ਪੁਨੀਤ ਬਾਵਾ, ਲੁਧਿਆਣਾ : ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਸੁਰਜੀਤ ਸਿੰਘ ਲੋਧੀਵਾਲ ਨੇ ਕਿਹਾ ਕਿ ਬੀਤੇ ਦਿਨੀਂ ਜਗਰਾਓਂ ਵਿਖੇ ਇਕ ਵੈਟਰਨਰੀ ਅਫ਼ਸਰ ਵੱਲੋਂ ਸਾਡੇ ਸਾਥੀ ਪਲਵਿੰਦਰ ਸਿੰਘ ਸਿੱਧੂ ਐਸਵੀਆਈ ਜਗਰਾਓਂ ਨਾਲ ਕੁੱਟਮਾਰ ਤੇ ਬਦਤਮੀਜ਼ੀ ਕੀਤੀ ਗਈ ਸੀ, ਜਿਸ ਦੀ ਉਹ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦੇ ਹਨ। ਉਨਾਂ੍ਹ ਕਿਹਾ ਕਿ ਸਾਨੂੰ ਇਨਸਾਫ਼ ਦੀ ਕੋਈ ਆਸ ਨਹੀਂ, ਸਗੋਂ ਸਾਡੇ ਐੱਸਵੀਆਈ ਸਾਥੀ ਅਤੇ ਹੋਰ ਵੈਟਰਨਰੀ ਇੰਸਪੈਕਟਰਜ਼ ਸਾਥੀਆਂ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਖਦਸ਼ਾ ਹੈ। ਉਨਾਂ੍ਹ ਕਿਹਾ ਕਿ ਜ਼ਿਲ੍ਹੇ ਦੇ ਹੋਰ ਸਾਥੀਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ/ਵਿਅਕਤੀਆਂ ਦੀ ਟੀਮ ਤੋਂ ਕਰਵਾਈ ਜਾਵੇ, ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ। ਮੌਜੂਦਾ ਸਮੇਂ ਜੋ ਅਫਸਰ ਜਾਂਚ ਅਧਿਕਾਰੀ ਲਾਏ ਗਏ ਹਨ ਸਾਨੂੰ ਉਨਾਂ੍ਹ ਤੋਂ ਸਾਨੂੰ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ। ਉਨਾਂ੍ਹ ਕਿਹਾ ਕਿ ਜੇਕਰ ਜਲਦਬਾਜ਼ੀ ਵਿਚ ਕਿਸੇ ਵੀ ਵੈਟਰਨਰੀ ਇੰਸਪੈਕਟਰ ਸਾਥੀ ਦਾ ਕਿਸੇ ਵੀ ਕਿਸਮ ਦਾ ਵੀ ਨੁਕਸਾਨ ਹੋਇਆ ਤਾਂ ਇਸ ਦਾ ਜ਼ਿੰਮੇਵਾਰ ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀ ਹੋਣਗੇ। ਜੇਕਰ ਕਿਸੇ ਨੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਾਰੇ ਸੂਬਾ ਭਰ ਦੇ ਵੈਟਨਰੀ ਇੰਸਪੈਕਟਰ ਵਿਭਾਗ ਦਾ ਕੰਮ ‘ਵਰਕ ਟੂ ਰੂਲ’ ਅਤੇ ਪੰਜਾਬ ਪੱਧਰ ‘ਤੇ ਧਰਨੇ ਮੁਜ਼ਾਹਰੇ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਮੁਖਤਿਆਰ ਸਿੰਘ ਬੇਰ ਕਲਾਂ, ਜ਼ਿਲ੍ਹਾ ਜਨਰਲ ਸਕੱਤਰ ਰਾਜਦੀਪ ਸਿੰਘ ਧਰੌੜ, ਮਨਤੇਗ ਸਿੰਘ ਮਕਸੂਦੜਾ, ਕੁਲਵੀਰ ਸਿੰਘ ਰਾਏ, ਸਾਬਕਾ ਸੂਬਾ ਸਲਾਹਕਾਰ ਗੁਰਦੀਪ ਸਿੰਘ ਬਾਸੀ, ਸਾਹਿਲ ਸੋਨੀ ਪਾਇਲ, ਕੁਲਦੀਪ ਸਿੰਘ ਜਗਰਾਓਂ, ਹਰਪ੍ਰਰੀਤ ਸਿੰਘ ਲਲਤੋਂ ਤੇ ਜਗਰੂਪ ਸਿੰਘ ਹਾਂਸਪੁਰੀ ਸਮੇਤ ਹੋਰ ਵੀ ਬਹੁਤ ਸਾਰੇ ਵੈਟਰਨਰੀ ਇੰਸਪੈਕਟਰ ਸਾਥੀ ਹਾਜ਼ਰ ਸਨ।


