਤਰ ਵੱਲੋਂ ਨਾਂ ਸਿਰਫ ਅਜਿਹੇ ਕਤਲੇਆਮਾਂ ਨੂੰ ਦਬਾਉਣ ਅਤੇ ਭਲਾਉਣ ਦੀਆਂ ਸ਼ਾਜਿਸ਼ਾਂ ਜਾਰੀ ਹਨ ਸਗੋਂ ਲਗਾਤਾਰ ਅੱਜ ਤੱਕ ਦਲਿਤਾਂ, ਮੂਲਨਿਵਾਸੀਆਂ ਅਤੇ ਸਮੱੁਚੀਆਂ ਘੱਟ ਗਿਣਤੀਆਂ ਦਾ ਘਾਣ ਅਤੇ ਉਹਨਾਂ ਨੂੰ ਜ਼ਲਾਲਤ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਅਜਿਹੇ ਕਤਲੇਆਮਾਂ ਦੀ ਸਚਾਈ ਨੂੰ ਦਬਾਉਣ ਅਤੇ ਕਾਤਲਾਂ ਦੀ ਪੁਸ਼ਤਪਨਾਹੀ ਕਰਕੇ ਹੀ ਮੌਜੂਦਾ ਦੌਰ ਵਿੱਚ ਦੇਸ ਅੰਦਰ ਹੋ ਰਹੇ ਮਨੱੁਖਤਾ ਦੇ ਘਾਣ ਅਤੇ ਭਵਿੱਖ ਦੇ ਸੰਭਾਵੀ ਵੱਡੇ ਕਤਲੇਆਮਾਂ ਲਈ ਰਾਹ ਪੱਧਰਾ ਹੋਇਆ ਹੈ।ਜਿਵੇਂ ਕਿ ਅੱਜ ਪੰਜਾਬ ਵਿੱਚ ਸਿੱਖਾਂ ਨੂੰ ਅਤੇ ਭਾਰਤ ਦੇ ਹੋਰ ਹਿਸਿਆਂ ਵਿੱਚ ਦਲਿਤਾਂ, ਮੂਲਨਿਵਾਸੀਆਂ, ਮੁਸਲਮਾਨਾਂ ਅਤੇ ਈਸਾਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀ ਕਾਤਲ ਸੋਚ ਨੂੰ ਠੱਲ ਪਾਉਣ ਤੇ ਇਨਸਾਨੀਅਤ ਦੇ ਹੋ ਰਹੇ ਇਸ ਘਾਣ ਨੂੰ ਰੋਕਣ ਲਈ ‘ਨਸ਼ਲਕੁਸ਼ੀ ਦੀ ਬਿਰਤੀ’ ਅਤੇ ਉਸ ਨੂੰ ਸ਼ਹਿ ਦੇਣ ਵਾਲੀਆਂ ਤਾਕਤਾਂ ਵਿਰੱੁਧ ਸਭ ਨੂੰ ਇਕਮੱੁਠ ਹੋ ਕੇ ਅਵਾਜ਼ ਉਠਾਉਣੀਂ ਅੱਜ ਦੇ ਸਮੇਂ ਦੀ ਲੋੜ ਹੈ। ਨਸ਼ਲਕੁਸ਼ੀ ਦੀ ਮਾਨਿਸਕਤਾ ਨੂੰ ਠੱਲ ਪਾਉਣ ਅਤੇ ਬਿਪ੍ਰਵਾਦੀ ਜ਼ਾਬਰ ਸੋਚ ਦੇ ਖੂਨੀਂ-ਪੰਜੇ ਚੋਂ ਮਨੱੁਖਤਾ ਨੂੰ ਬਚਾਉਣ ਲਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਵਾਰਿਸ ਆਪਣਾ ਖੂਨ ਦਾਨ ਕਰਕੇ “ਜੀਉ ਅਤੇ ਜਿਉਣ ਦਿਉ” ਦੇ ਸਿਧਾਂਤ ਤੇ ਪਹਿਰਾ ਦੇ ਰਹੇ ਹਨ।
ਇਸ ਸਮੇਂ ਵਲੰਟਰੀਅ੍ਰ ਤੇਰਾ ਸਿੰਘ ਨੇ ਕਿਹਾ ਕਿ ਕੈਨੇਡੀਅਨ ਬਲੱਡ ਸਰਵਿਸ ਨੇ ਇਸ ਮੁਹਿੰਮ ਨੂੰ ਕੈਨੇਡਾ ਦੀ ਸਭ ਤੋਂ ਵੱਡੀ ਜਾਨਾਂ ਬਚਾਉਣ ਵਾਲੀ ਮੁਹਿੰਮ (ਐਲਾਨਿਆ ਹੈ। ਸਿੱਖ ਕੌਮ ਜਿਸ ਉਤਸ਼ਾਹ ਨਾਲ ਦੁਨੀਆਂ ਭਰ ਵਿ ੱਚ ਜੀਵਨ-ਦਾਨ ਦੀ ਇਸ ਮੁਹਿੰਮ ਵਿੱਚ ਸ਼ਾਮਿਲ ਹੋ ਕੇ ਕੀਮਤੀ ਜਾਨਾਂ ਬਚਾ ਰਹੀ ਹੈ, ਛੇਤੀ ਹੀ ਇਹ ਮੁਹਿੰਮ ਦੁਨੀਆਂ ਭਰ ‘ਚ ਮਨੁੱਖੀ ਹੱਕਾਂ ਦੀ ਅਲੰਬਰਦਾਰ ਵਜੋਂ ਜਾਣੀ ਜਾਵੇਗੀ।
