ਸਾਲ 1875 ਤੋਂ ਲਗਾਤਾਰ ਦੇਸ਼-ਵਿਦੇਸ਼ ਵਿਚ ਸ਼ਾਸਤਰੀ ਸੰਗੀਤ ਦੀ ਮਹਿਕ ਫੈਲਾਉਣ ਵਾਲਾ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਸ਼੍ਰੀ ਦੇਵੀ ਤਲਾਬ ਮੰਦਿਰ ਵਿਚ ਇਸ ਸਾਲ ਵੀ 29 ਤੋਂ 31 ਦਸੰਬਰ ਤਕ ਹੋਣ ਜਾ ਰਿਹਾ ਹੈ। ਵੈਸੇ ਤਾਂ ਆਗਾਜ਼ 25 ਦਸੰਬਰ ਸਵੇਰੇ ਦਸ ਵਜੇ ਹਵਨ ਨਾਲ ਹੋਵੇਗਾ ਅਤੇ ਸੰਗੀਤ ਦੇ ਮੁਕਾਬਲੇ 28 ਦਸੰਬਰ ਤਕ ਚੱਲਣਗੇ। 29 ਦਸੰਬਰ ਤੋਂ ਮੁੱਖ ਪੇਸ਼ਕਾਰੀਆਂ ਹੋਣਗੀਆਂ। ਇਹ ਸੰਮੇਲਨ ਸ਼ਾਸਤਰੀ ਸੰਗੀਤ ਦੇ ਪ੍ਰੇਮੀਆਂ ਲਈ ਕਿਸੇ ਮਹਾਕੁੰਭ ਤੋਂ ਘੱਟ ਨਹੀਂ ਹੈ। ਲੋਕ ਦੂਰੋਂ-ਦੂਰੋਂ ਇਸ ਵਿਚ ਭਾਗ ਲੈਣ ਲਈ ਜਲੰਧਰ ਪਹੁੰਚਦੇ ਹਨ। ਕਿਸੇ ਸ਼ਾਸਤਰੀ ਗਾਇਕ ਜਾਂ ਵਾਦਕ ਲਈ ਵੀ ਇਸ ਵਿਚ ਪੇਸ਼ਕਾਰੀ ਦੇਣਾ ਕਿਸੇ ਵੱਡੇ ਮਾਣ ਤੋਂ ਘੱਟ ਨਹੀਂ ਹੈ।

