ਵਕੀਲ ਮਹਿਰੋਂ, ਮੋਗਾ : ਸਿਵਲ ਸਰਜਨ ਡਾ.ਰਾਜੇਸ਼ ਅੱਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੀਮਾ ਚੋਪੜਾ ਦੀ ਅਗਵਾਈ ਹੇਠ ਸਿਹਤ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਸਥਾਨਿਕ ਸੀਐੱਚਸੀ ਡਰੋਲੀ ਭਾਈ ਵਿਖੇ ਆਯੂਸ਼ਮਾਨ ਪੋ੍ਗਰਾਮ ਦੀ ਲਾਂਚਿੰਗ ਕੀਤੀ ਗਈ, ਜਿਸਦੇ ਤਹਿਤ 17 ਸਤੰਬਰ ਤੋਂ 02 ਅਕਤੂਬਰ ਤੱਕ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਸੀਮਾ ਚੋਪੜਾ ਨੇ ਕਿਹਾ ਕਿ ਸਿਹਤ ਜਾਗਰੂਕਤਾ ਲਿਆਉਣ ਲਈ ਵੱਖ-ਵੱਖ ਪੋ੍ਗਰਾਮ ਉਲੀਕੇ ਜਾਣਗੇ। ਉਨਾਂ੍ਹ ਅੱਗੇ ਕਿਹਾ ਕਿ ਆਯੂਸ਼ਮਾਨ ਸਕੀਮ ਤਹਿਤ ਹਰ ਯੋਗ ਲਾਭਪਾਤਰੀ ਨੂੰ ਕਵਰ ਕਰਨ ਲਈ ਨਵੇਂ ਕਾਰਡ ਬਣਾਉਣ ਸਬੰਧੀ ਕੈਪਾਂ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿਹਤ ਸੰਸਥਾਵਾਂ ਵਿਖੇ ਖੂਨਦਾਨ ਕੈਂਪ ਵੀ ਲਗਾਏ ਜਾਣਗੇ ਅਤੇ ਨਾਲ ਹੀ ਅੰਗਦਾਨ ਨੂੰ ਉਤਸਾਹਿਤ ਕਰਨ ਸਬੰਧੀ ਸਹੁੰ ਚੁੱਕ ਸਮਾਗਮ ਵੀ ਆਯੋਜਿਤ ਕੀਤੇ ਜਾਣਗੇ। ਉਨਾਂ੍ਹ ਦੱਸਿਆ ਕਿ ਸਾਫ-ਸਫਾਈ ਦੇ ਮਹੱਤਵ ਨੂੰ ਹੁਲਾਰਾ ਦੇਣ ਲਈ ਸਵੱਛਤਾ ਅਭਿਆਨ ਵੀ ਸਿਹਤ ਸੰਸਥਾਵਾਂ ਵਿਖੇ ਚਲਾਏ ਜਾਣਗੇ ਅਤੇ ਇਹ ਪੋ੍ਗਰਾਮ 2 ਅਕਤੂਬਰ ਨੂੰ ਮੁਕੰਮਲ ਹੋਵੇਗਾ।ਡਾ.ਸੀਮਾ ਚੋਪੜਾ ਨੇ ਦਸਿਆ ਕਿ ਇਸ ਪੋ੍ਗਰਾਮ ਤਹਿਤ ਪਹਿਲੇ ਹਫਤੇ ਕਮਿਊਨੀਕੇਬਲ ਡਿਸੀਜ਼ ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ ਜਦਕਿ ਦੂਸਰੇ ਹਫ਼ਤੇ ਨਾਨ-ਕਮਿਊਨੀਕੇਬਲ ਡਿਸੀਜ਼ ਅਤੇ ਤੀਸਰੇ ਹਫ਼ਤੇ ਜੱਚਾ ਬੱਚਾ ਸਿਹਤ ਸੰਭਾਲ ਬਾਰੇ ਜਾਗਰੂਕਤਾ ਪੋ੍ਗਰਾਮ ਹੋਣਗੇ। ਉਨਾਂ੍ਹ ਕਿਹਾ ਕਿ ਇਸ ਪੋ੍ਗਰਾਮ ਵਿੱਚ ਸਾਰੇ ਸਿਹਤ ਕਾਮੇ, ਆਂਗਣਵਾੜੀ ਸੈਂਟਰ ਅਤੇ ਪੇਂਡੂ ਵਿਕਾਸ ਦੇ ਕਾਮੇ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਪੋ੍ਗਰਾਮ ਉਲੀਕਣਗੇ।