ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੇ ਸ਼ਿਵਾਲਿਕ ਮਾਡਲ ਸਕੂਲ ਵਿਖੇ ਕਰਵਾਚੌਥ ਦੇ ਤਿਉਹਾਰ ਮੌਕੇ ਥਾਲ਼ੀ, ਗੜਵੀ ਸਜਾਉਣ ਤੇ ਮਹਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ‘ਚ ਛੇਵੀਂ, ਸੱਤਵੀਂ ਤੇ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਪਿੰ੍ਸੀਪਲ ਨੀਲਮ ਸ਼ਰਮਾ ਨੇ ਬੱਚਿਆਂ ਦੇ ਹੁਨਰ ਦੀ ਬਹੁਤ ਸ਼ਲਾਘਾ ਕਰਦਿਆਂ ਦੱਸਿਆ ਸਕੂਲ ‘ਚ ਅਜਿਹੇ ਮੁਕਾਬਲੇ ਕਰਵਾਉਣ ਦਾ ਮੁੱਖ ਉੇਦੇਸ਼ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਜੋੜ ਕੇ ਰੀਤੀ ਰਿਵਾਜ਼ਾਂ ਤੋਂ ਜਾਣੂ ਕਰਵਾਉਣਾ ਹੈ।

ਉਨ੍ਹਾਂ ਦੱਸਿਆ ਗੜਵੀ ਸਜਾਉਣ ਦੇ ਮੁਕਾਬਲੇ ਚੋਂ ਸੱਤਵੀਂ ਜਮਾਤ ਦੀ ਹਰਸਿਮਰਨ ਨੇ ਪਹਿਲਾ ਸਥਾਨ, ਸੱਤਵੀਂ ਜਮਾਤ ਦੀ ਕਰਮਜੋਤ ਨੇ ਦੂਸਰਾ ਤੇ ਨੌਵੀਂ ਜਮਾਤ ਦੀ ਵੰਸ਼ਿਕਾ ਤੇ ਸੱਤਵੀਂ ਜਮਾਤ ਦੀ ਹਰਸ਼ਿਕਾ ਨੇ ਤੀਸਰਾ ਸਥਾਨ ਜਦਕਿ ਖਾਲੀ ਸਜਾਉਣ ਦੇ ਮੁਕਾਬਲੇ ‘ਚੋਂ ਨੌਵੀਂ ਜਮਾਤ ਦੀ ਹਰਸ਼ਪ੍ਰਰੀਤ, ਛੇਵੀਂ ਜਮਾਤ ਦੀ ਸ਼ਾਲੀਆ ਤੇ ਛੇਵੀਂ ਜਮਾਤ ਦੀ ਸੇਜ਼ਲ ਨੇ ਕ੍ਰਮਵਾਰ ਪਹਿਲਾਂ, ਦੂਸਰਾ ਤੇ ਤੀਸਰਾ ਸਥਾਨ ਪ੍ਰਰਾਪਤ ਕੀਤਾ।

ਉਨ੍ਹਾਂ ਦੱਸਿਆ ਮਹਿੰਦੀ ਮੁਕਾਬਲੇ ‘ਚੋਂ ਪਹਿਲਾ ਸਥਾਨ ਨੌਵੀਂ ਜਮਾਤ ਦੀ ਨਵਦੀਪ ਤੇ ਦੀਪਿਕਾ, ਦੂਜਾ ਸਥਾਨ ਨੌਵੀਂ ਜਮਾਤ ਦੀ ਸੂਰਜੀ ਤੇ ਸਨੇਹਾ ਤੇ ਤੀਜਾ ਸਥਾਨ ਸੱਤਵੀਂ ਜਮਾਤ ਦੀ ਪ੍ਰਤੀਕਸ਼ਾ ਤੇ ਮਨਵੀਰ ਨੇ ਪ੍ਰਰਾਪਤ ਕੀਤਾ। ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ਼ ਤੇ ਬੱਚੇ ਹਾਜ਼ਰ ਸਨ।