ਸੁਆਮੀ ਹਰਿਵੱਲਭ ਦਾ ਜਨਮ ਇਕ ਖ਼ੁਸ਼ਹਾਲ ਪਰਿਵਾਰ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਜਵਾੜਾ ਵਿਚ ਹੋਇਆ ਸੀ। ਉਨ੍ਹਾਂ ਨੂੰ ਪੜ੍ਹਾਉਣ ਵਾਲੇ ਸੁਆਮੀ ਤੁਲਜਾ ਗਿਰੀ ਨੇ ਹੀ ਉਨ੍ਹਾਂ ਨੂੰ ਕਲਾ ਤੇ ਸੰਗੀਤ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ ਸੀ। ਇਹੀ ਕਾਰਨ ਹੈ ਕਿ ਹਰਿਵੱਲਭ ਸੰਗੀਤ ਸੰਮੇਲਨ ਵਿਚ ਸੁਆਮੀ ਤੁਲਜਾ ਗਿਰੀ ਦੀ ਭੂਮਿਕਾ ਅਹਿਮ ਮੰਨੀ ਜਾਂਦੀ ਹੈ। ਤੁਲਜਾ ਗਿਰੀ ਖ਼ੁਦ ਸੰਗੀਤ ਦੇ ਵੱਡੇ ਜਾਣਕਾਰ ਸਨ। ਉਨ੍ਹਾਂ ਦੇ ਚੇਲੇ ਸੁਆਮੀ ਹਰਿਵੱਲਭ ਦੇਵੀ ਤਲਾਬ ਮੰਦਿਰ ਵਿਚ ਨਾਨਕਸ਼ਾਹੀ ਇੱਟਾਂ ਨਾਲ ਬਣੀਆਂ ਪੌੜੀਆਂ ’ਤੇ ਬੈਠ ਕੇ ਧਰੁਪਦ ਗਾਇਨ ਕਰਦੇ ਸਨ। ਸੁਆਮੀ ਹਰਿਵੱਲਭ ਦੇ ਨਾਨਕੇ ਜਲੰਧਰ ਵਿਚ ਸਨ। ਸੁਆਮੀ ਤੁਲਜਾ ਗਿਰੀ ਜੀ 1874 ਵਿਚ ਸਵਰਗ ਸਿਧਾਰ ਗਏ। ਉਨ੍ਹਾਂ ਤੋਂ ਬਾਅਦ ਬਾਬਾ ਹਰਿਵੱਲਭ ਨੂੰ ਉਨ੍ਹਾਂ ਦੀ ਗੱਦੀ ਪ੍ਰਾਪਤ ਹੋ ਗਈ ਅਤੇ ਉਨ੍ਹਾਂ ਨੇ ਗੁਰੂ-ਸ਼ਿਸ਼ ਰਵਾਇਤ ਬਾਖੂਬੀ ਨਿਭਾਈ। ਉਨ੍ਹਾਂ ਆਪਣੇ ਗੁਰੂ ਸੁਆਮੀ ਤੁਲਜਾ ਗਿਰੀ ਦੀ ਸੰਗੀਤ ਸਾਧਨਾ ਨੂੰ ਜਾਰੀ ਰੱਖਿਆ। ਇਸ ਕਾਰਨ ਹੀ ਸ਼ਾਸਤਰੀ ਸੰਗੀਤ ਵਿਚ ਬਾਬਾ ਹਰਿਵੱਲਭ ਦਾ ਨਾਂ ਸਭ ਤੋਂ ਉੱਪਰ ਆਉਦਾ ਹੈ। ਜਿੱਥੇ ਵੀ ਉਹ ਪੇਸ਼ਕਾਰੀ ਦਿੰਦੇ ਸਨ, ਉੱਥੇ ਹੀ ਸੰਗੀਤਕਾਰਾਂ ਦਾ ਕੁੰਭ ਲੱਗ ਜਾਂਦਾ ਸੀ। ਬਾਬਾ ਹਰਿਵੱਲਭ ਨੇ ਆਪਣੇ ਗੁਰੂ ਦੀ ਯਾਦ ਵਿਚ ਹੀ ਜਲੰਧਰ ਵਿਚ ਸੰਗੀਤ ਸੰਮੇਲਨ ਸ਼ੁਰੂ ਕਰਵਾਇਆ ਸੀ। ਸਮੇਂ ਦੇ ਨਾਲ-ਨਾਲ ਸ਼ਾਸਤਰੀ ਸੰਗੀਤਕਾਰਾਂ ਵਿਚ ਇਸ ਸੰਮੇਲਨ ਦੇ ਪ੍ਰਤੀ ਉਤਸ਼ਾਹ ਲਗਾਤਾਰ ਵੱਧਦਾ ਗਿਆ। ਬਾਬਾ ਹਰਿਵੱਲਭ ਦਾ 1885 ਵਿਚ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ ਦਸ ਸਾਲ ਤਕ ਇਹ ਸੰਮੇਲਨ ਚੱਲਦਾ ਰਿਹਾ ਅਤੇ ਉਨ੍ਹਾਂ ਤੋਂ ਬਾਅਦ ਇਸ ਦਾ ਨਾਂ ਉਨ੍ਹਾਂ ਦੇ ਨਾਮ ’ਤੇ ਹੀ ਕਰ ਦਿੱਤਾ ਗਿਆ। ਫਿਰ ਪੰਡਿਤ ਤੋਲੋ ਰਾਮ ਜੀ ਨੇ ਇਸ ਸੰਗੀਤ ਸੰਮੇਲਨ ਦੀ ਯਾਤਰਾ ਨੂੰ ਅੱਗੇ ਵਧਾਇਆ। ਮਹਾਰਾਜਾ ਕਪੂਰਥਲਾ ਦਾ ਇਸ ਵਿਚ ਭਰਪੂਰ ਯੋਗਦਾਨ ਮਿਲਿਆ ਕਿਉਕਿ ਉਹ ਖ਼ੁਦ ਵੱਡੇ ਸੰਗੀਤ ਪ੍ਰੇਮੀਆਂ ਵਿਚੋਂ ਇਕ ਸਨ। 1908 ਵਿਚ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਉਸਤਾਦ ਸੂਰਜ ਵਿਸ਼ਣੂ ਦਿਗੰਬਰ ਨੇ ਇਸ ਸੰਗੀਤ ਸੰਮੇਲਨ ਦੀ ਪ੍ਰਸਿੱਧੀ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਓਂਕਾਰ ਨਾਥ ਠਾਕੁਰ, ਪੰਡਿਤ ਵਿਨਾਇਕ ਰਾਓ ਪਟਵਰਧਨ ਆਦਿ ਨੇ ਇਸ ਮਹਾਨ ਸੰਮੇਲਨ ਵਿਚ ਆਪਣੀ ਪੇਸ਼ਕਾਰੀ ਨਾਲ ਸ਼ਾਸਤਰੀ ਸੰਗੀਤ ਨੂੰ ਜਨ-ਜਨ ਤਕ ਪਹੁੰਚਾਇਆ। 1928 ਵਿਚ ਤੋਲੋ ਰਾਮ ਦੇ ਦੇਹਾਂਤ ਤੋਂ ਬਾਅਦ ਮਹੰਤ ਦੁਆਰਕਾ ਦਾਸ ਨੇ ਸ਼ਾਸਤਰੀ ਸੰਗੀਤ ਦੇ ਇਸ ਕਾਫਲੇ ਨੂੰ ਅੱਗੇ ਵਧਾ ਕੇ ਹਰਿਵੱਲਭ ਸੰਗੀਤ ਸੰਮੇਲਨ ਦੀ ਲਗਾਤਾਰਤਾ ਲਈ ਇਕ ਟਰੱਸਟ ਦਾ ਗਠਨ ਕੀਤਾ। ਬਾਬਾ ਜੀ ਦੀ ਘਾਲਣਾ ਦੇ ਮੱਦੇਨਜ਼ਰ ਸ਼੍ਰੀ ਦੇਵੀ ਤਾਲਾਬ ਮੰਦਰ ਕੰਪਲੈਕਸ ਵਿਚ ਬਾਬਾ ਹਰਿਵੱਲਭ ਦਾ ਮੰਦਰ ਵੀ ਬਣਾਇਆ ਗਿਆ ਹੈ।

