Skip to content
Wednesday, October 21, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਸ਼ਰਧਾਂਜਲੀ Obituaries

ਸਵਾਮੀ ਅਗਨੀਵੇਸ਼ ਦਾ 80 ਸਾਲ ਦੀ ਉਮਰ ‘ਚ ਦਿਹਾਂਤ

By Admin Published 2 min read
ਸਵਾਮੀ ਅਗਨੀਵੇਸ਼ ਦਾ 80 ਸਾਲ ਦੀ ਉਮਰ ‘ਚ ਦਿਹਾਂਤਸਮਾਜ ਸੇਵਕ ਅਤੇ ਆਰੀਆ ਸਮਾਜ ਦੇ ਪ੍ਰਸਿੱਧ ਨੇਤਾ ਸਵਾਮੀ ਅਗਨੀਵੇਸ਼ ਦਾ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਕੁਝ ਦਿਨ ਪਹਿਲਾਂ ਸਵਾਮੀ ਅਗਨੀਵੇਸ਼ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਸਨੂੰ ਨਵੀਂ ਦਿੱਲੀ ਦੇ ਇੰਸਟੀਚਿਊਟ ਆਫ ਲਿਵਰ ਐਂਡ ਬਾਇਲਰੀ ਸਾਇੰਸਜ਼ (ਆਈਐਲਬੀਐਸ) ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦਾ ਇਲਾਜ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਸੀ। ਪਰ ਸਿਹਤ ਵਿਚ ਕੋਈ ਸੁਧਾਰ ਨਹੀਂ ਹੋਇਆ। ਉਨ੍ਹਾਂ ਨੂੰ ਲਿਵਰ ਸਿਰੋਸਿਸ ਅਤੇ ਮਲਟੀ ਅੰਗ ਦੇ ਅਸਫਲ ਹੋਣ ਕਾਰਨ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।

ਸਵਾਮੀ ਅਗਨੀਵੇਸ਼ ਅਕਸਰ ਚਰਚਾ ਵਿਚ ਰਹਿੰਦੇ ਹਨ ਅਤੇ ਸਮਾਜਿਕ ਮੁੱਦਿਆਂ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਜ਼ਾਹਰ ਕਰਦੇ ਹਨ। ਉਨ੍ਹਾਂ ਨੇ 1970 ਵਿਚ ਆਰੀਆ ਸਭਾ ਨਾਮ ਦੀ ਇਕ ਰਾਜਨੀਤੀ ਪਾਰਟੀ ਬਣਾਈ। 1977 ਵਿਚ ਉਹ ਹਰਿਆਣਾ ਵਿਧਾਨ ਸਭਾ ਵਿਚ ਵਿਧਾਇਕ ਚੁਣੇ ਗਏ ਅਤੇ ਹਰਿਆਣਾ ਸਰਕਾਰ ਵਿਚ ਸਿੱਖਿਆ ਮੰਤਰੀ ਵਜੋਂ ਵੀ ਸੇਵਾ ਕੀਤੀ। 1981 ਵਿਚ ਸਵਾਮੀ ਅਗਨੀਵੇਸ਼ ਨੇ ਬੰਧੂਆਂ ਮੁਕਤੀ ਮੋਰਚਾ ਨਾਮ ਦੀ ਇਕ ਸੰਸਥਾ ਦੀ ਸਥਾਪਨਾ ਕੀਤੀ। ਸਾਲ 2011 ਵਿਚ ਸਵਾਮੀ ਅਗਨੀਵੇਸ਼ ਨੇ ਅੰਨਾ ਹਜ਼ਾਰੇ ਦੀ ਅਗਵਾਈ ਵਾਲੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿਚ ਵੀ ਹਿੱਸਾ ਲਿਆ ਸੀ। ਉਨ੍ਹਾਂ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਵੀ ਹਿੱਸਾ ਲਿਆ। ਉਹ 8 ਤੋਂ 11 ਨਵੰਬਰ ਤੱਕ ਤਿੰਨ ਦਿਨ ਬਿਗ ਬੌਸ ਦੇ ਘਰ ਵਿਚ ਵੀ ਰਹੇ। ਸਵਾਮੀ ਅਗਨੀਵੇਸ਼ ਵਿਧਾਇਕ ਅਤੇ ਮੰਤਰੀ ਵੀ ਰਹੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਸ਼ਰਧਾਂਜਲੀ Obituaries →
Share on WhatsApp