ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸਮੂਹ ਮਹੱਤਵਪੂਰਨ ਵਿਕਾਸ ਕਾਰਜਾਂ ਵਿਚ ਇੰਜੀਨੀਅਰਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ। ਇੰਜੀਨੀਅਰਾਂ ਤੋਂ ਬਿਨਾਂ੍ਹ ਇਸ ਦੁਨੀਆਂ ਵਿਚ ਕਿਸੇ ਵੀ ਤਕਨੀਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਾਡੇ ਆਲੇ ਦੁਆਲੇ ਕੰਮ ਕਰ ਰਹੀ ਹਰ ਤਰਾਂ੍ਹ ਦੀ ਮਸ਼ੀਨਰੀ ਇੰਜੀਨੀਅਰਾਂ ਦੀ ਹੀ ਦੇਣ ਹੈ। ਸੂਈ ਤੋਂ ਲੈ ਕੇ ਜਹਾਜ਼ ਬਣਾਉਣ ਤੱਕ ਇੰਜੀਨੀਅਰਾਂ ਦਾ ਯੋਗਦਾਨ ਰਿਹਾ ਹੈ। ਸਮੂਹ ਇੰਜੀਨੀਅਰਾਂ ਨੂੰ ਭਾਰਤ ਰਤਨ ਸਰ ਮੋਕਸ਼ਗੁੰਡਮ ਵਿਸਵੇਸਵਰਈਆ ਦੇ ਜੀਵਨ ਤੋਂ ਪੇ੍ਰਰਨਾ ਲੈਣੀ ਚਾਹੀਦੀ ਹੈ ਕਿਉਂਕਿ ਉਨਾਂ੍ਹ ਨੇ ਆਪਣਾ ਹੁਸ਼ਿਆਰ ਅਤੇ ਤੇਜ਼ ਬੁੱਧੀ ਵਾਲਾ ਜੀਵਨ ਦੇਸ਼ ਦੇ ਚੰਗੇਰੇ ਭਵਿੱਖ ਲਈ ਨਿਛਾਵਰ ਕਰ ਦਿੱਤਾ। ਉਨਾਂ੍ਹ ਦਾ ਵਿਲੱਖਣ ਪੇਸ਼ਾਵਰ ਵਤੀਰਾ, ਡਿਊਟੀ ਪ੍ਰਤੀ ਸੰਪੂਰਨ ਜਿੰਮੇਵਾਰੀ, ਕੰਮ ਵਿਚ ਸੰਪੂਰਨਤਾ ਕਰਕੇ ਉਨਾਂ੍ਹ ਨੂੰ ਇੰਜੀਨੀਅਰਿੰਗ ਦੇ ਜਾਦੂਗਰ ਦਾ ਰੁਤਬਾ ਵੀ ਹਾਸਲ ਹੈ।

ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਡੀਸੀ ਮੋਗਾ ਕੁਲਵੰਤ ਸਿੰਘ ਨੇ ਮੀਟਿੰਗ ਹਾਲ ਵਿਚ ਇੰਜੀਨੀਅਰਜ਼ ਦਿਵਸ ਨੂੰ ਸਮਰਪਿਤ ਪੋ੍ਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ੍ਹ ਨਾਲ ਕਮਿਸ਼ਨਰ ਨਗਰ ਨਿਗਮ ਮਿਸ ਪੂਨਮ, ਐੱਸਡੀਐੱਮ ਚਾਰੂ ਮਿਤਾ ਤੋਂ ਇਲਾਵਾ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਵਿਭਾਗਾਂ ਵਿਚ ਨਿਯੁਕਤ ਇੰਜੀਨੀਅਰ ਹਾਜ਼ਰ ਸਨ। ਉਨਾਂ੍ਹ ਇਸ ਪੋ੍ਗਰਾਮ ਵਿਚ ਮਹਾਨ ਇੰਜੀਨੀਅਰ ਸਰ ਮੋਕਸ਼ਗੁੰਡਮ ਵਿਸਵੇਸਵਰਈਆ ਦੀ ਫੋਟੋ ਉੱਪਰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਡੀਸੀ ਨੇ ਇਸ ਪੋ੍ਗਰਾਮ ਵਿਚ ਮੌਜੂਦ ਇੰਜੀਨੀਅਰਾਂ ਨੂੰ ਇੰਜੀਨੀਅਰ ਦਿਵਸ ਦੀ ਵਧਾਈ ਦਿੰਦਿਆਂ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਇੰਜੀਨੀਅਰ ਬਣ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਪੇ੍ਰਿਆ। ਡੀਸੀ ਨੇ ਦੱਸਿਆ ਕਿ ਭਾਰਤ ਰਤਨ ਸਰ ਮੋਕਸ਼ਗੁੰਡਮ ਵਿਸਵੇਸਵਰਈਆ ਦੀਆਂ ਪ੍ਰਰਾਪਤੀਆਂ ਦੀ ਲੰਬੀ ਲਿਸਟ ਹੈ ਜੋ ਕਿ ਸਾਰੀਆਂ ਹੀ ਦੇਸ਼ ਦੇ ਵਿਕਾਸ ਵਿਚ ਸਹਾਈ ਸਿੱਧ ਹੋਈਆਂ। ਉਨਾਂ੍ਹ ਕਿਹਾ ਕਿ ਇਨਾਂ੍ਹ ਪ੍ਰਰਾਪਤੀਆਂ ਵਿੱਚੋਂ ਸਿੰਧ ਦਰਿਆ ਤੋਂ ਸ਼ੁਕੂਰ ਸ਼ਹਿਰ (ਹੁਣ ਪਾਕਿਸਤਾਨ) ਤੱਕ ਪਾਣੀ ਸਪਲਾਈ ਕਰਨ ਦੇ ਬਹੁਤ ਅੌਖੇ ਕੰਮ ਨੂੰ ਚੁਣੌਤੀ ਸਮਝ ਕੇ ਵਿਧੀ ਦੀ ਯੋਜਨਾ ਬਣਾਈ। ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਲਈ ਨਵੀਂ ਸਿੰਚਾਈ ਪ੍ਰਣਾਲੀ ਬਲੌਕ ਸਿਸਟਮ ਦੀ ਕਾਢ ਵੀ ਉਨਾਂ੍ਹ ਦੁਆਰਾ ਕੱਢੀ ਗਈ। ਡੈਮਾਂ ਵਿਚ ਪਾਣੀ ਦੇ ਵੇਸਟ ਹੋ ਰਹੇ ਵਹਾਅ ਨੂੰ ਰੋਕਣ ਲਈ ਸਟੀਲ ਦੇ ਆਟੋਮੈਟਿਕ ਫਲੱਡ ਗੇਟ ਦਾ ਨਵਾਂ ਡਿਜਾਇਨ ਤਿਆਰ ਕੀਤਾ ਜੋ ਪੂਣਾ ਵਿਖੇ ਖੜਕਵਾਸਲਾ ਅਤੇ ਬਾਅਦ ਵਿੱਚ ਗਵਾਲੀਅਰ ਦੇ ਟਿਗਰਾ ਡੈਮ ਸਮੇਤ ਹੋਰ ਡੈਮਾਂ ਤੇ ਵੀ ਲਗਾਏ ਗਏ। ਇਸ ਤੋਂ ਇਲਾਵਾ ਦੇਸ਼ ਪ੍ਰਤੀ ਉਨਾਂ੍ਹ ਦੇ ਹੋਰ ਵੀ ਅਨੇਕਾਂ ਬੇਸ਼ਕੀਮਤੀ ਯੋਗਦਾਨ ਲਈ ਉਨਾਂ੍ਹ ਨੂੰ ਬਹੁਤ ਸਾਰੇ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ।