ਸਿੱਖ ਵਿਰੋਧੀ ਤਾਕਤਾਂ ਸਿੱਖਾਂ ਦੀ ਸੰਸਾਰ ਭਰ ਵਿੱਚ ਹੋ ਰਹੀ ਚੜ੍ਹਤ ਤੋਂ ਪ੍ਰੇਸ਼ਾਨ ਹੋ ਕੇ ਘੜ੍ਹ ਰਹੀਆਂ ਹਨ ਸ਼ਾਜਿਸ਼ਾਂ

ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ ਸਿੱਖ ਕੌਮ ਜੂਨ-1984 ਦੇ ਸਾਕੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਦੀ ਸ਼ਹੀਦੀ ਂ ਸਮਾਗਮਾਂ ਸਬੰਧੀ ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ ‘ਤੇ ਸਮਾਗਮ ਆਯੋਜਿਤ ਕਰਦੀ ਹੈ। ਇਨਾ ਦਿਨਾ ਵਿੱਚ ਸਿੱਖ ਵਿਰੋਧੀ ਲੋਕਾਂ ਅਤੇ ਏਜੰਸੀਆਂ ਵੱਲੋਂ ਕੌਮ ਵਿੱਚ ਹੋਰ ਬਖੇੜੇ ਖੜ੍ਹੇ ਕਰਨ ਅਤੇ ਹਕੂਮਤੀ ਤਸ਼ੱਦਦ ਕਰਨ ਲਈ ਸਾਜਿਸ਼ਾਂ ਦਾ ਕੰਮ ਜੋਰਾਂ ਸ਼ੋਰਾਂਂ ਕੀਤਾ ਜਾਂਦਾ ਹੈ ।ਇਸ ਦਾ ਸਬੂਤ ਸਿੱਖ ਵਿਰੋਧੀ ਲੋਕਾਂ ਵੱਲੋਂ ਏਜੰਸੀਆਂ ਨਾਲ ਮਿਲ ਕੇ ਦੇਸ਼-ਵਿਦੇਸ਼ ਵਿੱਚ ਸਿੱਖਾਂ ਨੂੰ ‘ਅੱਤਵਾਦੀ’ ਪ੍ਰਚਾਰਦਿਆਂ ਉਨ੍ਹਾਂ ਨੂੰ ਵਿਦੇਸ਼ਾਂ ਵਿੱਚੋਂ ਕਢਵਾਉਣ ਦੀਆਂ ਸਾਜਿਸ਼ਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜੀਵਨ ਸੰਘਰਸ਼, ਵਿਚਾਰਧਾਰਾ ਦਾ ਉਨ੍ਹਾਂ ਦੇ ਸਮੇਂ ਮੁਤਾਬਕ ਲੋਕਾਂ ‘ਤੇ ਅਸਰ, ਸਮਾਜਿਕ ਤਬਦੀਲੀ ਦੇ ਰੁਝਾਨ ਦਾ ਮੂੰਹ ਮੋੜਨ ਲਈ ਸਮੇਂ ਦੇ ਦੁਸ਼ਮਣ ਲੋਕਾਂ ਵੱਲੋਂ ਕੀ-ਕੀ ਸਾਜਿਸ਼ਾਂ ਰਚੀਆਂ ਗਈਆਂ, ਉਨ੍ਹਾਂ ਦੇ ਵੇਰਵੇ ਇਤਿਹਾਸ ਦੇ ਪੰਨਿਆਂ ‘ਤੇ ਦਰਜ ਹਨ। ਸਮਾਜਿਕ ਸੁਧਾਰਾਂ ਅਤੇ ਲੋਕ ਜਾਗ੍ਰਿਤੀ ਦੇ ਵਿਰੋਧੀ ਇਸ ਤਰ੍ਹਾਂ ਦੇ ਲੋਕ ਅੱਜ ਵੀ ਉਸੇ ਤਰ੍ਹਾਂ ਸਰਗਰਮ ਹਨ ਅਤੇ ਉਹੋ ਹੀ ਹੱਥਕੰਡੇ ਅਪਣਾ ਰਹੇ ਹਨ, ਜੋ ਪਹਿਲਾਂ ਅਪਣਾਏ ਜਾਂਦੇ ਰਹੇ।ਜਿਵੇਂ ਕਿ ਹਿੰਦੋ ਸਤਾਨ ਤੋਂ ਚਲਦੇ ਟੀ.ਵੀ ਚੈਨਲ ਤੋਂ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੂਨ 1984 ਦੇ ਦਰਬਾਰ ਸਾਹਿਬ ਉਪਰ ਹੋਏ ਹਮਲੇੇ ਦੌਰਾਨ ਸਿਰਫ 492 ਵਿਆਕਤੀ ਹੀ ਮਾਰੇ ਗਏ ਸਨ।

ਇਸ ਕੜੀ ਵਿੱਚ ਅੱਜ ਕਲ੍ਹ ਭਾਰਤੀ ਮੀਡੀਏ ਦੀ ਉਸ ਝੂਠੀ ਖਬਰ ਦਾ ਹਵਾਲਾ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿਸ ਵਿੱਚ ਇਹ ਕਿਹਾ ਗਿਆ ਕਿ ਕੈਨੇਡਾ ਵਿੱਚ ਕੁੱਝ ਸਿੱਖ ਹੱਥਿਆਰਾਂ ਦੇ ਸਿਖਲਾਈ ਕੈਂਪ ਚਲਾ ਰਹੇ ਹਨ। ਇਨ੍ਹਾਂ ਕੈਂਪਾਂ ਦਾ ਇੱਕੋ ਇੱਕ ਉਦੇਸ਼ ਭਾਰਤ ‘ਤੇ ਹਮਲਾ ਕਰਨਾ ਹੈ। ਇਸ ਸਬੰਧ ਵਿੱਚ ਹਰਦੀਪ ਸਿੰਘ ਨਿੱਝਰ ਨਾਂਅ ਦੇ ਇੱਕ ਸਿੱਖ ਵਿਅਕਤੀ ਦਾ ਨਾਂਅ ਵੀ ਪ੍ਰਚਾਰਿਆ ਗਿਆ ਕਿ ਉਹ ਇਸ ਸਿਖਲਾਈ ਕੈਂਪ ਨੂੰ ਚਲਾ ਰਹੀ ਜੱਥੇਬੰਦੀ ਦਾ ਮੁੱਖੀ ਹੈ। ਇਸ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਵੀ ਅਨੇਕਾਂ ਵਾਰ ਭਾਰਤ ਦੀਆਂ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਪ੍ਰਚਾਰੀਆਂ ਜਾਂਦੀਆਂ ਰਹੀਆਂ ਹਨ।ਸਿੱਖਾਂ ਵਿਰੁੱਧ ਪ੍ਰਚਾਰੀ ਗਈ ਇਸ ਖਬਰ ਦਾ ਭਾਰਤੀ ਖੁਫੀਆ ਏਜੰਸੀਆਂ ਲਈ ਸ਼ਰਮਨਾਕ ਪਹਿਲੂ ਇਹ ਹੈ ਕਿ ਫੈਲਾਈ ਗਈ ਇਸ ਝੂਠੀ ਖਬਰ ਦਾ ਖੁਦ ਕੈਨੇਡਾ ਦੀ ਸਰਕਾਰ ਨੇ ਖੰਡਨ ਕੀਤਾ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਰਾਲਫ ਗੁਡੇਲ ਨੇ ਅਖਬਾਰਾਂ ਵਿੱਚ ਵਿਸ਼ੇਸ਼ ਪ੍ਰਬੰਧਾਂ ਰਾਹੀਂ ਛਪਵਾਈਆਂ ਉਨ੍ਹਾਂ ਸਾਰੀਆਂ ਖਬਰਾਂ ਦਾ ਜੋਰਦਾਰ ਖੰਡਨ ਕੀਤਾ ਅਤੇ ਕਿਹਾ ਕਿ ਕੈਨੇਡਾ ਵਿੱਚ ਇਸ ਸਬੰਧੀ ਕੁੱਝ ਨਹੀਂ ਹੋ ਰਿਹਾ ਹੈ। ਇਸੇ ਦੌਰਾਨ ਹਰਦੀਪ ਸਿੰਘ ਨਿੱਝਰ ਨਾਂਅ ਦੇ ਸਿੱਖ ਨੇ ਵੀ ਕਿਹਾ ਹੈ ਕਿ ਉਹ 20-21 ਸਾਲ ਪਹਿਲਾਂ ਬਹੁਤ ਮੁਸ਼ਕਲਾਂ ਨਾਲ ਕੈਨੇਡਾ ਪਹੁੰਚਿਆ ਸੀ।ਉਸ ਨੇ ਇਹ ਵੀ ਕਿਹਾ ਹੈ ਕਿ ਭਾਰਤ ਤੇ ਹਮਲੇ ਦੀਆਂ ਜੋ ਕਹਾਣੀਆਂ ਪ੍ਰਚਾਰੀਆਂ ਜਾ ਰਹੀਆਂ ਹਨ, ਉਹ ਨਿਰਾ ਝੂਠ ਹਨ। ਜਿਸ ਖੇਤਰ ਵਿੱਚ ਅੱਤਵਾਦੀ ਕੈਂਪ ਚਲਾਏ ਜਾਣ ਬਾਰੇ ਦੱਸਿਆ ਗਿਆ ਉਸ ਇਲਾਕੇ ਦੇ ਮੇਅਰ ਰੈਡੀ ਹਾਵਿਜ ਨੇ ਵੀ ਕਿਹਾ ਹੈ ਕਿ ਭਾਰਤ ਵੱਲੋਂ ਫੈਲਾਈਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਵਿੱਚ ਕੋਈ ਦਮ ਨਹੀਂ ਹੈ। ਇਸੇ ਤਰ੍ਹਾਂ ਦੇ ਹੋਰ ਵੀ ਅਨੇਕਾਂ ਸਿੱਖ ਕੌਮ ਵਿੱਚ ਭੰਬਲਭੂਸੇ ਪਾਉਣ, ਭਰਾ ਮਾਰੂ ਜੰਗ ਸ਼ੁਰੂ ਕਰਨ ਅਤੇ ਵਿਸ਼ਵ ਵਿੱਚ ਸਿੱਖਾਂ ਦਾ ਮਜਾਕ ਬਣਾਉਣ ਲਈ ਅਨੇਕਾਂ ਏਜੰਸੀਆਂ ਅਤੇ ਜੱਥੇਬੰਦੀਆਂ ਸਰਗਰਮ ਹਨ। ਇਨ੍ਹਾਂ ਦਾ ਇੱਕੋ ਟੀਚਾ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ, ਹਕੂਮਤੀ ਜਬਰ ਜ਼ੁਲਮ ਕਰਵਾ ਕੇ ਸਿੱਖ ਨੌਜਵਾਨਾਂ ਨੂੰ ਖਤਮ ਕਰਵਾਉਣਾ ਆਦਿ ਹੈ। ਅੱਜ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ 300 ਸਾਲਾ ਸ਼ਤਾਬਦੀ ਅਤੇ ਜੂਨ-1984 ਦੇ ਘੱਲੂਘਾਰੇ ਦੀ 32ਵੀਂ ਸਲਾਨਾ ਯਾਦ ਮਨਾ ਰਹੇ ਹਾਂ ਤਾਂ ਸਾਨੂੰ ਇਨ੍ਹਾਂ ਦੋਵਾਂ ਮਹਾਨ ਜਰਨੈਲਾਂ ਦੇ ਸਮਿਆਂ ਦੌਰਾਨ ਦੇ ਵਾਪਰੇ ਸਮੁੱਚੇ ਘਟਨਾ ਕ੍ਰਮ ਨੂੰ ਇਤਿਹਾਸ ਦੇ ਵਰਕਿਆਂ ਤੋਂ ਇੱਕ ਵਾਰ ਫਿਰ ਡੂੰਘਾਈ ਨਾਲ ਵਾਚਣਾ ਚਾਹੀਦਾ ਹੈ। ਪੂਰੀ ਸ਼ਿੱਦਤ ਨਾਲ ਉਸ ਸਮੇਂ ਦੇ ਇਤਿਹਾਸ ਨੂੰ ਪੜ੍ਹਿਆ ਜਾਵੇਗਾ ਤਾਂ ਸਿੱਖ ਪੰਥ ਦਾ ਦੁਸ਼ਮਣ ਕੌਣ ਹੈ ਇਸ ਦੀ ਸ਼ਨਾਖਤ ਕਰਨ ਵਿੱਚ ਬਹੁਤ ਅਸਾਨੀ ਹੋ ਜਾਵੇਗੀ। ਇਸ ਲਈ ਸਮੇਂ ਦੀ ਲੋੜ ਹੈ ਕਿ ਇਨ੍ਹਾਂ ਸਲਾਨਾ ਸ਼ਹੀਦੀ ਸਮਾਗਮਾਂ ਦੇ ਕੀਮਤੀ ਸਮੇਂ ਨੂੰ ਰਸਮੀ ਸਮਾਗਮਾਂ ਰਾਹੀਂ ਮਨਾਉਣ ਦੇ ਨਾਲ-ਨਾਲ ਸਮੁੱਚੀ ਕੌਮ ਨੂੰ ਕੌਮੀ ਤੌਰ ਤੇ ਪੁਰਾਤਨ ਅਤੇ ਅੱਜ ਦੇ ਸਿੱਖ ਦੁਸ਼ਮਣਾਂ ਬਾਰੇ ਜਾਣਕਾਰੀ ਦੇਣ ਦੀ ਮੁਹਿੰਮ ਵੀ ਚਲਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਸਿੱਖ ਪੰਥ ਦੇ ਦੁਸ਼ਮਣਾਂ ਦੀ ਪਹਿਚਾਣ ਕਰਕੇ ਉਨ੍ਹਾਂ ਵੱਲੋਂ ਆਰੰਭੀਆਂ ਸਾਜਸ਼ਾਂ ਨੂੰ ਅਸਫਲ ਬਣਾਇਆ ਜਾ ਸਕਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.