ਪੰਜਾਬ ਕੈਬਨਿਟ ਦੇ ਦੋ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਮੇਧ ਸਿੰਘ ਸੈਣੀ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਾ ਕਰ ਸਕਣ ਕਾਰਨ ਆਪਣੀ ਹੀ ਸਰਕਾਰ ਦੀ ਪੁਲਿਸ ਦੀ ਕੁਸ਼ਲਤਾ ਉੱਪਰ ਸਵਾਲ ਚੁੱਕੇ ਹਨ।
ਦਿ ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ, ਰੰਧਾਵਾ ਨੇ ਸਵਾਲ ਚੁੱਕਿਆ, “ਸਾਡੀ ਪੁਲਿਸ ਬਹੁਤ ਦਿਨਾਂ ਤੋਂ ਪਿੱਛਾ ਕਰ ਰਹੀ ਹੈ ਪਰ ਗ੍ਰਿਫ਼ਤਾਰੀ ਵਿੱਚ ਅਸਫ਼ਲ ਹੈ। ਮੈਂ ਪੰਜਾਬ ਪੁਲਿਸ ਦੀ ਭਰੋਸੇਯੋਗਤਾ ਬਾਰੇ ਸਵਾਲ ਚੁੱਕ ਰਿਹਾ ਹਾਂ। ਸਾਥੋਂ ਇੱਕ ਅਜਿਹਾ ਬੰਦਾ ਨਹੀਂ ਫੜਿਆ ਜਾ ਰਿਹਾ ਜਿਸ ਕੋਲ ਜ਼ੈਡ ਸੁਰੱਖਿਆ ਸੀ।”
ਦੂਜੇ ਪਾਸੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਬਾਜਵਾ ਨੇ ਇੱਕ ਜ਼ੈਡ ਸੁਰੱਖਿਆ ਹਾਸਲ ਬੰਦੇ ਦੇ ਫਰਾਰ ਹੋ ਜਾਣ ‘ਤੇ ਸਵਾਲ ਚੁੱਕਿਆ।
ਬਾਜਵਾ ਨੇ ਪੁੱਛਿਆ, “ਜਦੋਂ ਜ਼ੈਡ ਸੁਰੱਖਿਆ ਹਾਸਲ ਕੋਈ ਵਿਅਕਤੀ ਅੰਡਰਗਰਾਊਂਡ ਹੋ ਜਾਂਦਾ ਹੈ ਤਾਂ ਇਸ ਨਾਲ ਪੁਲਿਸ ਦੇ ਕੰਮ ਕਾਜ ‘ਤੇ ਹੀ ਸਵਾਲ ਉੱਠਦਾ ਹੈ।”