Skip to content
Wednesday, October 21, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਸੁਮੇਧ ਸੈਣੀ ਮਾਮਲਾ: ਪੰਜਾਬ ਕੈਬਨਿਟ ਮੰਤਰੀਆਂ ਨੇ ਪੁੱਛਿਆ ‘ਜ਼ੈਡ ਸੁਰੱਖਿਆ ‘ਚੋਂ ਬੰਦਾ ਭੱਜਿਆ ਕਿਵੇਂ?’

By Admin Published 1 min read

ਪੰਜਾਬ ਕੈਬਨਿਟ ਦੇ ਦੋ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਮੇਧ ਸਿੰਘ ਸੈਣੀ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਾ ਕਰ ਸਕਣ ਕਾਰਨ ਆਪਣੀ ਹੀ ਸਰਕਾਰ ਦੀ ਪੁਲਿਸ ਦੀ ਕੁਸ਼ਲਤਾ ਉੱਪਰ ਸਵਾਲ ਚੁੱਕੇ ਹਨ।

ਦਿ ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ, ਰੰਧਾਵਾ ਨੇ ਸਵਾਲ ਚੁੱਕਿਆ, “ਸਾਡੀ ਪੁਲਿਸ ਬਹੁਤ ਦਿਨਾਂ ਤੋਂ ਪਿੱਛਾ ਕਰ ਰਹੀ ਹੈ ਪਰ ਗ੍ਰਿਫ਼ਤਾਰੀ ਵਿੱਚ ਅਸਫ਼ਲ ਹੈ। ਮੈਂ ਪੰਜਾਬ ਪੁਲਿਸ ਦੀ ਭਰੋਸੇਯੋਗਤਾ ਬਾਰੇ ਸਵਾਲ ਚੁੱਕ ਰਿਹਾ ਹਾਂ। ਸਾਥੋਂ ਇੱਕ ਅਜਿਹਾ ਬੰਦਾ ਨਹੀਂ ਫੜਿਆ ਜਾ ਰਿਹਾ ਜਿਸ ਕੋਲ ਜ਼ੈਡ ਸੁਰੱਖਿਆ ਸੀ।”

ਦੂਜੇ ਪਾਸੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਬਾਜਵਾ ਨੇ ਇੱਕ ਜ਼ੈਡ ਸੁਰੱਖਿਆ ਹਾਸਲ ਬੰਦੇ ਦੇ ਫਰਾਰ ਹੋ ਜਾਣ ‘ਤੇ ਸਵਾਲ ਚੁੱਕਿਆ।

ਬਾਜਵਾ ਨੇ ਪੁੱਛਿਆ, “ਜਦੋਂ ਜ਼ੈਡ ਸੁਰੱਖਿਆ ਹਾਸਲ ਕੋਈ ਵਿਅਕਤੀ ਅੰਡਰਗਰਾਊਂਡ ਹੋ ਜਾਂਦਾ ਹੈ ਤਾਂ ਇਸ ਨਾਲ ਪੁਲਿਸ ਦੇ ਕੰਮ ਕਾਜ ‘ਤੇ ਹੀ ਸਵਾਲ ਉੱਠਦਾ ਹੈ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp