Ad-Time-For-Vacation.png

ਸੁਣੋ ਵੇ ਕਲਮਾਂ ਵਾਲਿਉ…!

ਦੋ ਸਾਲ ਪਹਿਲਾਂ ਇਕ ਰੰਗਕਰਮੀ ਰੇਖਾ ਠਾਕਰ ਨੇ ਬਰਨਾਲਾ ਵਿਖੇ ‘ਲੇ ਮਸ਼ਾਲੇਂ’ ਨਾਟਕ ਖੇਡਿਆ। ਰੰਗਕਰਮੀ ਰੇਖਾ ਠਾਕੁਰ ਪੁਣੇ ਜਾਂ ਮਹਾਂਰਾਸ਼ਟਰ ਤੋਂ ਸੀ। ਉਹ ਇਸ ਨਾਟਕ ਨੂੰ ਦੇਸ਼ ਭਰ ਵਿਚ ਲੋਕਾਂ ਨੂੰ ਵਿਖਾਉਣ ਘਰੋਂ ਚੱਲੀ ਹੋਈ ਸੀ। ਉਹ ਇਕੱਲੀ ਹੀ ਨਾਟਕ ਦੀ ਮੁੱਖ ਪਾਤਰ ਸੀ। ਉਸ ਨੇ 30 ਮਿੰਟਾਂ ਦੇ ਲਗਭਗ ਸਮੇਂ ‘ਚ ਸਟੇਜ ਤੇ ਅਪਣੀ ਅਦਾਕਾਰੀ ਦੇ ਜਲਵੇ ਨਾਲ ਦਰਸ਼ਕਾਂ ਨੂੰ ਕੁਸਕਣ ਤਕ ਨਹੀਂ ਦਿਤਾ। ਲੋਕ ਸਾਹ ਰੋਕ ਕੇ ਨਾਟਕ ਨੂੰ ਵੇਖਦੇ ਰਹੇ। ਕੁੱਝ ਉਸ ਦੀ ਪ੍ਰਭਾਵਸ਼ਾਲੀ ਅਦਾਕਾਰੀ ਸੀ ਅਤੇ ਕੁੱਝ ਸਮਾਜਕ ਸਰੋਕਾਰ ਨਾਲ ਜੁੜਿਆ ਉਸ ਦੇ ਨਾਟਕ ਦਾ ਵਿਸ਼ਾ ਸੀ ਜੋ 13 ਜਾਂ 14 ਸਾਲਾਂ ਤੋਂ ਭੁੱਖ ਹੜਤਾਲ ‘ਤੇ ਬੈਠੀ ਈਰੋਮ ਸ਼ਰਮੀਲਾ ਚਾਨੂ ਦੀ ਕਹਾਣੀ ਦੱਸ ਰਿਹਾ ਸੀ। ਈਰੋਮ ਸ਼ਰਮੀਲਾ ਚਾਨੂੰ ਭਾਰਤੀ ਐਕਟ 1958 ਤਹਿਤ ਅਫ਼ਸਪਾ (ਆਰਮਡ ਫ਼ੋਰਸਜ਼ ਸਪੈਸ਼ਲ ਪਾਵਰ) ਜੋ ਇਕ ਕਾਲਾ ਕਾਨੂੰਨ ਹੈ, ਉਸ ਨੂੰ ਉੱਤਰੀ ਪੂਰਬੀ ਰਾਜਾਂ ਤੋਂ ਹਟਾਉਣ ਲਈ ਭੁੱਖ ਹੜਤਾਲ ‘ਤੇ ਬੈਠੀ ਹੋਈ ਸੀ। ਇਹ ਕਾਨੂੰਨ ਸੱਭ ਤੋਂ ਜ਼ਿਆਦਾ ਔਰਤਾਂ, ਦਲਿਤਾਂ ਅਤੇ ਆਦਿਵਾਸੀਆਂ ਨੂੰ ਸ਼ਿਕਾਰ ਬਣਾ ਰਿਹਾ ਹੈ।

ਕਸ਼ਮੀਰ ਅਤੇ ਉੱਤਰੀ ਪੂਰਬੀ ਰਾਜਾਂ ਵਿਚ ਸੁਰੱÎਖਿਆ ਬਲਾਂ ਦੁਆਰਾ ਜਿਸਮਾਨੀ ਸ਼ੋਸ਼ਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਥੋਂ ਦੇ ਲੋਕਾਂ ਦਾ ਸਰੀਰਕ, ਮਾਨਸਿਕ ਅਤੇ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਇਰਨ ਲੇਡੀ ਚਾਨੂੰ 4 ਨਵੰਬਰ 2000 ਤੋਂ ਲਗਾਤਾਰ ਭੁੱਖ ਹੜਤਾਲ ‘ਤੇ ਬੈਠੀ ਅਪਣਾ ਸੰਘਰਸ਼ ਜਾਰੀ ਰੱਖ ਰਹੀ ਹੈ। ਜਦ ਲੋਕਾਂ ਦੇ ਵਾਅਦੇ ਵਫ਼ਾ ਨਾ ਹੋਣ ਤਾਂ ਲੋਕ ਰੋਹ ਉਠਣਾ ਹੀ ਹੁੰਦਾ ਹੈ। ਲੋਕ ਕਿੰਨਾ ਕੁ ਚਿਰ ਨਿਤਾਣੇ ਬਣੇ ਰਹਿਣਗੇ। ਆਖ਼ਰ ਉਨ੍ਹਾਂ ਨੇ ਗਲੇ-ਸੜੇ ਪ੍ਰਬੰਧ ਵਿਰੁਧ ਲੜਨਾ ਹੀ ਹੁੰਦਾ ਹੈ। ਸਰਕਾਰਾਂ ਦੇ ਸਤਾਏ ਲੋਕ ਅਪਣੇ ਆਪ ਨੂੰ ਬਚਾਉਣ ਲਈ ਧਰਨੇ ਮੁਜ਼ਾਹਰੇ ਅਪਣੀ ਸ਼ਕਤੀ ਮੁਤਾਬਕ ਕਰਦੇ ਹਨ ਅਤੇ ਕਰ ਰਹੇ ਹਨ। ਉਥੋਂ ਦਾ ਸਰਕਾਰੀ ਤੰਤਰ ਜ਼ਬਰਦਸਤੀ ਉਸ ਨੂੰ ਹਸਪਤਾਲ ਵਿਚ ਗੁਲੂਕੋਜ਼ ਦੇ ਰਿਹਾ ਹੈ, ਇਥੋਂ ਤਕ ਕਿ ਉਸ ਉਪਰ ਖ਼ੁਦਕੁਸ਼ੀ ਦਾ ਕੇਸ ਵੀ ਦਰਜ ਹੋਇਆ ਹੈ। ਸਾਲ 2006 ਵਿਚ ਦਿਤੇ ਧਰਨੇ ਲਈ ਉਸ ਵਿਰੁਧ ਕੇਸ ਚੱਲ ਰਿਹਾ ਹੈ। ਪਰ ਉਹ ਦ੍ਰਿੜ ਨਿਸ਼ਚਾ ਕਰ ਕੇ ਕਾਲੇ ਕਾਨੂੰਨ ਨੂੰ ਵਾਪਸ ਕਰਾਉਣ ਜਾਂ ਬੰਦ ਕਰਨ ਲਈ ਜਜ਼ਬਾ ਧਾਰੀ ਬੈਠੀ ਹੈ। ਅਫ਼ਸਪਾ ਦੀ ਹੋ ਰਹੀ ਦੁਰਵਰਤੋਂ ਤੋਂ ਪ੍ਰੇਸ਼ਾਨ ਆਮ ਲੋਕਾਂ ਨੂੰ ਪੈਰਾਂ ਹੇਠ ਰੁਲਣ ਤੋਂ ਬਚਾਉਣ ਲਈ ਕਈ ਵਾਰ ਲੋਕ ਰਾਏ ਵੀ ਬਣ ਚੁੱਕੀ ਹੈ। ਪਰ ਸਰਕਾਰ ਹੈ ਕਿ ਮਾਨਤੀ ਨਹੀਂ।

ਭਾਰਤ ਦੇ ਸੰਘਰਸ਼ਸੀਲ ਤੇ ਸੰਵੇਦਨਸ਼ੀਲ ਲੋਕ ਉਸ ਵਿਚਾਰੀ ਦੀ ਜਾਨ ਬਚਾਉਣ ਲਈ ਇਕੱਠੇ ਹੋ ਰਹੇ ਹਨ। ਗਾਂਧੀ ਨੂੰ ਅੰਗਰੇਜ਼ਾਂ ਦੇ ਰਾਜ ਵਿਚ ਵੀ 20 ਦਿਨ ਤੋਂ ਜ਼ਿਆਦਾ ਕਿਤੇ ਭੁੱਖ ਹੜਤਾਲ ‘ਤੇ ਨਹੀਂ ਬੈਠਣਾ ਪਿਆ। ਪਰ ਅੱਜ ਅਸੀਂ ਆਜ਼ਾਦ ਭਾਰਤ ਦਾ ਰੌਲਾ ਪਾਉਂਦੇ ਨਹੀਂ ਥਕਦੇ ਕਿ ਗਾਂਧੀ ਨੇ ਆਜ਼ਾਦੀ ਲੈ ਕੇ ਦਿਤੀ ਪਰ ਉਸ ਦੀ ਮਾਂ ਪਾਰਟੀ ਕਾਂਗਰਸ 10 ਸਾਲ ਰਾਜ ਕਰ ਕੇ ਲਾਂਭੇ ਹੋ ਗਈ ਹੈ। 13 ਸਾਲਾਂ ਤੋਂ ਭੁੱਖ ਹੜਤਾਲ ‘ਤੇ ਬੈਠੀ ਈਰੋਮ ਸ਼ਰਮੀਲਾ ਚਾਨੂੰ ਦੇ ਮਾਮਲੇ ਵਿਚ ਸਰਕਾਰ ਦੀ ਬੇਵਕੂਫ਼ੀ ਦਾ ਕੋਈ ਜਵਾਬ ਨਹੀਂ।

ਸਰਕਾਰ ਜਿਹੜੀ 1947 ਤੋਂ ਸੁਤੰਤਰਤਾ ਅਤੇ 1950 ਤੋਂ ਗਣਤੰਤਰ ਦਿਵਸ ਮਨਾਉਂਦੀ ਆ ਰਹੀ ਹੈ, ਇਸ ਮਸਲੇ ਵਲ ਕੋਈ ਧਿਆਨ ਨਹੀਂ ਦੇ ਰਹੀ। ਭਾਰਤੀ ਲੋਕ ਖੱਬੇਪੱਖੀ ਧਿਰਾਂ ਨਾਲ ਰਲ ਕੇ ਸਿੱਧੇ ਵਿਦੇਸ਼ੀ ਨਿਵੇਸ਼ ਦੀ ਖੁਲ੍ਹ ਦੇਣ ਦੇ ਵਿਰੁਧ ਤਾਂ ਹੋ ਸਕਦੇ ਹਨ ਤੇ ਭਾਰਤ ਬੰਦ ਕਰ ਸਕਦੇ ਹਨ ਪਰ ਉਸ ਲਈ ਹਾਅ ਦਾ ਨਾਹਰਾ ਨਹੀਂ ਮਾਰ ਸਕਦੇ? ਦੇਸ਼ ਦਾ ਮੀਡੀਆ ਫ਼ਿਲਮੀ ਨਾਇਕਾਵਾਂ ਦੇ ਹੁਸਨ ਦੇ ਆਲੇ ਦੁਆਲੇ ਘੁੰਮਦਾ ਫਿਰਦਾ ਹੈ। ਕ੍ਰਿਕਟ ਮੈਚ ਦਾ ਸਿੱਧਾ ਪ੍ਰਸਾਰਣ, ਐਡਵਰਟਾਈਜ਼ਮੈਂਟ ਆਦਿ ਪਿੱਛੇ ਟੁੱਟ ਕੇ ਪੈ ਜਾਂਦਾ ਹੈ ਪਰ ਉਹ ਗ਼ਰੀਬ ਮਾਪਿਆਂ ਦੀ ਬਾਲੜੀ, ਲੋਕ ਆਗੂ ਜਿਹੜੀ ਦਹਾਕੇ ਤੋਂ ਵੱਧ ਸਮੇਂ ਤੋਂ ਅੰਨ ਨੂੰ ਮੂੰਹ ਨਹੀਂ ਲਾ ਰਹੀ, ਨੂੰ ਬੇਰੁਖ਼ੀ ਦਾ ਸ਼ਿਕਾਰ ਕਦੋਂ ਤਕ ਬਣਾਏਗਾ, ਪਤਾ ਨਹੀਂ।

ਈਰੋਮ ਸ਼ਰਮੀਲਾ ਚਾਨੂੰ ਲਈ ਫ਼ੈਸਲਾਕੁਨ ਸੰਘਰਸ਼ ਕਰਨਾ ਤੇ ਲੋਕ ਰੋਹ ਪੈਦਾ ਕਰਨਾ ਵਕਤ ਦਾ ਤਕਾਜ਼ਾ ਹੈ। ਨਵੀਂ ਸਰਕਾਰ ਨੂੰ ਮਸਲਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਪਹਿਲਾਂ ਦੀਆਂ ਸਰਕਾਰਾਂ ਵਲੋਂ ਖ਼ਰਾਬ ਕੀਤੇ ਅਕਸ ਦੇ ਦਾਗ਼ਾਂ ਨੂੰ ਧੋਣਾ ਮੌਕੇ ਦੀ ਮੋਦੀ ਸਰਕਾਰ ਦੇ ਹੱਥ ਵਿਚ ਹੈ, ਨਹੀਂ ਤਾਂ ਫਿਰ ਮਾਰਕਸ ਦੇ ਸਿਪਾਹੀਆਂ, ਭਗਤ ਸਿੰਘ ਦੇ ਸਾਥੀਆਂ, ਬਾਬੇ ਨਾਨਕ ਦੇ ਪੁਤਰਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਜੰਗੀ ਖ਼ਾਲਸੇ ਨੂੰ ਬਰਾਬਰੀ ਲਈ ਤਾਂਘਦੀ ਆ ਰਹੀ ਜਨਤਾ ਅਤੇ ਕ੍ਰਾਂਤੀ ਦੀ ਚਿਣਗ ਲਈ ਤਾਂਘਦੇ ਉੱਤਰ ਪੂਰਬੀ ਰਾਜਾਂ ਦੇ ਲੋਕਾਂ ਦੇ ਹੱਕ ਵਿਚ ਸੰਘਰਸ਼ਸੀਲ ਲੋਕਾਂ ਨੂੰ ਕੁੱਝ ਨਾ ਕੁੱਝ ਤਾਂ ਕਰਨਾ ਹੀ ਪਵੇਗਾ। ਅਫ਼ਸਪਾ ਕਾਨੂੰਨ ਵਿਰੁਧ ਜ਼ੋਰਦਾਰ ਸੰਘਰਸ਼ ਵਿਢਣਾ ਹੀ ਪਵੇਗਾ। ਸੰਘਰਸ਼ ਦੀ ਸੁਨਾਮੀ ਦਾ ਮੁਹਾਣ ਸਰਕਾਰ ਵਿਰੁਧ ਮੋੜਨਾ ਹੀ ਪਵੇਗਾ ਅਤੇ ਸੰਘਰਸ਼ ਕਰਨ ਵਾਲੀਆਂ ਧਿਰਾਂ ਨੂੰ ਵੀ ਹਾਅ ਦਾ ਨਾਹਰਾ ਮਾਰਨਾ ਪਵੇਗਾ।-ਸਪੋਕਸਮੈਨ

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.