ਟਾਈਟਲਰ ਦਾ ਦਾਅਵਾ ਝੂਠ:ਕੈਪਟਨ
ਨਵੀਂ ਦਿੱਲੀ-ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਵਲੋਂ ਸਿੱਖ ਕਤਲੇਆਮ ਬਾਰੇ ਕੀਤੇ ਨਵੇਂ ਪ੍ਰਗਟਾਵੇ ਤੋਂ ਬਾਅਦ ਸਿਆਸੀ ਤੂਫ਼ਾਨ ਖੜਾ ਹੋ ਗਿਆ ਹੈ। 1984 ‘ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ‘ਚ ਸਿੱਖ ਕਤਲੇਆਮ ਸ਼ੁਰੂ ਹੋ ਗਿਆ ਸੀ ਜਿਸ ‘ਚ 3 ਹਜ਼ਾਰ ਤੋਂ ਜ਼ਿਆਦਾ ਸਿੱਖ ਮਾਰੇ ਗਏ ਸਨ।
ਇਕ ਟੀ.ਵੀ. ਇੰਟਰਵਿਊ ‘ਚ ਸੋਮਵਾਰ ਨੂੰ ਟਾਈਟਲਰ ਨੇ ਦਾਅਵਾ ਕੀਤਾ ਸੀ ਕਿ 1984 ‘ਚ ਸਿੱਖ ਕਤਲੇਆਮ ਦੌਰਾਨ ਰਾਜੀਵ ਗਾਂਧੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਤਰੀ ਦਿੱਲੀ ਦਾ ਦੌਰਾ ਕੀਤਾ ਸੀ। ਟਾਈਟਲਰ ਨੇ ਕਿਹਾ ਸੀ ਕਿ ਰਾਜੀਵ ਗਾਂਧੀ ਖ਼ੁਦ ਕਾਰ ਚਲਾ ਕੇ ਗਏ ਸਨ ਅਤੇ ਬਹੁਤ ਗੁੱਸੇ ‘ਚ ਸਨ। ਉਨ੍ਹਾਂ ਅਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਆਪੋ-ਅਪਣੇ ਹਲਕਿਆਂ ‘ਚ ਜਾ ਕੇ ਸਥਿਤੀ ਨੂੰ ਕਾਬੂ ‘ਚ ਕਰਨ ਲਈ ਕਿਹਾ ਸੀ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਗਦੀਸ਼ ਟਾਈਟਲਰ ਦੇ ਇਸ ਬਿਆਨ ਨੂੰ ਝੂਠਾ ਕਰਾਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇੰਦਰਾ ਗਾਂਧੀ ਦੇ ਕਤਲ ਮਗਰੋਂ ਰਾਜੀਵ ਗਾਂਧੀ ਦੇ ਨਾਲ ਹੀ ਰਹੇ ਸਨ ਅਤੇ ਉਸ ਵੇਲੇ ਰਾਜੀਵ ਗਾਂਧੀ ਇਸ ਤਰ੍ਹਾਂ ਦੇ ਕਿਸੇ ਦੌਰੇ ‘ਤੇ ਨਹੀਂ ਗਏ ਸਨ। ਦੂਜੇ ਪਾਸੇ ਟਾਈਟਲਰ ਦੇ ਇਸ ਪ੍ਰਗਟਾਵੇ ਤੋਂ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤੁਰਤ ਟਿਪਣੀ ਦਿੰਦਿਆਂ ਕਲ ਦੋਸ਼ ਲਾਇਆ ਸੀ ਕਿ ਇਸ ਦਾ ਮਤਲਬ ਹੈ ਕਿ ਰਾਜੀਵ ਗਾਂਧੀ ਨੇ ਕਤਲੇਆਮ ਦੀ ਅਗਵਾਈ ਕੀਤੀ ਸੀ। ਉਨ੍ਹਾਂ ਕਿਹਾ, ‘’ਇਹ ਬਹੁਤ ਗੰਭੀਰ ਮੁੱਦਾ ਹੈ। ਸੀ.ਬੀ.ਆਈ. ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਉਸ ਸਮੇਂ ਪ੍ਰਧਾਨ ਮੰਤਰੀ ਨੂੰ ਖ਼ੁਦ ਕਾਰ ਚਲਾ ਕੇ ਬਾਹਰ ਜਾਣ ਦੀ ਕੀ ਜ਼ਰੂਰਤ ਸੀ? ਕਿਉਂਕਿ ਉਹ ਬਦਲਾ ਲੈਣਾ ਚਾਹੁੰਦੇ ਸਨ ਇਸੇ ਲਈ ਉਹ ਕਤਲੇਆਮ ਅਪਣੀ ਦੇਖ-ਰੇਖ ਹੇਠ ਹੋਣ ਦੇ ਰਹੇ ਸਨ।‘’
ਇਸ ਦੌਰਾਨ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਵੀ ਸਿੱਖ ਕਤਲੇਆਮ ‘ਚ ਰਾਜੀਵ ਗਾਂਧੀ ਦੇ ਰੋਲ ਬਾਰੇ ਜਾਂਚ ਅੱਗੇ ਵਧਾਉਣ ਦੀ ਮੰਗ ਕੀਤੀ ਹੈ। ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਫੂਲਕਾ ਨੇ ਦੋਸ਼ ਲਾਇਆ ਕਿ ਟਾਈਟਲਰ ਦੀ ਇੰਟਰਵਿਊ ਨੇ ਸਿੱਧ ਕਰ ਦਿਤਾ ਹੈ ਕਿ ਰਾਜੀਵ ਗਾਂਧੀ ਨੇ ਸਿੱਖ ਕਤਲੇਆਮ ਦੀ ਅਗਵਾਈ ਕੀਤੀ ਸੀ। ਫੂਲਕਾ ਨੇ ਕਿਹਾ ਕਿ ਇਹ ਤੱਥ ਕਿਸੇ ਜਾਂਚ ਕਮਿਸ਼ਨ ਸਾਹਮਣੇ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਕਤਲੇਆਮ ਪੀੜਤ ਹੁਣ ਨਵਾਂ ਜਾਂਚ ਕਮਿਸ਼ਨ ਬਿਠਾਉਣ ਜਾਂ ਜਾਂਚ ਨੂੰ ਸੁਪਰੀਮ ਕੋਰਟ ਵਲੋਂ ਨਿਯੁਕਤ ਨਵੀਂ ਵਿਸ਼ੇਸ਼ ਜਾਂਚ ਟੀਮ ਨੂੰ ਦੇਣ ਦੀ ਮੰਗ ਕਰਨਗੇ। ਚੁਤਰਫ਼ਾ ਆਲੋਚਨਾ ‘ਚ ਘਿਰਨ ਤੋਂ ਬਾਅਦ ਜਗਦੀਸ਼ ਟਾਈਟਲਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਾਨੀਰਹਿਤ ਪ੍ਰਗਟਾਵਾ ਕੀਤਾ ਹੈ ਜਿਸ ਨੂੰ ਜਾਣਬੁੱਝ ਕੇ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘’ਦੋਸ਼ ਬਿਲਕਲ ਗ਼ਲਤ ਹਨ। ਰਾਜੀਵ ਗਾਂਧੀ ਦਾ ਕਤਲੇਆਮ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਅਸੀ ਸਾਰੇ ਹਿੰਸਾ ਤੋਂ ਪ੍ਰੇਸ਼ਾਨ ਸੀ ਅਤੇ ਸਾਨੂੰ ਸਾਰਿਆਂ ਨੂੰ ਕਿਹਾ ਗਿਆ ਸੀ ਕਿ ਆਪੋ-ਅਪਣੇ ਹਲਕੇ ‘ਚ ਜਾ ਕੇ ਹਾਲਾਤ ਵੇਖੇ ਜਾਣ।‘’ਜ਼ਿਕਰਯੋਗ ਹੈ ਕਿ ਨਾਨਾਵਤੀ ਕਮਿਸ਼ਨ ਨੇ ਜਗਦੀਸ਼ ਟਾਈਟਲਰ ਨੂੰ ਕਤਲੇਆਮ ਕਰਵਾਉਣ ਵਾਲੇ ਮੁੱਖ ਦੋਸ਼ੀਆਂ ‘ਚੋਂ ਇਕ ਦਸਿਆ ਹੈ। ਉਸ ‘ਤੇ ਉੱਤਰੀ ਦਿੱਲੀ ‘ਚ ਅਪਣੇ ਹਲਕੇ ‘ਚ ਤਿੰਨ ਸਿੱਖਾਂ ਦੇ ਕਤਲ ਦਾ ਵੀ ਦੋਸ਼ ਹੈ। ਅਪ੍ਰੈਲ, 2017 ‘ਚ ਟਾਈਟਲਰ ਨੇ ਸੀ.ਬੀ.ਆਈ. ਵਲੋਂ ਅਪਣੀ ਝੂਠ ਫੜਨ ਵਾਲੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿਤਾ ਸੀ।ਟਾਈਟਲਰ ਨੇ ਅਪਣੀ ਇੰਟਰਵਿਊ ‘ਚ ਕਿਹਾ ਸੀ ਕਿ ਰਾਜੀਵ ਗਾਂਧੀ ਖ਼ੁਦ ਅਪਣੀ ਅੰਬੈਸਡਰ ਕਾਰ ਚਲਾ ਕੇ ਦਿੱਲੀ ਦਾ ਦੌਰਾ ਕਰਨ ਗਏ ਸਨ ਅਤੇ ਉਨ੍ਹਾਂ ਨਾਲ ਸਿਰਫ਼ ਇਕ ਸੁਰੱਖਿਆ ਗਾਰਡ ਸੀ। ਉਹ ਮੁਖਰਜੀ ਨਗਰ ਅਤੇ ਆਜ਼ਾਦਪੁਰ ਮੰਡੀ ਗਏ ਸਨ ਅਤੇ ਫਿਰ ਪਛਮੀ ਦਿੱਲੀ ਵਲ ਗਏ। (ਰੋਜਾਨਾ ਸਪੋਕਸਮੈਨ)
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