Ad-Time-For-Vacation.png

ਸਿਮਰਨ ਢਿੱਲੋਂ ਦੀ ਆਸਥਾ

ਪੰਜਾਬੀ ਗਾਇਕੀ ‘ਚ ਨਾਂਅ ਹੈ ਸਿਮਰਨ ਢਿੱਲੋਂ ਦਾ ਜੋ ਪਿਛਲੇ ਚਾਰ ਕੁ ਵਰ੍ਹਿਆਂ ਤੋਂ ਕੁਝ ਕਾਰਨਾਂ ਕਰਕੇ ਇਸ ਖੇਤਰ ਤੋਂ ਦੂਰ ਜ਼ਰੂਰ ਰਿਹਾ ਪਰ ਸ਼ੌਕ, ਜਜ਼ਬਾ ਤੇ ਸਾਧਨਾ ਉਸ ਦੇ ਅੰਗ-ਸੰਗ ਹੀ ਰਹੀ। ਹੁਣ ਗਾਇਕੀ ਦੀ ਨਵੀਂ ਪਾਰੀ ਸ਼ੁਰੂ ਕਰਨ ਲਈ ਉਸ ਨੇ ਅਕਾਲ ਪੁਰਖ ਦਾ ਓਟ ਆਸਰਾ ਲੈਂਦਿਆਂ ਧਾਰਮਿਕ ਟਰੈਕ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ’ ਨਾਲ ਹਾਜ਼ਰੀ ਭਰੀ ਹੈ। ਇਹ ਧਾਰਮਿਕ ਗੀਤ ਸੁਣਦੇ ਸਾਰ ਹੀ ਸੱਚਖੰਡ ਦੀ ਮਹੱਤਤਾ, ਰੂਹ ਨੂੰ ਸ਼ਾਂਤੀ, ਇਤਿਹਾਸਕ ਗੱਲਾਂ ਤੋਂ ਜਾਣੂੰ ਹੋਣ ਦੇ ਨਾਲ-ਨਾਲ ਸੁਰ-ਸੰਗੀਤ ਦਾ ਸਕੂਨਮਈ ਅਹਿਸਾਸ ਦਿਲਾਂ ਨੂੰ ਹੁੰਦਾ ਹੈ। ਪ੍ਰਗਟ ਸਿੰਘ ਦੇ ਸੰਗੀਤ ‘ਚ ਆਸਥਾ ਦੀਆਂ ਲਹਿਰਾਂ ਸਰੋਤਿਆਂ ਨੂੰ ਸ਼ਰਧਾਮਈ ਸੰਗੀਤਕ ਮਾਹੌਲ ‘ਚ ਲਿਜਾਂਦੀਆਂ ਪ੍ਰਤੀਤ ਹੁੰਦੀਆਂ ਹਨ ਤੇ ਖ਼ਾਸ ਗੱਲ ਅਜੈ ਸਿੰਘ ਦੇ ਬਣਾਏ ਵੀਡੀਓ ‘ਚ ‘ਸੱਚਖੰਡ ਦੇ ਦਰਸ਼ਨ’, ‘ਗੁਰਧਾਮਾਂ ਦੀ ਯਾਤਰਾ’ ਤੇ ਅਲੌਕਿਕ ਧਾਰਮਿਕ ਦ੍ਰਿਸ਼ ਗੀਤ ਨੂੰ ਹੋਰ ਕਾਮਯਾਬੀ ਬਖਸ਼ਣ ਵਾਲੇ ਜਾਪਦੇ ਹਨ। ਅਮਰ ਆਡੀਓ ‘ਚ ਆਏ ਸਿਮਰਨ ਢਿੱਲੋਂ ਦੇ ਇਸ ਸਿੰਗਲ ਟਰੈਕ ਨੇ ਸੋਸ਼ਲ ਮੀਡੀਆ ‘ਤੇ ਜੋ ਵਧੀਆ ਹੁੰਗਾਰਾ ਲਿਆ ਹੈ, ਸੰਕੇਤ ਹੈ ਕਿ ਸਿਮਰਨ ਢਿੱਲੋਂ ਧਾਰਮਿਕ ਗਾਇਕੀ ‘ਚ ਵੀ ਨਾਮਵਰ ਬਣੇਗਾ ਤੇ ਮਨੋਰੰਜਨ ਗਾਇਕੀ ‘ਚ ਨਵੀਂ ਪੀੜ੍ਹੀ ਦੀ ਪਸੰਦ ‘ਤੇ ਖਰਾ ਉਤਰਦਾ ਸਿਮਰਨ ਨੌਜਵਾਨ ਵਰਗ ਦਾ ਚਹੇਤਾ ਗਾਇਕ ਬਣੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.