ਸੰਗੀਤ ਪ੍ਰੇਮੀਆਂ ਤੇ ਸੰਗੀਤਕਾਰਾਂ ਨੂੰ ਇਕ ਸੂਤਰ ’ਚ ਪਰੋ ਕੇ ਰੱਖਣਾ

ਟਰੱਸਟ ਦੇ ਜਨਰਲ ਸਕੱਤਰ ਦੀਪਕ ਬਾਲੀ ਦੱਸਦੇ ਹਨ ਕਿ ਇਸ ਸੰਮੇਲਨ ਦਾ ਉਦੇਸ਼ ਸੰਗੀਤ ਪ੍ਰੇਮੀਆਂ ਅਤੇ ਸੰਗੀਤਕਾਰਾਂ ਨੂੰ ਇਕ ਸੂਤਰ ਵਿਚ ਪਰੋ ਕੇ ਰੱਖਣਾ ਹੈ, ਜੋ ਪ੍ਰਥਾ ਬਾਬਾ ਹਰਿਵੱਲਭ ਜੀ ਵੱਲੋਂ ਚਲਾਈ ਗਈ ਸੀ ਉਸ ਨੂੰ ਜਾਰੀ ਰੱਖਣਾ ਹੈ। ਇਸ ਵਾਰ 29 ਦਸੰਬਰ ਨੂੰ ਪਾਰਥ ਭੂਮੰਕਰ, ਪੰਡਿਤ ਚੰਦਰਕਾਂਤ ਪ੍ਰਸਾਦ, ਸੁਰ ਪਿ੍ਰਆ ਸੇਨ, ਪੰਡਿਤ ਉਮਾਕਾਂਤ ਗੁੰਦੇਚਾ, ਅਨੰਤ ਰਮਾਕਾਂਤ, ਸਿਧਾਰਤ ਚੈਟਰਜੀ ਤਬਲਾ, ਚੇਤਨ ਸ਼ੁਕਲਾ ਤਬਲਾ, ਮੰਕਲ ਪ੍ਰਸਾਦ, ਧਰਮਿੰਦਰ ਕੁਮਾਰ, ਪੰਡਿਤ ਅਖਿਲੇਸ਼ ਪਖਾਵਜ, ਉਸਤਾਦ ਨਿਸ਼ਾਂਤ ਖ਼ਾਨ ਆਦਿ ਪੇਸ਼ਕਾਰੀ ਦੇਣਗੇ।

