ਜੰਮੂ/ਸ੍ਰੀਨਗਰ ਆਵਾਜ਼ ਬਿਊਰੋ-ਜੰਮੂ ਕਸ਼ਮੀਰ ਵਿੱਚ ਈਦ ਦੇ ਮੌਕੇ ਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਮਸਜਿਦਾਂ ਦੇ ਬਾਹਰ ਧਮਕੀ ਭਰੇ ਪੋਸਟਰ ਲਗਾਏ ਹਨ। ਇਨ੍ਹਾਂ ਵਿੱਚ ਪੁਲਿਸ ਅਤੇ ਸੈਨਾ ਦੇ ਲਈ ਮੁਖਬਰੀ ਕਰਨ ਵਾਲਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉੱਧਰ ਸ੍ਰੀਨਗਰ ਵਿੱਚ ਈਦ ਦੀ ਨਮਾਜ਼ ਦੇ ਬਾਅਦ ਨੌਜਵਾਨਾ ਨੇ ਪਾਕਿਸਤਾਨ ਦੇ ਝੰਡੇ ਲਹਿਰਾਏ ਅਤੇ ਭਾਰਤੀ ਬਲਾਂ ਤੇ ਪਥਰਾਅ ਕੀਤਾ। ਅਨੰਤਨਾਗ ਵਿੱਚ ਵੀ ਸੁਰੱਖਿਆ ਬਲਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਦੇ ਵਿੱਚ ਝੜਪ ਹੋਈ। ਝੜਪਾਂ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਸਮੇਤ 6 ਲੋਕ ਜਖਮੀਂ ਹੋ ਗਏ। ਪੁਲਿਸ ਦੇ ਮੁਤਾਬਕ ਲਸ਼ਕਰ ਨੇ ਪੰਪੋਰ ਦੀ ਆਮਿਰ-ਏ-ਕਬੀਰ ਮਸਜਿਦ ਦੇ ਨਜ਼ਦੀਕ ਪੋਸਟਰ ਲਗਾਏ। ਉਰਦੂ ਵਿੱਚ ਲਿਖੇ ਪੋਸਟਰਾਂ ਵਿੱਚ ਲਸ਼ਕਰ ਨੇ ਕਿਹਾ ਕਿ ਔਰਤਾਂ ਸੈਨਾ ਜਾਂ ਪੁਲਿਸ ਟ੍ਰੇਨਿੰਗ ਕੈਂਪ ਵਿੱਚ ਨਾ ਜਾਣ। ਨਾਲ ਹੀ ਠੇਕੇਦਾਰਾਂ ਨੂੰ ਸੈਨਾ ਦੇ ਨਾਲ ਮਿਲ ਕੇ ਕੰਮ ਨਾ ਕਰਨ ਦੇ ਲਈ ਕਿਹਾ ਗਿਆ ਹੈ। ਪੋਸਟਰਾਂ ਵਿੱਚ ਪੰਪੋਰ ਹਮਲੇ ਵਿੱਚ ਫੌਜ ਵੱਲੋਂ ਮਾਰੇ ਗਏ ਕਸਮੀਰੀਆਂ ਦੇ ਲਈ ਨਮਾਜ-ਏ-ਜਨਾਜਾ ਆਯੋਜਿਤ ਕਰਨ ਦੇ ਲਈ ਸਥਾਨਕ ਯੁਵਕਾਂ ਦੀ ਤਾਰੀਫ ਕੀਤੀ ਗਈ ਹੈ। ਸੈਨਾ ਅਤੇ ਪੁਲਿਸ ਦੀ ਮੁਖਬਰੀ ਕਰਨ ਵਾਲਿਆਂ ਦੇ ਬਾਰੇ ਵਿੱਚ ਜਾਣਕਾਰੀ ਮੰਗੀ ਗਈ ਹੈ।
ਗੰਨ ਹਿੰਸਾ ਬਾਰੇ ਮੇਅਰ ਬਰੈਂਡਾ ਲੌਕ ਦਾ ਬਿਆਨ
ਸਰੀ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਗੰਭੀਰ ਹਾਲਤ ਵਿੱਚ ਹਨ, ਨੇ ਮੈਨੂੰ ਬਹੁਤ


