ਬਟਾਲਾ, -ਨੋਟਬੰਦੀ ਕਾਰਨ ਕਰੀਬ 15 ਦਿਨ ਬੀਤ ਜਾਣ ‘ਤੇ ਵੀ ਲੋਕ ਮੁਸ਼ਕਿਲਾਂ ਦੇ ਹੱਲ ਲਈ ਬਹੁਤੇ ਢੁਕਵੇਂ ਸਾਰਥਿਕ ਯਤਨ ਸਾਹਮਣੇ ਨਹੀਂ ਆ ਸਕੇ, ਜਿਸ ਕਾਰਨ ਬੈਂਕਾਂ ਤੇ ਏ. ਟੀ. ਐਮ. ਦੇ ਬਾਹਰ ਸਵੇਰ ਤੜਕਸਾਰ ਤੋਂ ਹੀ ਲੋਕਾਂ ਦੀਆਂ ਵੱਡੀਆਂ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ ਅਤੇ ਲੋਕ ਆਪਣੇ ਘਰਾਂ ਦੇ ਖਰਚੇ ਚਲਾਉਣ ਤੋਂ ਅਸਮਰੱਥ ਹੋਏ ਪਏ ਹਨ। ਜੇਕਰ ਪੇਂਡੂ ਖੇਤਰ ਦੀ ਗੱਲ ਕਰੀਏ ਤਾਂ ਇਥੋਂ ਦੇ ਲੋਕ ਤੇ ਮਜ਼ਦੂਰ ਜਿਥੇ ਘਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਵੇਂ ਪੈਸਿਆਂ ਦੀ ਝਾਕ ‘ਚ ਘੰਟਿਆਂਬੱਧੀ ਲਾਈਨਾਂ ‘ਚ ਸਮਾਂ ਗੁਜ਼ਾਰ ਰਹੇ ਹਨ, ਉਥੇ ਇਨ੍ਹਾਂ ਲੋਕਾਂ ਤੇ ਕਿਸਾਨਾਂ ਵੱਲੋਂ ਘਰਾਂ ‘ਚ ਰੱਖੇ ਵਿਆਹਾਂ, ਕਣਕ ਦੀ ਬਿਜਾਈ ਦੇ ਸਮੇਂ ਤੇ ਹੋਰ ਲੋੜਾਂ ਨੂੰ ਵੱਡਾ ਧੱਕਾ ਲੱਗਾ ਹੈ, ਜਿਸ ਦਾ ਖਮਿਆਜ਼ਾ ਕੁਝ ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆ ਕੇ ਵੀ ਭੁਗਤਿਆ ਹੈ। ਭਾਵੇਂਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਸਹਿਕਾਰੀ ਬੈਂਕਾਂ ਨੂੰ 21 ਹਜ਼ਾਰ ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ, ਪਰ ਅੱਜ ਸ਼ਾਮ ਤੱਕ ਸਹਿਕਾਰੀ ਬੈਂਕਾਂ ‘ਚ ਇਕ ਵੀ ਪੈਸਾ ਨਾ ਪੁੱਜਣ ਕਿਸਾਨ ਪ੍ਰੇਸ਼ਾਨ ਹਨ। ਜ਼ਿਕਰਯੋਗ ਹੈ ਕਿ ਕਿਸਾਨ ਪਿਛਲੇ ਦਿਨਾਂ ਤੋਂ ਕਣਕ ਦੀ ਬਿਜਾਈ ਤੇ ਹੋਰ ਲੋੜਾਂ ਸਬੰਧੀ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ ਤੇ ਉਨ੍ਹਾਂ ਨੂੰ ਵੱਡੀ ਮਾਰ ਪੈ ਰਹੀ ਹੈ, ਜਿਸ ਕਾਰਨ ਉਹ ਮੌਜੂਦਾ ਸਮੇਂ ‘ਚ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਵਾਂਝੇ ਹੋਏ ਪਏ ਹਨ, ਉਥੇ ਕਿਸਾਨਾਂ ਦੇ ਕਰਜ਼ਿਆਂ ਨਾਲ ਸਬੰਧਤ ਸਾਰੇ ਖਾਤੇ ਤੇ ਲਿਮਟਾਂ ਡਿਫਾਲਟਰ ਹੋਣ ਦਾ ਖਦਸ਼ਾ ਹੈ। ਜਿਥੇ ਆਮ ਲੋਕਾਂ ਲਈ 2000 ਰੁਪਏ ਦੇ ਨੋਟ ਪ੍ਰਾਪਤ ਕਰਕੇ ਅੱਗੋ ਬਕਾਇਆ ਲੈਣ ਦੀ ਮੁਸ਼ਕਿਲ ਬਣੀ ਹੋਈ ਹੈ, ਉਥੇ ਕਿਸਾਨਾਂ ਨੂੰ ਬੀਜ ਖਰੀਦਣ ਲਈ 500 ਦੇ ਪੁਰਾਣੇ ਨੋਟ ਵਰਤਣ ਦੀ ਦਿੱਤੀ ਖੁੱਲ੍ਹ ਕਿਸਾਨਾਂ ਲਈ ਗਲੇ ਦੀ ਹੱਡੀ ਬਣੀ ਹੋਈ ਹੈ, ਕਿਉਂਕਿ ਕਿਸਾਨਾਂ ਤੋਂ ਨਿੱਜੀ ਦੁਕਾਨਾਂ ਵਾਲੇ ਇਹ ਪੁਰਾਣੇ ਨੋਟ ਲੈਂਦੇ ਨਹੀਂ ਤੇ ਸਰਕਾਰ ਵੱਲੋਂ ਇਹ ਸਹੂਲਤ ਸਿਰਫ਼ ਸਰਕਾਰੀ ਵਿਭਾਗਾਂ ਦੀਆਂ ਸਬੰਧਤ ਦੁਕਾਨਾਂ ਲਈ ਦਿੱਤੀ ਗਈ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


