ਮੋਗਾ:-ਅਕਾਲੀਆਂ ਤੋਂ ਦੁਖੀ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪੰਜਾਬ ਅੰਦਰ ਚਿੱਟਾ, ਸਮੈਕ ਅਤੇ ਹੋਰ ਨਸ਼ੇ ਸਰਕਾਰਾਂ ਦੀ ਦੇਣ ਹਨ। ਕਿਸਾਨ ਕਰਜ਼ੇ ਕਾਰਨ ਮਰ ਰਿਹਾ ਹੈ ਪਰ ਇਸ ਦਾ ਫ਼ਿਕਰ ਕਰਨ ਦੀ ਬਜਾਏ ਸਰਕਾਰ ਅਤੇ ਉਸ ਦੇ ਦਲਾਲ ਐਸ਼ਪ੍ਰਸਤੀ ਕਰਨ ‘ਚ ਲੱਗੇ ਹੋਏ ਹਨ। ਬਾਂਸਲ ਨੇ ਕਿਹਾ ਕਿ ਸਰਕਾਰ ਪੱਲੇਦਾਰਾਂ ਦੇ ਕੰਮਾਂ ਅਤੇ ਟਰੱਕ ਯੂਨੀਅਨਾਂ ਤੋਂ ਮੋਟਾ ਪੈਸੇ ਲੈ ਰਹੀ ਹੈ। ਅੱਜ ਸੂਬੇ ਅੰਦਰ ਫ਼ੈਕਟਰੀਆਂ, ਸ਼ੈਲਰ ਤਬਾਹ ਹੋ ਗਏ ਹਨ ਅਤੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਬਾਂਸਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਹੀਰਾ ਕਹਿ ਕੇ ਅਕਾਲੀ ਦਲ ਵਿਚ ਸ਼ਾਮਲ ਕੀਤਾ ਸੀ ਪਰ ਜਦ ਇਹ ਹੀਰਾ ਭ੍ਰਿਸ਼ਟਾਚਾਰ ਵਿਚ ਸ਼ਾਮਲ ਨਾ ਹੋਇਆ ਤਾਂ ਉਨ੍ਹਾਂ ਨੂੰ ਅਣਦੇਖਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ‘ਪੋਲ ਖੋਲ੍ਹ’ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਚਿੱਟੇ ਸਮੇਤ ਨਸ਼ੇ ਦਾ ਪੂਰਾ ਕਾਰੋਬਾਰ ਮਿੰਟਾਂ ਵਿਚ ਬੰਦ ਕਰਵਾ ਸਕਦੀ ਹੈ। ਮੰਗਤ ਰਾਏ ਬਾਂਸਲ ਨੇ ਕਿਹਾ ਕਿ ਉਹ ਜਾਂ ਉਨ੍ਹਾਂ ਦੀ ਪਤਨੀ ਚੋਣ ਮੈਦਾਨ ਵਿਚ ਆਉਣਗੇ ਪਰ ਲੋਕਾਂ ਦੇ ਇਕੱਠ ਨੇ ਅੱਜ ਉਨ੍ਹਾਂ ਨੂੰ ਟਿਕਟ ਦੇ ਦਿਤੀ ਹੈ। ਇਸ ਮੌਕੇ ਪ੍ਰੇਮ ਸਿੰਘ ਦੋਦੜਾ, ਪੱਲੇਦਾਰ ਯੂਨੀਅਨ ਦੇ ਜਰਨੈਲ ਸਿੰਘ ਖ਼ਾਲਸਾ, ‘ਆਪ’ ਛੱਡ ਕੇ ਆਏ ਗੁਰਜੰਟ ਸਿੰਘ ਅਲੀਸ਼ੇਰ ਨੇ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਤੋਂ ਇਲਾਵਾ ਪਿੰਡਾਂ ਦੇ ਪੰਚ-ਸਰਪੰਚ, ਵਪਾਰੀ, ਕਿਸਾਨ, ਮਜ਼ਦੂਰ, ਔਰਤਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


