ਸਰੀ, ਬੀ.ਸੀ. – ਸਰੀ ਨੂੰ ਕਨੇਡਾ ਸ਼ੌਕਰ ਦੇ 2026 ਨੈਸ਼ਨਲ ਚੈਂਪੀਅਨਸ਼ਿਪ ਅੰਡਰ-15 (Under- 15) ਕੱਪ ਲਈ ਨਿਊਟਨ ਐਥਲੈਟਿਕ ਪਾਰਕ ਵਿਖੇ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਇਹ ਵੱਕਾਰੀ ਛੇ ਦਿਨਾਂ ਦੀ ਮੁਕਾਬਲੇਬਾਜ਼ੀ ਦੇਸ਼ ਭਰ ਦੇ ਸਭ ਤੋਂ ਵਧੀਆ ਅਮੈਚਰ ਯੂਥ ਸ਼ੌਕਰ ਖਿਡਾਰੀਆਂ ਨੂੰ ਦਰਸਾਏਗੀ।
ਮੇਅਰ ਬਰੈਂਡਾ ਲੌਕ ਨੇ ਕਿਹਾ, ” ਮੈਂ ਬਹੁਤ ਖ਼ੁਸ਼ ਹਾਂ ਕਿ ਅਗਲੇ ਪਤਝੜ ਵਿੱਚ ਸਰੀ ਯੂ-15 ਕੱਪ ਦੀ ਮੇਜ਼ਬਾਨੀ ਕਰੇਗਾ ਤੇ ਸਰੀ ਇੱਕ ਸ਼ਹਿਰ ਹੈ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ, ਉਨਾਂ ਨੂੰ ਚੈਂਪੀਅਨ ਬਣਨ ਲਈ ਉਤਸ਼ਾਹਿਤ ਕਰਦਾ ਹੈ।” “ਨਿਊਟਨ ਐਥਲੈਟਿਕ ਪਾਰਕ ਇੱਕ ਸ਼ਾਨਦਾਰ ਖੇਡ ਸਥਾਨ ਹੈ, ਜਿਸ ਵਿੱਚ ਨਵੇਂ ਮੈਦਾਨ, ਚੇਂਜਿੰਗ ਰੂਮ ਅਤੇ ਦਰਸ਼ਕਾਂ ਦੇ ਬੈਠਣ ਲਈ ਥਾਂ ਹੈ। ਇਸ ਤਰਾਂ ਦੇ ਸਮਾਗਮ ਸਰੀ ਦੀ ਪਛਾਣ ਨੂੰ ਖੇਡ ਟੂਰਿਜ਼ਮ ਦੇ ਕੇਂਦਰ ਵਜੋਂ ਮਜ਼ਬੂਤ ਬਣਾਉਂਦੇ ਹਨ।”
ਕਨੇਡਾ ਸ਼ੌਕਰ ਨੈਸ਼ਨਲ ਚੈਂਪੀਅਨਸ਼ਿਪਸ ਹਰ ਅਕਤੂਬਰ ਵਿੱਚ ਕਈ ਵੱਖ-ਵੱਖ ਸ਼੍ਰੇਣੀਆਂ ਅਤੇ ਸ਼ਹਿਰਾਂ ਵਿੱਚ ਹੁੰਦੀ ਹੈ। U-15 ਚੈਂਪੀਅਨਸ਼ਿਪ ਲਈ 300 ਤੋਂ ਵੱਧ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਕਵਾਲੀਫਾਇਰਜ਼ ਵਿੱਚ ਭਾਗ ਲੈਣ ਦੀ ਉਮੀਦ ਹੈ।
