ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਜਲੰਧਰ ਦੀ ਕੁੜੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਮਹਿਲਾ ਥਾਣੇ ਬੀਸੀਐੱਸ ’ਚ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਮੁਤਾਬਕ ਕੁੜੀ ਨੂੰ ਮੁਲਜ਼ਮ ਸ਼ੂਟਿੰਗ ਦੇ ਬਹਾਨੇ ਸ਼ਿਮਲਾ ਲਿਆਇਆ ਸੀ। ਇਸ ਦੌਰਾਨ ਉਹ ਦੋਵੇਂ ਇੱਥੇ ਇਕ ਹੋਟਲ ’ਚ ਰੁਕੇ ਸਨ। ਕੁੜੀ ਨੇ ਦੋਸ਼ ਲਾਇਆ ਕਿ ਹੋਟਲ ’ਚ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਮੁਲਜ਼ਮ ਦੀ ਪਛਾਣ ਜਗਤਾਰ ਸਿੰਘ ਸੰਧੂ ਵਾਸੀ ਲੁਧਿਆਣਾ ਦੇ ਤੌਰ ’ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਮਾਡਲਿੰਗ ਕਰਦੀ ਸੀ। ਉਹ ਕੁੜੀ ਨੂੰ ਇਸ ਬਹਾਨੇ ਸ਼ਿਮਲਾ ਲਿਆਇਆ ਕਿ ਇੱਥੇ ਕੁਝ ਸੀਨ ਫਿਲਮਾਉਣੇ ਹਨ। ਹੁਣ ਮਹਿਲਾ ਥਾਣੇ ਦੀ ਟੀਮ ਜਾਂਚ ਕਰ ਰਹੀ ਹੈ। ਪੁਲਿਸ ਟੀਮ ਨੇ ਹੋਟਲ ਦਾ ਨਿਰੀਖਣ ਕੀਤਾ ਤੇ ਕਈ ਜਣਿਆਂ ਤੋਂ ਪੁੱਛਗਿੱਛ ਵੀ ਕੀਤੀ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