ਰਮਨਦੀਪ ਸਿੰਘ ਨੇ ਕਿਹਾ ਕਿ ਇਹ ਮੁਹਿੰਮ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਦੇ ਫਲਸਫੇ ਵਿ ੱਚ ਯਕੀਨ ਰੱਖਦੀ ਹੈ ਤੇ ਹਮੇਸ਼ਾ ਹੀ ਉਨ੍ਹਾਂ ਵਿਆਕਤੀਆਂ, ਸੰਸਥਾਵਾਂ ਜਾਂ ਸਰਕਾਰਾਂ ਨੂੰ ਪ੍ਰਣਾਮ ਕਰਦੀ ਹੈ ਜੋ ਮਨੱੁਖੀ ਅਧਿਕਾਰਾਂ ਨੂੰ ਬਚਾਉਣ ਅਤੇ ਨਸ਼ਲਕੁਸ਼ੀ ਵਿਰੁੱਧ ਕੰਮ ਕਰਦੀਆਂ ਹਨ।
ਜਸਤੇਜ਼ ਕੌਰ ਨੇ ਦੱਸਿਆ ਕਿ ਸਾਲ 2018 ਵਿੱਚ ਵੀ ਇਸ ਮੁਹਿੰਮ ਤਹਿਤ ਨਵੰਬਰ ਮਹੀਨੇ ਕੈਨੇਡਾ ਦੇ ਸਾਰੇ ਪ੍ਰਮੱੁਖ ਸ਼ਹਿਰਾਂ ਜਿਵੇਂ ਕਿ ਵੈਨਕੂਵਰ, ਸਰੀ, ਵਿਕਟੋਰੀਆ, ਐਬਟਸਫੋਰਡ, ਕੈਮਲੂਪਸ, ਕਿਲੋਨਾ, ਐਡਮਿੰਟਨ, ਕੈਲਗਰੀ, ਸਿਸਕਾਟੂਨ, ਰਿਜ਼ਾਇਨਾਂ, ਔਟਵਾ, ਟਰੰਟੋ, ਮੌਂਟਰੀਅਲ ਅਤੇ ਇਸ ਤੋਂ ਇਲਾਵਾ ਅਮਰੀਕਾ ਵਿੱਚ ਸਿਆਟਲ, ਲਿੰਡਨ, ਬੌਥਲ, ਯੂਬਾਸਿਟੀ, ਬੇਕਰਸਫੀਲਡ ਆਦਿ ਸ਼ਾਮਲ ਹਨ।
ਇੰਦਰਪ੍ਰੀਤ ਸਿੰਘ ਦੁਨੀਆਂ ਦੇ 122 ਤੋਂ ਵੱਧ ਮੁਲਕਾਂ ਵਿੱਚ ਵੱਸਦੀ ਸਿੱਖ ਕੌਮ ਦਾ ਇਹ ਅਟੱਲ ਵਿਸ਼ਵਾਸ਼ ਅਤੇ ਭਰੋਸਾ ਹੈ ਕਿ ਲੋਕਾਂ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ। ਜ਼ਾਬਰ ਕਿੰਨਾਂ ਵੀ ਤਾਕਤਵਾਰ ਅਤੇ ਮਕਾਰ ਕਿਉਂ ਨਾ ਹੋਵੇ ਉਹ ਸੱਚ ਨੂੰ ਖਤਮ ਨਹੀਂ ਕਰ ਸਕਦਾ। ਆਉ ਆਪਾਂ ਸਾਰੇ ਮਨੁੱਖਤਾ ਨੂੰ ਦਰਪੇਸ਼ ਨਸਲਕੁਸ਼ੀ ਦੀ ਇਸ ਚਣੌਤੀ ਨੂੰ ਕਬੂਲ ਕਰਦੇ ਹੋਏ ਆਪੋ-ਆਪਣੇ ਸਾਧਨਾਂ ਰਾਹੀਂ ਅਜਿਹੀ ਗੈਰ-ਮਨੱੁਖੀ ਸੋਚ ਵਿੱਰੁਧ ਆਵਾਜ਼ ਬੁਲੰਦ ਕਰੀਏ। ਨਸ਼ਲਕੁਸ਼ੀ ਵਿਰੁੱਧ ਆਪਣੇ ਸਾਰਿਆਂ ਵਲੋਂ ਰੱਲ ਕੇ ਕੀਤੇ ਇਹ ਯਤਨ ਹਰ ਹਾਲ ਵਿੱਚ ਇੱਕ ਸੁਰਖਿਅਤ ਸਮਾਜ ਸਿਰਜਣ ਲਈ ਸਾਰਥਿਕ ਸਾਬਤ ਹੋਣਗੇ।
ਰਮਨਦੀਪ ਸਿੰਘ ਇਹ ਕਿਹਾ ਕਿ ਪਹਿਲੀ ਨਵੰਬਰ ਸ਼ਾਮ ਨੂੰ ਛੇ ਵਜ਼ੇ ਸਾਨੂੰ ਇੱਕ ਮਿੰਟ ਚੁੱਪ ਕਰਕੇ ਉਨਾ ਲੋਕਾ ਨੂੰ ਯਾਦ ਕਰਨਾ ਚਾਹੀਦਾ ਜੋ ਜਨੂੰਨੀ ਕਾਤਲਾਂ ਹੱਥੋਂ ਇਸ ਨਸਲਕੁਸ਼ੀ ਦਾ ਸ਼ਿਕਾਰ ਹੋ ਗਏ ਸਨ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