ਸਰੀ ਫੁੱਟਬਾਲ ਕਲੱਬ ਜੋ ਕਿ ਜੋ ਨਿਊਟਨ ਐਥਲੈਟਿਕ ਪਾਰਕ ਦਾ ਮੇਜ਼ਬਾਨ ਕਲੱਬ ਵੀ ਹੈ, ਦੇ ਕਾਰਜਕਾਰੀ ਡਾਇਰੈਕਟਰ ਸਰਬ ਲਿੱਧੜ ਨੇ ਕਿਹਾ,” ਸਰੀ ਫੁੱਟਬਾਲ ਕਲੱਬ ਸਾਡੀ ਕਮਿਊਨਿਟੀ ਵਿੱਚ ਇੱਕ ਸਮਾਵੇਸ਼ੀ ਨੇਤਾ ਹੈ, ਜੋ ਹਰ ਉਮਰ ਦੇ ਲੋਕਾਂ ਵਿੱਚ ਸ਼ੌਕਰ ਲਈ ਜੀਵਨ ਭਰ ਦੇ ਜਨੂੰਨ ਨੂੰ ਉਤਸ਼ਾਹਿਤ ਕਰਦਾ ਹੈ”। “U-15 ਕੱਪ ਦੀ ਮੇਜ਼ਬਾਨੀ ਨਾ ਸਿਰਫ਼ ਇਸ ਖੇਡ ਵਿੱਚ ਰੁਚੀ ਵਧਾਏਗੀ, ਸਗੋਂ ਇਹ ਸਾਡੇ ਕਲੱਬ ਦੀ ਨੌਜਵਾਨ ਖਿਡਾਰੀਆਂ ਦੀ ਟਰੇਨਿੰਗ ਅਤੇ ਵਿਕਾਸ ਵਿੱਚ ਮੁਹਾਰਤ ਨੂੰ ਵੀ ਦਰਸਾਏਗੀ। ਇਸ ਨਾਲ ਜ਼ਮੀਨੀ ਪੱਧਰ ਦੇ ਖੇਡ ਵਿਕਾਸ ਅਤੇ ਮਾਰਗ ਦਰਸ਼ਨ ਨੂੰ ਵੀ ਹੁਲਾਰਾ ਮਿਲੇਗਾ।”
ਕਨੇਡਾ ਫੁੱਟਬਾਲ ਦੀ ਰਾਸ਼ਟਰੀ ਚੈਂਪੀਅਨਸ਼ਿਪ, ਸ਼ੌਕਰ ਖਿਡਾਰੀਆਂ ਦਾ ਪਿਛਲੇ 100 ਸਾਲਾਂ ਤੋਂ ਦੇਸ਼ ਵਿੱਚ ਮੁਕਾਬਲਾ ਕਰਵਾਉਂਦੀ ਆ ਰਹੀ ਹੈ। ਤਿੰਨ ਉਮਰ ਵਰਗਾਂ ਤੇ ਛੇ ਡਿਵੀਜ਼ਨਾਂ ਵਿੱਚ ਕਰਵਾਇਆ ਜਾਂਦਾ, ਇਹ ਮੁਕਾਬਲਾ ਦੇਸ਼ ਦੇ ਹਰ ਕੋਨੇ ਤੋਂ ਯੋਗ ਟੀਮਾਂ ਨੂੰ ਇਕੱਠਾ ਕਰਦੇ ਹਨ। ਹਰ ਪੱਧਰ ‘ਤੇ, ਰਾਸ਼ਟਰੀ ਚੈਂਪੀਅਨਸ਼ਿਪ ਮੇਜ਼ਬਾਨ ਸ਼ਹਿਰਾਂ, ਖਿਡਾਰੀਆਂ, ਕੋਚਾਂ, ਅਧਿਕਾਰੀਆਂ ਅਤੇ ਵਲੰਟੀਅਰਾਂ ਸਮੇਤ ਸਾਰੇ ਭਾਗੀਦਾਰਾਂ ਲਈ ਇੱਕ ਹਫ਼ਤੇ ਉੱਚ -ਪੱਧਰੀ ਫੁੱਟਬਾਲ ਦੇ ਅਨਮੋਲ ਅਨੁਭਵ ਪੇਸ਼ ਕਰਦੇ ਹਨ।
ਹੋਰ ਜਾਣਕਾਰੀ, ਸਮਾਂ-ਸੂਚੀਆਂ ਅਤੇ ਅੱਪਡੇਟ ਲਈ, https://canadasoccer.com ‘ਤੇ ਜਾਓ।