ਪੰਡਿਤ ਵਿਸ਼ਣੂ ਦਿਗੰਬਰ ਨੇ ਬਾਬਾ ਦੀ ਯਾਦਗਾਰ ’ਤੇ ਚੜ੍ਹਾ ਦਿੱਤੀ ਸੀ ਸਾਰੀ ਫੀਸ

ਟਰੱਸਟ ਦੀ ਪ੍ਰਧਾਨ ਪੂਰਣਿਮਾ ਬੇਰੀ ਦੱਸਦੇ ਹਨ ਕਿ ਸੰਮੇਲਨ ਵਿਚ ਕੌਮੀ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਵੱਡੇ-ਵੱਡੇ ਕਲਾਕਾਰ ਪੇਸ਼ਕਾਰੀਆਂ ਦੇ ਚੁੱਕੇ ਹਨ। ਇਹ ਪਰੰਪਰਾ ਅੱਜ ਵੀ ਪੂਰੀ ਤਰ੍ਹਾਂ ਕਾਇਮ ਹੈ। ਜੋ ਪੂਰੀ ਤਰ੍ਹਾਂ ਨਾਲ ਖ਼ੁਦ ਨੂੰ ਸੰਗੀਤ ਨੂੰ ਸਮਰਪਿਤ ਕਰ ਚੁੱਕੇ ਸਨ, ਉਨ੍ਹਾਂ ਵਿਚ ਪੰਡਿਤ ਵਿਸ਼ਣੂ ਦਿਗੰਬਰ ਵੀ ਆਉਦੇ ਹਨ। ਮੰਚ ’ਤੇ ਪੇਸ਼ਕਾਰੀ ਦੇਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਉਸ ਸਮੇਂ 250 ਰੁਪਏ ਦੀ ਫ਼ੀਸ ਦਿੱਤੀ ਗਈ ਸੀ ਤਾਂ ਉਨ੍ਹਾਂ ਨੇ ਉਸ ਨੂੰ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਵਿਚੋਂ ਕੁਝ ਪੈਸੇ ਹੋਰ ਪਾ ਕੇ ਬਾਬਾ ਹਰਿਵੱਲਭ ਦੀ ਯਾਦਗਾਰ ’ਤੇ ਚੜ੍ਹਾ ਦਿੱਤੇ ਸਨ।

ਇਹ ਸ਼ਖ਼ਸੀਅਤਾਂ ਦੇ ਚੁੱਕੀਆਂ ਹਨ ਪੇਸ਼ਕਾਰੀਆਂ

ਬੜੇ ਗੁਲਾਮ ਅਲੀ ਖਾਂ, ਇਮਦਾਦ ਖਾਂ, ਪੰਡਿਤ ਰਵੀ ਸ਼ੰਕਰ, ਵਿਲਾਇਤ ਖਾਂ, ਬਾਲਿਸ਼ਨ ਬੁਵਾ ਇਚਲਕਰੰਜੀਕਰ, ਉਸਤਾਦ ਫਿਆਜ਼ ਖ਼ਾਨ, ਉਸਤਾਦ ਮੌਲਾ ਬਖ਼ਸ਼, ਉਸਤਾਦ ਕਾਲੇ ਖ਼ਾਨ, ਉਸਤਾਦ ਚਾਂਦ ਖ਼ਾਨ, ਪੰਡਿਤ ਿਸ਼ਣਾ ਰਾਓ, ਪੰਡਿਤ ਨਾਰਾਇਣ ਰਓ ਵਿਆਸ, ਪੰਡਿਤ ਵਿਨਾਇਕ ਰਾਓ ਪਟਵਰਧਨ, ਗੰਗੂ ਬਾਈ ਹੰਗਲ, ਪੰਡਿਤ ਮੱਲਿਕਾਅਰਜੁਨ ਮੰਸੂਰ, ਪੰਡਿਤ ਡੀਪੀ ਪਲੁਸਕਰ, ਪੰਡਿਤ ਓਂਕਾਰ ਨਾਥ, ਅਜਾਕਤ ਅਲੀ ਖ਼ਾਨ, ਸਲਾਮਤ ਅਲੀ ਖ਼ਾਨ, ਹਰਿਪ੍ਰਸਾਦ ਚੌਰਸੀਆ, ਉਸਤਾਦ ਅੱਲ੍ਹਾ ਰੱਖਾ ਖ਼ਾਨ, ਸ਼ਾਮਤਾ ਪ੍ਰਸਾਦ, ਿਸ਼ਨ ਜੀ ਮਹਾਰਾਜ, ਉਸਤਾਦ ਜ਼ਾਕਿਰ ਅਲੀ ਖਾਂ, ਸਿੰਘ ਬੰਧੂ, ਬੇਗ਼ਮ ਅਖ਼ਤਰ ਵੀ ਪੇਸ਼ਕਾਰੀ ਦੇ ਚੁੱਕੇ ਹਨ।

– ਅੰਕਿਤ ਸ਼ਰਮਾ