ਪੰਜਾਬੀ ਜਾਗਰਣ ਟੀਮ, ਰੁੜਕੀ/ਫ਼ਤਹਿਗੜ੍ਹ ਸਾਹਿਬ : ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਚਨਾਰਥਲ ਖ਼ੁਰਦ ਵੱਲੋਂ ਿਛੰਝ ਮੇਲਾ ਕਰਵਾਇਆ ਗਿਆ। ਇਸ ਮੌਕੇ ਦੂਰ ਦਰਾਡੇ ਤੋਂ ਪਹਿਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਮੌਕੇ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਦੱਸਿਆ ਕਿ ਪਿੰਡ ਵੱਲੋਂ ਇਹ ਕੁਸ਼ਤੀ ਮੁਕਾਬਲੇ ਸਾਂਝੇ ਤੌਰ ਤੇ ਕਰਵਾਏ ਗਏ। ਪਿੰਡ ਵੱਲੋਂ ਝੰਡੀ ਵਾਲੀ ਕੁਸ਼ਤੀ ਕਰਵਾਈ ਗਈ। ਝੰਡੀ 31000 ਰੁਪਏ ਵਾਲੀ ਕੁਸ਼ਤੀ ਦਾ ਮੁਕਾਬਲਾ ਪਰਮਿੰਦਰ ਸਿੰਘ ਡੂਮਛੇੜੀ ਤੇ ਅਮੀਤ ਚੰਡੀਗੜ੍ਹ ਵਿਚਕਾਰ ਕਰਵਾਇਆ ਗਿਆ। ਪਰਮਿੰਦਰ ਸਿੰਘ ਡੂਮਛੇੜੀ ਜੇਤੂ ਰਹੇ। ਇਸ ਮੌਕੇ ਕਮੇਟੀ ਮੈਂਬਰ ਸੁੱਖਪ੍ਰਰੀਤ ਸਿੰਘ ਸੁੱਖੀ, ਹਰਪਾਲ ਸਿੰਘ, ਲਾਲੀ ਸਿੱਧੂ, ਦਵਿੰਦਰ ਸਿੰਘ, ਅਮਰਜੋਤ ਸਿੰਘ, ਰਾਮ ਦਿਆਲ, ਜਗਦੀਪ ਸ਼ਰਮਾ, ਮਨਪ੍ਰਰੀਤ ਸਿੰਘ,ਸਵਰਨ ਸਿੰਘ,ਭਾਗ ਸਿੰਘ, ਕਰਨੈਲ ਸਿੰਘ, ਹਰਨੇਕ ਸਿੰਘ,ਹਰਮਿੰਦਰ ਸਿੰਘ, ਮੁਹੰਮਦ, ਗੁਰਮੁੱਖ ਸਿੰਘ,ਨੇਤਰ ਸਿੰਘ,ਰਾਜਿੰਦਰ ਸਿੰਘ, ਗੁਰਿੰਦਰ ਸਿੰਘ, ਹੈਪੀ ਟਿਵਾਣਾ, ਸਾਬਕਾ ਸਰਪੰਚ ਮੁੰਕਦ ਸਿੰਘ, ਗੁਰਜੀਤ ਸਿੰਘ, ਪਿ੍ਰਤਪਾਲ ਸਿੰਘ ਆਦਿ ਮੈਂਬਰਾਂ ਨੇ ਪਹਿਲਵਾਨਾਂ ਦਾ ਸਨਮਾਨ ਕੀਤਾ ਤੇ ਇਨਾਮ ਵੰਡੇ ਗਏ।
ਫੋਟੋ ਕੈਪਸ਼ਨ:ਪਿੰਡ ਚਨਾਰਥਲ ਖ਼ੁਰਦ ਦੇ ਕਮੇਟੀ ਮੈਂਬਰ ਪਹਿਲਵਾਨਾਂ ਨੂੰ ਇਨਾਮ ਵੰਡਦੇ ਹੋਏ।



